Breaking News ਭਾਜਪਾ-ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਆਪਣੇ ਫਾਇਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧੱਕਿਆ : ਹਰਪਾਲ ਚੀਮਾਸਕੂਲ ਲਾਇਬ੍ਰੇਰੀਆਂ ਵਾਸਤੇ ਕਿਤਾਬਾਂ ਖਰੀਦਣ ਲਈ 15 ਕਰੋੜ ਰੁਪਏ ਜਾਰੀ : ਹਰਜੋਤ ਸਿੰਘ ਬੈਂਸਕੇਂਦਰ ਵੱਲੋਂ ਪੰਜਾਬ ਦੇ ਖੇਤੀਬਾੜੀ ਬੁਨਿਆਦੀ ਢਾਂਚੇ ਦੀ ਸ਼ਾਨਦਾਰ ਪ੍ਰਗਤੀ ਦੀ ਸ਼ਲਾਘਾਪੰਜਾਬ ਸਰਕਾਰ ਨੇ ਅਣ ਅਧਿਕਾਰਤ ਕਲੋਨੀਆਂ ਵਿਚ ਪਲਾਟਾਂ ਦੀ ਬਿਨਾ ਐਨ. ਓ. ਸੀ. ਤੋ ਰਜਿਸਟਰੀ ਕਰਵਾਉਣ ਲਈ ਤਾਰੀਖ 30-8-2025 ਤੱਕ ਵਧਾਈਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਤਿੰਨ ਮਹੀਨਿਆਂ ਦੀ ਸਮਾਂ-ਸੀਮਾ ਮਿੱਥੀਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਖ਼ਤਮਪੁਣੇ ਬੱਸ ਰੇਪ ਕਾਂਡ ਦੇ ਦੋਸ਼ੀ ਨੂੰ ਖੇਤਾਂ ਵਿਚੋਂ ਕੀਤਾ ਗ੍ਰਿਫ਼ਤਾਰਮਹਾਰਾਸ਼ਟਰਾ ਦੇ ਮੁੱਖ ਮੰਤਰੀ ਦਫ਼ਤਰ ਨੂੰ ਮਿਲੀ ਪਾਕਿਸਤਾਨੀ ਨੰਬਰ ਤੋਂ ਹਮਲੇ ਦੀ ਧਮਕੀਨੇਪਾਲ ਵਿੱਚ 5.5 ਦੀ ਤੀਬਰਤਾ ਨਾਲ ਹਿੱਲੀ ਧਰਤੀ

ਪਟਿਆਲਾ ਵਿੱਚ ਗੱਡੀਆਂ ਵਿੱਚੋਂ ਤੇਲ ਚੋਰੀ ਕਰਨ ਵਾਲੇ ਚੋਰਾਂ ਦਾ ਗਿਰੋਹ ਸਰਗਰਮ

ਦੁਆਰਾ: Punjab Bani ਪ੍ਰਕਾਸ਼ਿਤ :Friday, 28 February, 2025, 07:54 PM

ਪਟਿਆਲਾ ਵਿੱਚ ਗੱਡੀਆਂ ਵਿੱਚੋਂ ਤੇਲ ਚੋਰੀ ਕਰਨ ਵਾਲੇ ਚੋਰਾਂ ਦਾ ਗਿਰੋਹ ਸਰਗਰਮ
ਪਟਿਆਲਾ : ਪਟਿਆਲਾ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਘਰਾਂ ਤੇ ਗਲੀ ਮੁਹੱਲਿਆਂ ਵਿੱਚ ਖੜੀਆਂ ਗੱਡੀਆਂ ਵਿੱਚੋਂ ਤੇਲ ਕੱਢਣ ਵਾਲੇ ਚੋਰਾਂ ਦਾ ਗਿਰੋਹ ਵੱਡੇ ਪੱਧਰ ਤੇ ਸਰਗਰਮ ਹੋਇਆ ਪਿਆ ਹੈ। ਇਸ ਮੌਕੇ ਮੁਹੱਲਾ ਕਮੇਟੀ ਦੇ ਮੈਂਬਰਾਂ ਅਰੁਣ ਭਾਰਦਵਾਜ, ਸਤਿੰਦਰ ਬਤਰਾ, ਪਰਦੀਪ ਕੋਹਲੀ ਅਤੇ ਹੋਰ ਮੈਂਬਰਾ ਨੇ ਦੱਸਿਆ ਕਿ ਅੱਜ ਸ਼ੇਰਾਂ ਵਾਲਾ ਗੇਟ ਦੇ ਨੇੜੇ ਗੋਬਿੰਦ ਨਗਰ ਵਿੱਚ ਘਰਾਂ ਦੇ ਬਾਹਰ ਖੜੀਆਂ ਕਈ ਗੱਡੀਆਂ ਦੀਆਂ ਪਾਈਪਾਂ ਕੱਟ ਕੇ ਚੋਰਾਂ ਵੱਲੋਂ ਤੇਲ ਚੋਰੀ ਕਰ ਲਿਆ ਗਿਆ ਹੈ । ਉਹਨਾਂ ਅੱਗੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਰਾਤ ਦੇ ਸਮੇਂ ਅਤੇ ਦਿਨ ਦੇ ਸਮੇਂ ਜਦੋਂ ਮੁਹਲੇ ਵਿੱਚ ਕੋਈ ਨਹੀਂ ਹੁੰਦਾ ਤਾਂ ਇਹ ਚੋਰ ਨਿੱਤ ਨਵੀਂ ਗੱਡੀ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸ ਚੋਂ ਤੇਲ ਚੋਰੀ ਕਰ ਲੈਂਦੇ ਹਨ, ਜਿਸ ਨਾਲ ਗੱਡੀ ਮਾਲਕ ਦਾ ਕਾਫੀ ਨੁਕਸਾਨ ਹੁੰਦਾ ਹੈ । ਅੱਜ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ। ਕਿ ਇਹਨਾਂ ਚੋਰਾਂ ਤੇ ਨੱਥ ਪਾਕੇ ਨਿੱਤ ਹੋ ਰਹੀਆਂ ਤੇਲ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ । ਇਸ ਮੌਕੇ ਦੀਪਕ ਭਾਰਦਵਾਜ, ਬਿੰਦਰਾ ਜੀ, ਮਨਦੀਪ ਸਿੰਘ, ਐਡ. ਭਸੀਨ ਜੀ, ਜਸ ਭਾਟੀਆ ਅਤੇ ਮਨਦੀਪ ਸਿੰਘ ਆਦਿ ਮੁਹੱਲਾ ਕਮੇਟੀ ਦੇ ਮੈਂਬਰ ਹਾਜ਼ਰ ਸਨ ।



Scroll to Top