ਹੜ੍ਹਾਂ ਦੀ ਮਾਰ ਅਜੇ ਵੀ ਜਾਰੀ, ਪੰਜਾਬ ਸਰਕਾਰ ਝੋਨਾ ਲਗਾਉਣ ਦੀ ਤਾਰੀਕ 31 ਅਗਸਤ ਤੈਅ ਕਰੇ : ਪ੍ਰੋ. ਬਡੂੰਗਰ
ਹੜ੍ਹਾਂ ਦੀ ਮਾਰ ਅਜੇ ਵੀ ਜਾਰੀ, ਪੰਜਾਬ ਸਰਕਾਰ ਝੋਨਾ ਲਗਾਉਣ ਦੀ ਤਾਰੀਕ 31 ਅਗਸਤ ਤੈਅ ਕਰੇ : ਪ੍ਰੋ. ਬਡੂੰਗਰ
ਪਾਣੀ ਦੀ ਮਾਰ ਪੈਣ ਕਾਰਨ ਮੁੜ ਝੋਨੇ ਦੀ ਬਿਜਾਈ ਲਈ ਨਹੀਂ ਤਿਆਰ ਹੋ ਸਕੇ ਖੇਤ
ਪਟਿਆਲਾ 25 ਜੁਲਾਈ ()
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਸਾਨਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਆਏ ਹੜ੍ਹਾਂ ਕਾਰਨ ਜਿਥੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ, ਉਥੇ ਹੀ ਕਿਸਾਨ ਅਤੇ ਕਿਸਾਨੀ ਝੰਭੀ ਪਈ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਕੁਦਰਤੀ ਆਫਤ ਆਉਣ ਕਾਰਨ ਅੱਜ ਕਿਸਾਨਾਂ ਦੇ ਖੇਤ ਪਾਣੀ ਨਾਲ ਭਰੇ ਪਏ ਹਨ ਅਤੇ ਲਗਾਇਆ ਝੋਨਾ ਪਾਣੀ ਵਿਚ ਡੁੱਬਣ ਕਾਰਨ ਖਰਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੁੜ ਝੋਨਾ ਲਗਾਉਣ ਦੀ ਅਪੀਲ ਕੀਤੀ ਗਈ ਹੈ ਅਤੇ ਇਸ ਲਈ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਕਿ 15 ਅਗਸਤ ਤੋਂ ਮੁੜ ਝੋਨੇ ਦੀ ਪਨੀਰੀ ਲਗਾਉਣ ਦੀ ਸ਼ੁਰੂ ਕੀਤੀ ਜਾਵੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਹੜ੍ਹ ਦਾ ਪਾਣੀ ਅਜੇ ਵੀ ਕਈ ਇਲਾਕਿਆਂ ਵਿਚ ਅਜੇ ਵੀ ਮਾਰ ਕਰ ਰਿਹਾ ਅਤੇ ਕਿਸਾਨ ਜਿਥੇ ਫਸਲ ਬਰਬਾਦ ਹੋਣ ਕਾਰਨ ਡਾਢੇ ਪ੍ਰੇਸ਼ਾਨ ਹਨ, ਉਥੇ ਹੀ ਅੱਜ ਹੜ੍ਹ ਜਾਰੀ ਰਹਿਣ ਕਾਰਨ ਪਾਣੀ ਦੀ ਮਾਰ ਨੂੰ ਝੱਲਣ ਰਹੇ ਹਨ ਇਸ ਕਰਕੇ 15 ਅਗਸਤ ਨੂੰ ਮੁੜ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਦਾ। ਪ੍ਰੋ. ਬਡੂੰਗਰ ਨੇ ਕਿਸਾਨਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹੜ੍ਹ ਜਾਰੀ ਰਹਿਣ ਕਾਰਨ ਅਤੇ ਅਗਲੇ ਕੁਝ ਦਿਨਾਂ ਵਿਚ ਮੀਂਹ ਪੈਣ ਕਾਰਨ ਸਥਿਤੀ ਅਜੇ ਵੀ ਸਥਿਰ ਹੁੰਦੀ ਵਿਖਾਈ ਨਹੀਂ ਦਿਖ ਰਹੀ ਅਤੇ ਪਾਣੀ ਦੀ ਮਾਰ ਜਾਰੀ ਰਹਿਣ ਕਾਰਨੇ ਝੋਨੇ ਦੀ ਮੁੜ ਬਿਜਾਈ ਲਈ ਖੇਤ ਤਿਆਰ ਨਹੀਂ ਹੋ ਸਕੇ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਝੋਨੇ ਦੀ ਬਿਜਾਈ ਲਈ 15 ਅਗਸਤ ਦੀ ਬਜਾਏ ਤਾਰੀਕ ਨੂੰ ਅੱਗੇ ਵਧਾਉਂਦੇ ਹੋਏ 31 ਅਗਸਤ ਕੀਤਾ ਜਾਵੇ ਤਾਂ ਕਿਸਾਨ ਰਾਹਤ ਪ੍ਰਦਾਨ ਕੀਤਾ ਜਾ ਸਕੇ।