ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਕਰਵਾਇਆ ਸਲਾਨਾ ਇਨਾਮ ਵੰਡ ਸਮਾਰੋਹ

ਦੁਆਰਾ: Punjab Bani ਪ੍ਰਕਾਸ਼ਿਤ :Friday, 04 April, 2025, 05:52 PM

ਪਟਿਆਲਾ, 4 ਅਪ੍ਰੈਲ :  ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਵਿਖੇ ਅੱਜ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵੱਜੋ ਸ੍ਰੀ ਤੇਜਿੰਦਰਪਾਲ ਸਿੰਘ ਵਾਲੀਆ, ਸੀਨੀਅਰ ਵਾਈਸ ਪ੍ਰੈਜ਼ੀਡੈਂਟ  ਅਤੇ ਸੀ. ਈ. ਓ. ਪੰਜਾਬ ਰਿਲਾਇੰਸ ਜੀ. ਓ. ਇੰਡੀਕੋਮ ਲਿਮਟਿਡ ਪਹੁੰਚੇ ।  ਸਮਾਰੋਹ ਦੇ ਸ਼ੁਰੂ  ਵਿੱਚ ਕਾਲਜ ਦੇ ਪ੍ਰਿੰਸੀਪਲ  ਸ੍ਰ. ਜਗਦੇਵ ਸਿੰਘ  ਕਾਲੇਕਾ ਨੇ ਮੁੱਖ ਮਹਿਮਾਨ   ਨੂੰ ਕਾਲਜ ਦੀਆਂ  ਪ੍ਰਾਪਤੀਆਂ  ਬਾਰੇ ਦੱਸਿਆ, ਜਿਸ ਵਿੱਚ ਪੰਜਾਬ ਸਟੇਟ ਬੋਰਡ ਆਫ਼ ਤਕਨੀਕੀ ਸਿੱਖਿਆ ਪੰਜਾਬ ਚੰਡੀਗੜ੍ਹ ਦੀ ਮੈਰਿਟ ਸੂਚੀ ਵਿੱਚ ਕਾਲਜ ਦੇ ਕਈ ਵਿਦਿਆਰਥੀਆਂ ਨੇ ਪੰਜਾਬ ਪੱਧਰ ਤੇ ਮਲ੍ਹਾ ਮਾਰੀਆਂ। ਵਿੱਦਿਅਕ ਪ੍ਰਾਪਤੀ ਦੇ ਨਾਲ ਨਾਲ ਉਹਨਾਂ ਦੱਸਿਆ ਕਿ  ਫਰਵਰੀ 2025 ਵਿੱਚ ਪੰਜਾਬ ਪੱਧਰ ਤੇ ਹੋਏ ਐਥਲੈਟਿਕਸ ਮੁਕਾਬਲਿਆਂ ਵਿੱਚ ਕਾਲਜ ਪਹਿਲੇ ਨੰਬਰ ਤੇ ਰਿਹਾ ਅਤੇ ਮਾਰਚ 2025 ਵਿੱਚ ਯੁਵਕ ਮੇਲੇ  ਵਿੱਚ ਵੀ ਕਾਲਜ ਪੰਜਾਬ  ਵਿੱਚ ਪਹਿਲੇ ਨੰਬਰ ਤੇ ਰਿਹਾ ।

ਕਾਲਜ ਵਿੱਚ ਐਨ. ਸੀ. ਸੀ. ਯੂਨਿਟ ਵੀ ਚੱਲ ਰਿਹਾ ਹੈ  

ਉਹਨਾਂ ਇਸ ਮੌਕੇ ਤੇ ਸਾਰੇ ਸਟਾਫ਼ ਕਾਲਜ ਵਿੱਚ ਐਨ. ਸੀ. ਸੀ. ਯੂਨਿਟ ਵੀ ਚੱਲ ਰਿਹਾ ਹੈ  zਅਤੇ ਵਿਦਿਆਰਥੀਆਂ ਦੀ ਮਿਹਨਤ ਸਦਕੇ ਹੀ ਸੰਭਵ ਹੋਇਆ । ਕਾਲਜ ਦੇ ਪ੍ਰੈੱਸ ਇੰਚਾਰਜ  ਨਰਿੰਦਰ ਸਿੰਘ ਢੀਂਡਸਾ ਨੇ  ਦੱਸਿਆ ਕਿ  ਕਾਲਜ ਵਿੱਚ ਐਨ. ਸੀ. ਸੀ. ਯੂਨਿਟ ਵੀ ਚੱਲ ਰਿਹਾ ਹੈ  ਅਤੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ  ਵਿਦਿਆਰਥੀਆਂ ਨੂੰ ਵੱਖ ਵੱਖ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਵਿੱਦਿਅਕ ਸਾਲ ਵਿੱਚ  ਕਾਲਜ ਦੇ ਵਿਦਿਆਰਥੀ  ਵੱਖ ਵੱਖ ਖੇਡਾਂ ਵਿੱਚ ਪੰਜਾਬ ਪੱਧਰ ਤੇ ਜੇਤੂ ਰਹੇ ਹਨ ।

ਇਸ ਸਾਲ 100 ਦੇ ਕਰੀਬ ਵਿਦਿਆਰਥੀਆਂ ਦੀ ਕਰਵਾਈ ਗਈ ਹੈ ਪਲੇਸਮੈਂਟ

ਕਾਲਜ ਦੇ  ਪ੍ਰਿੰਸੀਪਲ ਸ. ਜਗਦੇਵ ਸਿੰਘ ਕਾਲੇਕਾ ਨੇ ਦੱਸਿਆ ਕਿ ਇਸ ਸਾਲ 100 ਦੇ ਕਰੀਬ ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਈ ਗਈ ਜੋ ਕਿ ਤੀਸਰੇ ਸਾਲ ਡਿਪਲੋਮਾ ਦੇ ਵਿਦਿਆਰਥੀ ਹਨ । ਉਹਨਾਂ ਦੱਸਿਆ ਕਿ ਯੋਕੋਹਾਮਾ ਰਿਲਾਇੰਸ, ਫੈਡਰਲ ਮੁਗਲ, ਆਦਿ ਕੰਪਨੀਆਂ ਵਿੱਚ ਵਿਦਿਆਰਥੀਆਂ ਦੀ ਪਲੇਸਮੈਂਟ ਹੋਈ ਹੈ । ਕਾਲਜ ਦੀਆਂ  ਪ੍ਰਾਪਤੀਆਂ ਤੋਂ ਪ੍ਰਭਾਵਿਤ, ਸਮਾਰੋਹ ਵਿੱਚ ਮੁੱਖ ਮਹਿਮਾਨ, ਸ਼੍ਰੀ ਤੇਜਿੰਦਰਪਾਲ ਸਿੰਘ  ਵਾਲੀਆ ਨੇ ਪਿਛਲੇ ਸਾਲ ਦੇ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਕਾਲਜ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ  ਦਿੰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਟੈਕਨੌਲੋਜੀ  ਦਾ ਹੈ ਅਤੇ ਜੋ  ਵਿਦਿਆਰਥੀ ਇਸ ਕਾਲਜ ਤੋਂ ਕੰਪਿਊਟਰ ਸਾਇੰਸ, ਆਈ. ਟੀ., ਇਲੈਕਟ੍ਰਾਨਿਕਸ, ਆਰਕੀਟੈਕਚਰ ਆਦਿ  ਦਾ  ਡਿਪਲੋਮਾ ਕਰ ਰਹੇ ਹਨ ਉਹਨਾਂ ਨੇ ਆਪਣੇ ਭਵਿੱਖ ਨੂੰ ਲੈ ਕੇ ਸਹੀ ਸ਼ੁਰੂਆਤ ਕੀਤੀ ਹੈ ।

ਆਈ .ਟੀ. ਵਿਭਾਗ  ਦੀ ਪਾਸ ਆਊਟ ਵਿਦਿਆਰਥਣ ਮਿਸ. ਹਰਪ੍ਰੀਤ ਕੌਰ ਨੂੰ ਪੰਜਾਬ ਤਕਨੀਕੀ ਸਿੱਖਿਆ ਬੋਰਡ ਵੱਲੋਂ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ 7500/- ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ
ਇਸ ਮੌਕੇ ਤੇ ਆਈ .ਟੀ. ਵਿਭਾਗ  ਦੀ ਪਾਸ ਆਊਟ ਵਿਦਿਆਰਥਣ ਮਿਸ. ਹਰਪ੍ਰੀਤ ਕੌਰ ਨੂੰ ਪੰਜਾਬ ਤਕਨੀਕੀ ਸਿੱਖਿਆ ਬੋਰਡ ਵੱਲੋਂ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ 7500/- ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ । ਆਰਕੀਟੈਕਚਰ ਵਿਭਾਗ ਦੀ ਮਿਸ ਕਰਮਜੀਤ ਕੌਰ, ਕੰਪਿਊਟਰ ਸਾਇੰਸ ਅਤੇ ਇੰਜ. ਵਿਭਾਗ ਦੀ ਮਿਸ ਹਰਨੂਰ ਕੌਰ, ਇਲੈਕਟ੍ਰਾਨਿਕਸ ਵਿਭਾਗ ਦੀ ਮਿਸ ਸਵਿਤ੍ਰੀ, ਆਈ. ਟੀ. ਵਿਭਾਗ ਦੀ ਮਿਸ ਹਰਪ੍ਰੀਤ ਕੌਰ ਮੈਡੀਕਲ ਲੈਬ ਟੈਕਨਾਲੋਜੀ ਵਿਭਾਗ ਦੀ ਮਿਸ ਕੁਲਬੀਰ ਕੌਰ, ਐਮ. ਓ. ਪੀ. ਵਿਭਾਗ ਦੀ ਮਿਸ ਮੀਨਾ, ਡੀ. ਫਾਰਮੇਸੀ ਵਿਭਾਗ ਦੀ ਮਿਸ ਮਨੀਸ਼ਾ ਅਤੇ ਡਿਗਰੀ ਫਾਰਮੇਸੀ ਦੀ ਮਿਸ ਪਰਨੀਤ ਕੌਰ ਨੂੰ ਆਪਣੇ ਆਪਣੇ ਵਿਭਾਗ ਵਿੱਚ ਪਹਿਲੇ ਸਥਾਨ ਤੇ ਆਉਣ ਲਈ ਇਨਾਮ ਮਿਲੇ।
ਇਸ ਮੌਕੇ ਤੇ ਸ਼ਬਦ ਗਾਇਨ, ਗੀਤ ਗਿੱਧਾ ਅਤੇ ਹੋਰ ਸਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਵੱਲੋਂ ਪੇਸ਼  ਕੀਤੇ ਗਏ । ਸਮਾਰੋਹ ਦੇ ਅੰਤ ਵਿੱਚ ਨਰਿੰਦਰ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਤੇਜਿੰਦਰਪਾਲ ਸਿੰਘ ਵਾਲੀਆ, ਪਾਸ ਆਊਟ ਵਿਦਿਆਰਥੀ ਅਤੇ  ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਸਮਾਰੋਹ ਵਿੱਚ ਪਹੁੰਚਣ ਦਾ ਧੰਨਵਾਦ ਕੀਤਾ ।