ਵਿਧਾਇਕ ਪਠਾਣਮਾਜਰਾ ਲੋਕ ਹਿਤ ਨੂੰ ਧਿਆਨ 'ਚ ਰੱਖਦਿਆਂ 24 ਘੰਟਿਆਂ 'ਚ ਪਿੰਡ ਖਾਸੀਆ ਪਾਈਪ ਲਾਈਨ ਦਬਾਉਣ ਦੀ ਮੰਗ ਨੂੰ ਕੀਤਾ ਪੂਰਾ
ਦੁਆਰਾ: Punjab Bani ਪ੍ਰਕਾਸ਼ਿਤ :Wednesday, 26 July, 2023, 06:19 PM
ਵਿਧਾਇਕ ਪਠਾਣਮਾਜਰਾ ਲੋਕ ਹਿਤ ਨੂੰ ਧਿਆਨ ‘ਚ ਰੱਖਦਿਆਂ 24 ਘੰਟਿਆਂ ‘ਚ ਪਿੰਡ ਖਾਸੀਆ ਪਾਈਪ ਲਾਈਨ ਦਬਾਉਣ ਦੀ ਮੰਗ ਨੂੰ ਕੀਤਾ ਪੂਰਾ
ਵਿਧਾਇਕ ਪਠਾਣਮਾਜਰਾ ਨੇ ਹਲਕਾ ਨਿਵਾਸੀ ਹੋਣ ਦਾ ਹੱਕ ਕੀਤਾ ਅਦਾ : ਪਿੰਡ ਵਾਸੀ
ਸਨੌਰ, 22 ਜੁਲਾਈ – ਪਿਛਲੇ ਦਿਨਾਂ ਬਲਾਕ ਸਨੌਰ ਅਧੀਨ ਆਉਂਦੇ ਪਿੰਡ ਖਾਂਸੀਆ ਵਲੋਂ ਪਟਿਆਲਾ ਤੋਂ ਪਿਹੋਵਾ ਜਾਣ ਵਾਲੇ ਰਾਜ ਮਾਰਗ ‘ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਦਬਾਉਣ ਲਈ ਪਿਛਲੇ ਚਾਰ ਦਹਾਕਿਆਂ ਦੀ ਮੰਗ ਨੂੰ ਪੂਰਾ ਕੀਤਾ ਗਿਆ ਵਿਧਾਇਕ ਪਠਾਣਮਾਜਰਾ ਵਲੋਂ ਪਹਿਲ ਦੇ ਆਧਾਰ ‘ਤੇ 24 ਘੰਟਿਆਂ ‘ਚ ਪੂਰਾ ਕਰਦਿਆਂ ਹਲਕਾ ਨਿਵਾਸੀਆਂ ਦਾ ਜਿਥੇ ਦੁੱਖ ਸਮਝਿਆ ਹੈ, ਉਥੇ ਹਲਕਾ ਨਿਵਾਸੀ ਹੋਣ ਦਾ ਸਬੂਤ ਵੀ ਦਿੱਤਾ ਹੈ, ਅਜਿਹਾ ਹੋਣ ਨਾਲ ਪਿੰਡ ਵਾਸੀਆਂ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਧਰਮਪਤਨੀ ਬੀਬੀ ਸਿਮਰਨਜੀਤ ਕੌਰ ਨੇ ਕਿਹਾ ਕਿ ਪਿੰਡ ਖਾਂਸੀਆ ਦੇ ਵਸਨੀਕਾਂ ਦੀ ਇਸ ਮੰਗ ਨੂੰ ਵਿਧਾਇਕ ਪਠਾਣਮਾਜਰਾ ਨੇ ਕੁਝ ਘੰਟਿਆਂ ਵਿਚ ਹੀ ਪੂਰਾ ਕਰ ਦਿੱਤਾ ਹੈ ਅਤੇ ਇਸੇ ਪਿੰਡ ਦੀ ਇਸ ਮੰਗ ਨੂੰ ਅਕਾਲੀ ਦਲ ਤੇ ਕਾਂਗਰਸ ਦੋਹਾਂ ਨੇ ਪੂਰਾ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ, ਜਿਸ ਕਾਰਨ ਪਿੰਡ ਵਾਸੀਆਂ ਨੂੰ ਇਸ ਸਮੱਸਿਆ ਨਾਲ ਕਈ ਸਾਲਾਂ ਤੋਂ ਜੂਝਣਾ ਪੈ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜ ਵਿੱਚ ਆਮ ਲੋਕਾਂ ਦੀ ਸਮੱਸਿਆ ਨੂੰ ਸਮਝਿਆ ਹੈ। ਉਨ੍ਹਾਂ ਦੱਸਿਆ ਕਿ ਰਵਾਇਤੀ ਪਾਰਟੀਆਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ , ਜੋ ਸ਼ਲਾਘਾਯੋਗ ਹੈ।
ਇਸ ਮੌਕੇ ਆਗੂ ਹੈਪੀ ਅੰਮ੍ਰਿਤਸਰੀਆ , ਨਰਿੰਦਰ ਸਿੰਘ ਤੱਖਰ ਬਲਾਕ ਪ੍ਰਧਾਨ, ਕੁਲਦੀਪ ਸਿੰਘ ਟੋਨੀ ਸਰਪੰਚ
, ਕਸ਼ਮੀਰ ਸਿੰਘ, ਕੰਵਲਜੀਤ, ਦੇਵਰਾਜ, ਲਵਲੀ, ਬਲਜੀਤ ਸਿੰਘ ਗਿੱਲ, ਸੁਖਵੀਰ ਸਿੰਘ, ਵਿਕਰਮ ਸਿੰਘ ਬਲਦੇਵ ਸਿੰਘ, ਬਰਿੰਦਰ ਸਿੰਘ, ਅਮਰੀਕ ਸਿੰਘ, ਸਿਮਰਨ ਸ਼ੇਰ ਗਿੱਲ ਤੇ ਸਮੂਹ ਪਿੰਡ ਵਾਸੀ ਮੌਜੂਦ ਸਨ।