ਬਾਜਵਾ ਤੇ ਕੇਸ ਦਰਜ ਕਰਨਾ ਮੌਜੂਦਾ ਸਰਕਾਰ ਦੀ ਵੱਡੀ ਬੌਖਲਾਹਟ ਦੀ ਨਿਸ਼ਾਨੀ : ਹਰਦਿਆਲ ਕੰਬੋਜ

ਦੁਆਰਾ: Punjab Bani ਪ੍ਰਕਾਸ਼ਿਤ :Wednesday, 16 April, 2025, 11:57 AM

ਪਟਿਆਲਾ, 16 ਅਪ੍ਰੈਲ  : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਹਕ ਵਿਚ ਧਰਨਾ ਲਗਾਉਦਿਆਂ ਆਖਿਆਕਿ ਬਾਜਵਾ ਤੇ ਕੇਸ ਕਰਨਾ ਮੌਜੂਦਾ ਸਰਕਾਰ ਦੀ ਵੱਡੀ ਬੌਖਲਾਹਟ ਦੀ ਨਿਸ਼ਾਨੀ ਹੈ । ਹਰਦਿਆਲ ਕੰਬੋਜ ਨੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਨਿੰਦਾ ਕਰਦਿਆਂ ਆਖਿਆ ਕਿ ਸਰਕਾਰ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉਪਰ ਇਹ ਗਲਤ ਕਾਰਵਾਈ ਕੀਤੀ ਹੈ । ਉਨਾ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖ ਮੰਤਰੀ ਆਪਣੀਆਂ ਚਮ ਦੀਆਂ ਚਲਾ ਰਹੇ ਹਨ, ਜਿਸਦਾ ਖਾਮਿਆਜਾ ਉਨਾ ਨੂੰ ਜਲਦ ਹੀ ਭੁਗਤਨਾ ਪਵੇਗਾ ।

ਕੰਬੋਜ ਆਪਣੇ ਸਾਥੀਆਂ ਨਾਲ ਬਾਜਵਾ ਦੇ ਹੰਕ ਵਿਚ ਧਰਨੇ ਤੇ ਬੈਠੇ
ਉਨਾ ਕਿਹਾ ਕਿ ਪੂਰੀ ਕਾਂਗਰਸ ਦੀ ਟੀਮ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੀ ਹੈ । ਉਨਾ ਕਿਹਾ ਕਿ ਸਰਕਾਰ ਸੱਚ ਦੀ ਆਵਾਜ ਨੂੰ ਇਸ ਤਰ੍ਹਾ ਦਬਾਅ ਨਹੀ ਸਕਦੀ । ਉਨਾ ਕਿਹਾ ਕਿ ਪੰਜਾਬ ਅੰਦਰ ਅੱਜ ਹਾਲਾਤ ਬਦ ਤੋ. ਬਦਤਰ ਹੋਏ ਪਏ ਹਨ ਹਰ ਪਾਸੇ ਕ੍ਰਾਇਮ ਦੀ ਰੇਸੋ ਵਧ ਰਹੀ ਹੈ ਅਤੇ ਲੋਕ ਆਪਣੇ ਆਪ ਨੂੰ ਅਸੁਰਖਿਤ ਮਹਿਸੂਸ ਕਰਕ ਰਹੇ ਹਨ, ਜਿਸਦੇ ਲਈ ਪੰਜਾਬ ਸਰਕਾਰ ਸਿਧੇ ਤੌਰ ਤੇ ਜਿੰਮੇਵਾਰ ਹੈ । ਉਨਾ ਕਿਹਾਕਿ ਪ੍ਰਤਾਪ ਸਿੰਘ ਬਾਜਵਾ ਦੇ ਲੲੀ ਕਾਂਗਰਸ ਵਲੋ ਡਟ ਕੇ ਸੰਘਰਸ਼ ਕੀਤਾ ਜਾਵੇਗਾ ।