ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਕਿਸਾਨ ਝੋਨੇ ਅਤੇ ਬਾਸਮਤੀ ਦੀ ਪਨੀਰੀ ਦੀ ਸੋਧ ਜ਼ਰੂਰ ਕਰਨ: ਮੁੱਖ ਖੇਤੀਬਾੜੀ ਅਫ਼ਸਰ
ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਕਿਸਾਨ ਝੋਨੇ ਅਤੇ ਬਾਸਮਤੀ ਦੀ ਪਨੀਰੀ ਦੀ ਸੋਧ ਜ਼ਰੂਰ ਕਰਨ: ਮੁੱਖ ਖੇਤੀਬਾੜੀ ਅਫ਼ਸਰ
ਪਟਿਆਲਾ, 7 ਅਗਸਤ:
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਕੁਝ ਖੇਤਾਂ ਵਿਚ ਝੰਡਾ ਰੋਗ ਦੀ ਸਮੱਸਿਆ ਦੇਖਣ ਨੂੰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਗੈਰ ਸਿਫ਼ਾਰਿਸ਼ ਸ਼ੁੱਧਾ ਕਿਸਮਾਂ ਵਿਚ ਇਸ ਰੋਗ ਦੇ ਨਾਲ-ਨਾਲ ਹੋਰ ਰੋਗ ਵੀ ਦੇਖਣ ਨੂੰ ਮਿਲਦੇ ਹਨ। ਜਿਸ ਦੀ ਰੋਕਥਾਮ ਲਈ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਿਸ਼ਾਂ ਸ਼ੁੱਧਾ ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ ਅਤੇ ਇਸ ਦੀ ਰੋਕਥਾਮ ਲਈ ਪਨੀਰੀ ਨੂੰ ਖੇਤ ਵਿਚ ਲਗਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਨੂੰ 15 ਗ੍ਰਾਮ ਟ੍ਰਾਇਕੋਡਰਮਾ ਹਰਜੀਐਨਮ ਪ੍ਰਤੀ ਲੀਟਰ ਪਾਣੀ ਵਿਚ 6 ਘੰਟੇ ਲਈ ਡੁਬੋ ਕੇ ਸੋਧ ਲੈਣੀਆਂ ਚਾਹੀਦੀਆਂ ਹਨ। ਇਕ ਟੱਬ ਜਾਂ ਚਬੱਚੇ ਜਾਂ ਖਾਲ ਵਿਚ ਤਰਪਾਲ ਪਾ ਕੇ ਜਾਂ ਖੇਤ ਵਿਚ ਟੋਆ ਮਾਰ ਕੇ ਅਤੇ ਪਾਣੀ ਰੋਕਣ ਲਈ ਤਰਪਾਲ ਪਾ ਕੇ 100 ਲੀਟਰ ਪਾਣੀ ਵਿਚ 1500 ਗ੍ਰਾਮ ਟ੍ਰਾਇਕੋਡਰਮਾ ਹਰਜੀਐਨਮ ਨੂੰ ਘੋਲ ਕੇ ਪਨੀਰੀ ਦੀਆਂ ਜੜ੍ਹਾਂ ਨੂੰ 6 ਘੰਟੇ ਡੁਬੋਣ ਉਪਰੰਤ ਲਵਾਈ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਬਾਸਮਤੀ ਦੀ ਫ਼ਸਲ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ 10 ਕੀੜੇਮਾਰ ਜਾਹਿਰਾਂ ਐਸੀਫੇਟ, ਬੋਫਰੋਫਿਜਿਨ, ਕਲੋਰੋਪੈਰੀਫਾਸ, ਕਾਰਬਨਬੈਡਾਜਿਮ, ਹੈਕਸਕੋਨਾਜੋਲ, ਪ੍ਰੋਪਿਕੋਨਾਜੋਲ, ਟ੍ਰਾਇਸੋਕਲੋਜ਼ੋਲ, ਥਾਇਆਮਥੋਸਿਮ, ਪ੍ਰੋਫੈਨੋਫੋਸ ਅਤੇ ਅਮੀਡਾਕਲੋਪ੍ਰਿਡ ਦੀ ਸੇਲ, ਸਟਾਕ, ਡਿਸਟ੍ਰਿਬਿਊਸ਼ਨ ਅਤੇ ਵਰਤੋਂ ਉੱਪਰ ਮੁਕੰਮਲ ਰੋਕ ਲਗਾਈ ਗਈ ਹੈ ਅਤੇ ਜ਼ਿਲ੍ਹੇ ਦੇ ਸਮੂਹ ਇਨਪੁਟਸ ਡੀਲਰ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਵੀ ਕਿਸਾਨ ਇਹਨਾਂ ਜਹਿਰਾਂ ਦੀ ਮੰਗ ਕਰਦਾ ਹੈ ਤਾਂ ਉਸ ਦੇ ਬਿੱਲ, ਕਿਸ ਫ਼ਸਲ ਉੱਪਰ ਇਹ ਜਹਿਰ ਵਰਤੇਗਾ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ।