ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਖ਼ਤਮ
ਦੁਆਰਾ: Punjab Bani ਪ੍ਰਕਾਸ਼ਿਤ :Friday, 28 February, 2025, 02:01 PM

ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਖ਼ਤਮ
ਚੰਡੀਗੜ੍ਹ : ਹਰਿਆਣਾ ਦੇ ਪ੍ਰਸਿੱਧ ਡੇਰਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੋ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਪੈਰੋਲ ਤੇ ਸੀ ਬੀਤੇ ਦਿਨ ਪੈਰੋਲ ਖ਼ਤਮ ਹੋਣ ਦੇ ਚਲਦਿਆਂ ਅੱਜ ਸ਼ਾਮ 5:00 ਵਜੇ ਤਕ ਰੋਹਤਕ ਦੀ ਸੁਨਾਰੀਆ ਜੇਲ ਪਹੁੰਚੇਗਾ । ਜਾਣਕਾਰੀ ਅਨੁਸਾਰ ਸੌਦਾ ਸਾਧ 30 ਦਿਨਾਂ ਦੀ ਪੈਰੋਲ ’ਤੇ ਸੀ । ਸੌਦਾ ਸਾਧ ਨੂੰ 28 ਜਨਵਰੀ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ । ਦਸਣਯੋਗ ਹੈ ਕਿ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਸੌਦਾ ਸਾਧ ਦੀ ਪੈਰੋਲ ਖ਼ਤਮ ਹੋ ਗਈ ਹੈ। ਸੌਦਾ ਸਾਧ ਅੱਜ ਬਰਨਵਾ ਆਸ਼ਰਮ ਤੋਂ, ਦੁਪਹਿਰ ਲਗਭਗ 3:00 ਵਜੇ ਰੋਹਤਕ ਦੀ ਸੁਨਾਰੀਆ ਜੇਲ ਲਈ ਰਵਾਨਾ ਹੋਵੇਗਾ । ਸੌਦਾ ਸਾਧ ਨੂੰ ਸਖ਼ਤ ਸੁਰੱਖਿਆ ਵਿਚਕਾਰ ਰੋਹਤਕ ਦੀ ਸੁਨਾਰੀਆ ਜੇਲ ਲਿਆਂਦਾ ਜਾਵੇਗਾ । ਮਿਲੀ ਜਾਣਕਾਰੀ ਅਨੁਸਾਰ ਸੌਦਾ ਸਾਧ ਪੈਰੋਲ ਦੌਰਾਨ ਪਹਿਲੇ 10 ਦਿਨ ਸਿਰਸਾ ਡੇਰਾ `ਚ ਰਿਹਾ ਤੇ ਬਾਕੀ 20 ਦਿਨ ਯੂਪੀ ਦੇ ਬਾਗਪਤ ਆਸ਼ਰਮ ’ਚ ਰਿਹਾ ।
