ਪੰਜਾਬ ਸਰਕਾਰ ਨੇ ਅਣ ਅਧਿਕਾਰਤ ਕਲੋਨੀਆਂ ਵਿਚ ਪਲਾਟਾਂ ਦੀ ਬਿਨਾ ਐਨ. ਓ. ਸੀ. ਤੋ ਰਜਿਸਟਰੀ ਕਰਵਾਉਣ ਲਈ ਤਾਰੀਖ 30-8-2025 ਤੱਕ ਵਧਾਈ

ਪੰਜਾਬ ਸਰਕਾਰ ਨੇ ਅਣ ਅਧਿਕਾਰਤ ਕਲੋਨੀਆਂ ਵਿਚ ਪਲਾਟਾਂ ਦੀ ਬਿਨਾ ਐਨ. ਓ. ਸੀ. ਤੋ ਰਜਿਸਟਰੀ ਕਰਵਾਉਣ ਲਈ ਤਾਰੀਖ 30-8-2025 ਤੱਕ ਵਧਾਈ
ਅਣ ਅਧਿਕਾਰਤ ਕਲੋਨੀਆਂ ਵਿਚ ਫਸੇ ਪਲਾਟ ਹੋਲਡਰਾਂ ਵਿਚ ਭਾਰੀ ਖੁਸ਼ੀ ਦੀ ਲਹਿਰ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਮਤਾ ਪਾਸ ਕਰਨ ਤੋ ਬਾਅਦ 31-7-2024 ਤੋ ਪਹਿਲਾਂ ਕਟੀਆਂ ਹੋਈਆਂ ਅਣ ਅਧਿਕਾਰਤ ਕਲੋਨੀਆਂ ਵਿਚ ਹੋਏ ਐਗਰੀਮੈਟ ਤਹਿਤ ਰਜਿਸਟਰੀਆਂ ਕਰਨ ਦੀ ਮਿਤੀ ਨੂੰ ਹੁਣ 31-8-2025 ਤੱਕ ਵਧਾ ਦਿਤਾ ਹੈ, ਇਸ ਨਾਲ ਪੰਜਾਬ ਦੇ ਆਮ ਲੋਕਾਂ ਅਤੇ ਅਣ ਅਧਿਕਾਰਤ ਕਲੋਨੀਆਂ ਵਿਚ ਫਸੇ ਪਏ ਪਲਾਟ ਹੋਲਡਰਾਂ ਵਿਚ ਭਾਰੀ ਖੁਸ਼ੀ ਦੀ ਲਹਿਰ ਦੌੜ ਗਈ ਹੈ ।
ਪੰਜਾਬ ਸਰਕਾਰ ਨੇ 25-11-2024 ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ 31 ਜੁਲਾਈ 2024 ਤੱਕ ਜੇਕਰ ਕਿਸੇ ਵੀ ਅਣ ਅਧਿਕਾਰਤ ਕਲੋਨੀ ਵਿਚ 500 ਗਜ ਤੱਕ ਦੇ ਪਲਾਟ ਦਾ ਜੇਕਰ ਐਗਰੀਮੈਟ ਹੋਇਆ ਹੋਵੇ ਤਾਂ ਇਸਦੀ ਰਜਿਸਟਰੀ ਬਿਨਾ ਐਨਓਸੀ ਤੋ ਹੋਵੇਗੀ ਤੇ ਇਸ ਲਈ ਸਰਕਾਰ ਨੇ ਤਾਰੀਖ 1 ਦਸੰਬਰ 2024 ਤੋ 28 ਫਰਵਰੀ 2025 ਤੱਕ ਤੈਅ ਕੀਤੀ ਸੀ । ਇਨਾ ਰਜਿਸਟਰੀਆਂ ਨੂੰ ਕਰਵਾਉਣ ਲਈ ਪੰਜਾਬ ਵਿਚ ਮਾਰੋ ਮਾਰੀ ਹੋਈ ਪਈ ਸੀ ਤੇ ਸਾਰੇ ਪੰਜਾਬ ਅੰਦਰ ਇਸਦੀ ਤਾਰੀਖ ਵਧਣ ਦੀ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਸੀ । ਅੱਜ 28 ਫਰਵਰੀ 2025 ਨੂੰ ਸਰਕਾਰ ਨੇਦੇਰ ਸ਼ਾਮ ਨਵਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਤਹਿਤ ਹੁਣ ਅਣਅਧਿਕਾਰਤ ਕਲੋਨੀਆਂ ਵਿਚ ਪਏ ਪਲਾਟਾਂ ਦੀਆਂ ਰਜਿਸਟਰੀਆਂ 31-8-2025 ਤੱਕ ਰਜਿਸਟਰੀਆਂ ਹੋ ਸਕਣਗੀਆਂ ।
