ਵਾਤਾਵਰਣ ਸੰਭਾਲ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਿਭਾਈ ਜਾ ਰਹੀ ਹੈ ਅਹਿਮ ਭੂਮਿਕਾ : ਅਜੀਤ ਪਾਲ ਸਿੰਘ ਕੋਹਲੀ
ਵਾਤਾਵਰਣ ਸੰਭਾਲ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਿਭਾਈ ਜਾ ਰਹੀ ਹੈ ਅਹਿਮ ਭੂਮਿਕਾ : ਅਜੀਤ ਪਾਲ ਸਿੰਘ ਕੋਹਲੀ
-ਕਿਹਾ, ਜਨਹਿਤ ਸਮਿਤੀ ਵੱਲੋਂ ਵਾਤਾਵਰਨ ਸੰਭਾਲ ਲਈ ਕੀਤਾ ਜਾ ਰਿਹਾ ਕੰਮ ਸ਼ਲਾਘਾਯੋਗ
ਪਟਿਆਲਾ, 22 ਜੁਲਾਈ:
ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਵਾਤਾਵਰਣ ਸੰਭਾਲ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਸੰਸਥਾਵਾਂ ਵੱਲੋਂ ਜਿਥੇ ਹਰੇਕ ਸਾਲ ਵੱਡੀ ਗਿਣਤੀ ਬੂਟੇ ਲਗਾਏ ਜਾਂਦੇ ਹਨ, ਉਥੇ ਹੀ ਇਨ੍ਹਾਂ ਦੀ ਸੰਭਾਲ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਉਨ੍ਹਾਂ ਜਨਹਿਤ ਸਮਿਤੀ ਵੱਲੋਂ ਪੋਲੋ ਗਰਾਊਂਡ ਪਟਿਆਲਾ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਕੀਤਾ।
ਅਜੀਤ ਪਾਲ ਸਿੰਘ ਕੋਹਲੀ ਨੇ ਜਨਹਿਤ ਸਮਿਤੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਸੰਭਾਲ ਲਈ ਸਮਾਜ ਦੇ ਹਰੇਕ ਵਿਅਕਤੀ ਦਾ ਸੁਚੇਤ ਹੋਣਾ ਜ਼ਰੂਰੀ ਹੈ ਤੇ ਅਜਿਹਾ ਸੰਸਥਾਵਾਂ ਦੇ ਉਪਰਾਲੇ ਨਾਲ ਲੋਕਾਂ ਵਿੱਚ ਵਾਤਾਵਰਣ ਦੀ ਸੰਭਾਲ ਕਰਨ ਪ੍ਰਤੀ ਜਾਗਰੂਕਤਾ ਪੈਦਾ ਹੋਵੇਗੀ। ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਸੰਸਥਾ ਹਰ ਸਾਲ ਰੁੱਖ ਲਗਾਉਣ ਦੀ ਮੁਹਿੰਮ ਚਲਾਉਂਦੀ ਹੈ। ਸੰਸਥਾ ਵੱਲੋਂ ਹਰ ਸਾਲ ਵੱਡੇ ਪੱਧਰ ਤੇ ਰੁੱਖ ਲਗਾ ਕੇ ਉਨ੍ਹਾਂ ਨੂੰ ਸਾਂਭਿਆ ਜਾਂਦਾ ਹੈ। ਉੱਘੇ ਸਮਾਜ ਸੇਵੀ ਅਤੇ ਜਨਹਿਤ ਸਮਿਤੀ ਦੇ ਮੈਂਬਰ ਜਗਤਾਰ ਜੱਗੀ ਨੇ ਦੱਸਿਆ ਕਿ ਰੁੱਖ ਲਗਾ ਕੇ ਉਸ ਦੀ ਸੰਭਾਲ ਕਰਨੀ ਜ਼ਰੂਰੀ ਹੈ। ਜੇਕਰ ਹਰੇਕ ਇਨਸਾਨ ਇਕ ਰੁੱਖ ਲਗਾ ਕੇ ਸਾਂਭੇ ਤਾਂ ਧਰਤੀ ਤੇ ਵਾਤਾਵਰਣ ਨੂੰ ਸੰਭਾਲਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਜਨਹਿਤ ਸਮਿਤੀ ਵੱਲੋਂ ਦਰੱਖਤਾਂ ਨੂੰ ਸੰਭਾਲਣ ਲਈ ਜੰਗਲੇ ਵੀ ਲਗਾਏ ਜਾ ਰਹੇ ਹਨ। ਅਬਦੁਲ ਵਾਹਿਦ ਵਾਤਾਵਰਨ ਮਾਹਿਰ ਵੱਲੋਂ ਰੁੱਖਾ ਦੀ ਸੰਭਾਲ ਅਤੇ ਲਗਾਉਣ ਦੀ ਪ੍ਰਕਿਰਿਆ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਸਪੋਰਟਸ ਅਫ਼ਸਰ ਹਰਪਿੰਦਰ ਸਿੰਘ, ਅਬਦੁਲ ਵਾਹਿਦ, ਪ੍ਰੇਮ ਸ਼ਰਮਾ, ਪੰਕਜ ਕਪੂਰ, ਉਪਕਾਰ ਸਿੰਘ, ਵਿਜੇ ਪਾਲ, ਕੇ ਕੇ ਸ਼ਰਮਾ, ਗਗਨ ਗੋਇਲ, ਸੀਤਾ ਰਾਮ, ਗੁਰਪ੍ਰੀਤ, ਰਾਜਾ, ਮਨਜਿੰਦਰ, ਅਸ਼ੋਕ ਵਰਮਾ, ਸੁਰਿੰਦਰ ਕੁਮਾਰ ਗੋਇਲ, ਸੰਦੀਪ ਸਿੰਘ ਅਤੇ ਵੱਡੀ ਗਿਣਤੀ ਵਿਚ ਖਿਡਾਰੀ ਮੌਜੂਦ ਸਨ। ਪ੍ਰੋਗਰਾਮ ਦੀ ਸਮਾਪਤੀ ਮੌਕੇ ਸਪੋਰਟਸ ਅਫ਼ਸਰ ਹਰਪਿੰਦਰ ਸਿੰਘ ਨੇ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।