ਜਨਰਲ ਅਤੇ ਲੈਪਰੋਸਕੋਪਿਕ ਸਰਜਰੀ ਵਿਭਾਗ ਨੇ ਹਸਪਤਾਲ ਵਿਖੇ ਤਿੰਨ ਰੋਜ਼ਾ ਓਪਨ/ਲੈਪਰੋਸਕੋਪਿਕ ਸਰਜੀਕਲ ਵਰਕਸ਼ਾਪ ਕਮ ਹੈਂਡਸ ਆਨ ਟਰੇਨਿੰਗ ਸ਼ੁਰੂ
ਜਨਰਲ ਅਤੇ ਲੈਪਰੋਸਕੋਪਿਕ ਸਰਜਰੀ ਵਿਭਾਗ ਨੇ ਹਸਪਤਾਲ ਵਿਖੇ ਤਿੰਨ ਰੋਜ਼ਾ ਓਪਨ/ਲੈਪਰੋਸਕੋਪਿਕ ਸਰਜੀਕਲ ਵਰਕਸ਼ਾਪ ਕਮ ਹੈਂਡਸ ਆਨ ਟਰੇਨਿੰਗ ਸ਼ੁਰੂ
ਪਟਿਆਲਾ, 1 ਅਗਸਤ:
ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਜਨਰਲ ਅਤੇ ਲੈਪਰੋਸਕੋਪਿਕ ਸਰਜਰੀ ਵਿਭਾਗ ਨੇ ਹਸਪਤਾਲ ਵਿਖੇ ਤਿੰਨ ਰੋਜ਼ਾ ਓਪਨ/ਲੈਪਰੋਸਕੋਪਿਕ ਸਰਜੀਕਲ ਵਰਕਸ਼ਾਪ ਕਮ ਹੈਂਡਸ ਆਨ ਟਰੇਨਿੰਗ ਸ਼ੁਰੂ ਕਰਵਾਈ ਹੈ। ਜੌਨਸਨ ਐਂਡ ਜੌਨਸਨ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਵਰਕਸ਼ਾਪ ਦੀ ਮੁੱਖ ਗੱਲ ‘ਆਨ-ਦ-ਵ੍ਹੀਲ ਸਰਜੀਕਲ ਵਰਕਸਟੇਸ਼ਨ’ ਹੈ ਜੋ ਕਿ ਗੰਢ ਬੰਨ੍ਹਣ, ਟਿਸ਼ੂ ਹੈਂਡਲਿੰਗ ਅਤੇ ਐਨਾਸਟੋਮੋਟਿਕ ਤਕਨੀਕਾਂ ਦੇ ਨਾਲ-ਨਾਲ ਅਡਵਾਂਸ ਅਤੇ ਬੁਨਿਆਦੀ ਲੈਪਰੋਸਕੋਪਿਕ ਸਿਮੂਲੇਟਰ ਸੈੱਟਾਂ ਨਾਲ ਸਰਜੀਕਲ ਹੁਨਰਾਂ ਨੂੰ ਮਾਨਤਾ ਦੇਣਾ ਹੈ।
ਵਰਕਸ਼ਾਪ ਦੇ ਆਰਗੇਨਾਈਜ਼ਿੰਗ ਚੇਅਰਪਰਸਨ ਅਤੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਡਾ. (ਪ੍ਰੋ) ਹਰਨਾਮ ਸਿੰਘ ਰੇਖੀ ਨੇ ਕਿਹਾ ਕਿ, ‘‘ਵਰਕਸ਼ਾਪ ਉਭਰਦੇ ਸਰਜਨਾਂ ਨੂੰ ਮੁੱਢਲੇ ਸਰਜੀਕਲ ਹੁਨਰਾਂ ਦੀ ਬਿਹਤਰ ਸਮਝ ਵਿਕਸਿਤ ਕਰਨ ਦਾ ਵਧੀਆ ਮੌਕਾ ਪ੍ਰਦਾਨ ਕਰੇਗੀ। ਓਪਨ ਅਤੇ ਲੈਪਰੋਸਕੋਪਿਕ ਸਰਜਰੀ ਦੀ ਸਿਖਲਾਈ ਨੌਜਵਾਨ ਸਰਜਨਾਂ ਨੂੰ ਉਨ੍ਹਾਂ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਇੱਕ ਵਧੀਆ ਸਰੋਤ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਸਰਜਰੀ ਵਿਭਾਗ ਦੀ ਕੋਸ਼ਿਸ਼ ਹੈ ਕਿ ਅਜਿਹੀਆਂ ਵਰਕਸ਼ਾਪਾਂ ਰਾਹੀਂ ਸਾਡੇ ਨੌਜਵਾਨ ਸਰਜਨਾਂ ਨੂੰ ਉਨ੍ਹਾਂ ਦੇ ਸਰਵੋਤਮ ਵਿਕਾਸ ਲਈ ਸਭ ਤੋਂ ਵਧੀਆ ਸੰਭਵ ਮਾਹੌਲ ਪ੍ਰਦਾਨ ਕੀਤਾ ਜਾਵੇ।”
ਸਰਜਰੀ ਵਿਭਾਗ ਦੇ ਮੁਖੀ ਤੇ ਸਹਿ-ਆਯੋਜਕ ਚੇਅਰਪਰਸਨ ਡਾ. (ਪ੍ਰੋ) ਅਸ਼ਵਨੀ ਕੁਮਾਰ ਨੇ ਵੀ ਵਰਕਸ਼ਾਪਾਂ ਦੀ ਮਹੱਤਤਾ ‘ਤੇ ਜੋਰ ਦਿੰਦਿਆਂ ਕਿਹਾ ਕਿ ”ਵਰਕਸ਼ਾਪ ਰੈਜ਼ੀਡੈਂਟ ਸਰਜਨਾਂ ਲਈ ਓਪਨ ਅਤੇ ਲੈਪਰੋਸਕੋਪਿਕ ਸਰਜੀਕਲ ਸਿਮੂਲੇਸ਼ਨ ਪ੍ਰਦਾਨ ਕਰ ਰਹੀ ਹੈ ਜੋ ਸੀਨੀਅਰ ਸਰਜਨਾਂ ਦੇ ਮਾਰਗਦਰਸ਼ਨ ਹੇਠ ਆਪਣੇ ਹੁਨਰ ਨੂੰ ਹੋਰ ਨਿਖਾਰ ਸਕਦੇ ਹਨ। ਵਿਭਾਗ ਦੇ ਮੁਖੀ ਹੋਣ ਦੇ ਨਾਤੇ, ਇਹ ਯਕੀਨੀ ਬਣਾਉਣ ਲਈ ਕਿ ਉਭਰਦੇ ਸਰਜਨ ਆਪਣੇ ਵਿਸ਼ੇ ਦੀਆਂ ਬੁਨਿਆਦੀ ਗੱਲਾਂ ਤੋਂ ਜਾਣੂ ਰਹਿਣ, ਇਸ ਲਈ ਨਿਯਮਿਤ ਤੌਰ ‘ਤੇ ਅਜਿਹੇ ਉੱਦਮਾਂ ਦਾ ਆਯੋਜਨ ਕਰਦੇ ਰਹਿਣਾ ਉਨ੍ਹਾਂ ਦਾ ਉਦੇਸ਼ ਹੈ।”
ਵਰਕਸ਼ਾਪ ਦਾ ਉਦਘਾਟਨ ਉੱਘੇ ਸਰਜਨ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਡਾ. ਭਗਵੰਤ ਸਿੰਘ ਦੇ ਨਾਲ-ਨਾਲ ਹੋਰ ਸੀਨੀਅਰ ਸਰਜਨਾਂ ਅਤੇ ਫੈਕਲਟੀ ਮੈਂਬਰਾਂ ਨੇ ਕੀਤਾ। ਇਸ ਸਮਾਗਮ ਦੇ ਪ੍ਰਬੰਧਕੀ ਸਕੱਤਰ ਸਹਾਇਕ ਪ੍ਰੋਫੈਸਰ, ਸਰਜਰੀ ਵਿਭਾਗ ਡਾ: ਮਲਕੀਅਤ ਸਿੰਘ ਹਨ, ਨੇ ਕਿਹਾ ਕਿ ਇਹ ਵਰਕਸ਼ਾਪ ਨਾ ਸਿਰਫ ਜੂਨੀਅਰ ਸਰਜਨਾਂ ਦੀ ਮਦਦ ਕਰੇਗੀ ਬਲਕਿ ਗਾਇਨੀਕੋਲੋਜੀ ਵਰਗੀਆਂ ਹੋਰ ਸਰਜੀਕਲ ਸ਼ਾਖਾਵਾਂ ਲਈ ਵੀ ਵਰਦਾਨ ਸਾਬਤ ਹੋਵੇ