ਮਾਨਯੋਗ ਅਦਾਲਤ ਸ੍ਰੀਮਤੀ ਲਖਵਿੰਦਰ ਕੌਰ ਦੁੱਗਲ ਸਪੈਲ ਕੋਰਟ ਪਟਿਆਲਾ ਦੀ ਅਦਾਲਤ ਵਲੋਂ ਅਮਨਦੀਪ ਸਿੰਘ ਉਰਫ ਪ੍ਰਿੰਸ ਅਤੇ ਸ਼ਰਨਜੀਤ ਕੌਰ ਬਰੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 06 March, 2025, 11:38 AM

ਮਾਨਯੋਗ ਅਦਾਲਤ ਸ੍ਰੀਮਤੀ ਲਖਵਿੰਦਰ ਕੌਰ ਦੁੱਗਲ ਸਪੈਲ ਕੋਰਟ ਪਟਿਆਲਾ ਦੀ ਅਦਾਲਤ ਵਲੋਂ ਅਮਨਦੀਪ ਸਿੰਘ ਉਰਫ ਪ੍ਰਿੰਸ ਅਤੇ ਸ਼ਰਨਜੀਤ ਕੌਰ ਬਰੀ
ਐਡਵੋਕੇਟ ਸੁਮੇਸ਼ ਜੈਨ ਦੀਆਂ ਦਲੀਲਾਂ ਨੇ ਹੱਤਿਆ ਤੇ ਦਹੇਜ ਮਾਮਲੇ ਚੋ ਕਰਵਾਇਆ ਬਰੀ
ਪਟਿਆਲਾ : ਮਾਨਯੋਗ ਅਦਾਲਤ ਸ੍ਰੀਮਤੀ ਲਖਵਿੰਦਰ ਕੌਰ ਦੁੱਗਲ ਸਪੈਲ ਕੋਰਟ ਪਟਿਆਲਾ ਦੀ ਅਦਾਲਤ ਵੱਲੋਂ ਅਮਨਦੀਪ ਸਿੰਘ ਉਰਫ ਪ੍ਰਿੰਸ ਪੁੱਤਰ ਲੇਟ ਰਛਪਾਲ ਸਿੰਘ ਅਤੇ ਸ਼ਰਨਜੀਤ ਕੌਰ ਪਤਨੀ ਲੇਟ ਰਛਪਾਲ ਸਿੰਘ, ਵਾਸੀਆਨ ਮਕਾਨ ਨੰਬਰ 15, ਗਲੀ ਨੰਬਰ 2, ਗੁਰਮਤ ਇਨਕਲੇਵ, ਬੀੜ ਖੇੜੀ ਗੁੱਜਰਾਂ, ਪਟਿਆਲਾ ਦਹੇਜ ਹੱਤਿਆ ਦੇ ਕੇਸ ਵਿਚੋਂ ਬਰੀ ਕੀਤਾ ਗਿਆ, ਜੋ ਕਿ ਇਕ ਮੁਕੱਦਮਾ ਨੰਬਰ 209 ਮਿਤੀ 28.9.2021 ਅਧੀਨ ਧਾਰਾ 304 ਬੀ ਆਈ. ਪੀ. ਸੀ. ਥਾਣਾ ਪਸਿਆਣਾ, ਪਟਿਆਲਾ ਵਿਖੇ ਅਮਨਦੀਪ ਸਿੰਘ ਉਰਫ ਪ੍ਰਿੰਸ ਅਤੇ ਸ਼ਰਨਜੀਤ ਕੌਰ ਦੇ ਖਿਲਾਫ ਦਰਜ ਕੀਤਾ ਗਿਆ ਸੀ, ਜਿਸ ਵਿਚ ਮੁਦਈ ਨੇ ਦੋਸੀ ਦੇ ਖਿਲਾਫ ਇਹ ਇਲਜਾਮ ਲਗਾਏ ਸੀ ਕਿ ਦੋਸ਼ੀਆਂ ਵੱਲੋਂ ਉਸ ਦੀ ਲੜਕੀ ਪਾਸੋਂ ਦਹੇਜ ਦੀ ਮੰਗ ਕੀਤੀ ਅਤੇ ਮੰਗਾਂ ਪੂਰੀਆਂ ਨਾ ਹੋਣ ਕਰਕੇ ਉਸ ਦੀ ਲੜਕੀ ਦੀ ਹੱਤਿਆ ਕਰ ਦਿੱਤੀ । ਇਸ ਮੁਕੱਦਮੇ ਦੀ ਬਹਿਸ ਦੇ ਦੌਰਾਨ ਮਾਨਯੋਗ ਅਦਾਲਤ ਨੇ ਸੀਨੀਅਰ ਵਕੀਲ ਸੁਮੇਸ਼ ਜੈਨ, ਸੰਜੀਵ ਗੁਪਤਾ, ਨਵੀਨ ਤ੍ਰੇਹਣ, ਵੈਭਵ ਜੈਨ ਵਕੀਲ ਸਾਹਿਬਾਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੋੀ ਅਮਨਦੀਪ ਸਿੰਘ ਉਰਫ ਪ੍ਰਿੰਸ ਅਤੇ ਸ਼ਰਨਜੀਤ ਕੌਰ ਨੂੰ ਬਰੀ ਕਰ ਦਿੱਤਾ ।



Scroll to Top