ਆਈਫੋਨ ਦੇ ਲਾਲਚ ਵਸ਼ ਪੈ ਦੋਸਤ ਨੇ ਹੀ ਕੀਤਾ ਦੋਸਤ ਦਾ ਕਤਲ

ਰਾਜਪੁਰਾ : ਜਿ਼ਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਰਾਜਪੁਰਾ ਵਿਖੇ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਇੱਕ ਆਈਫ਼ੋਨ ਕਰ ਕੇ ਦੋਸਤ ਨੇ ਦੋਸਤ ਦਾ ਕਤਲ ਕਰ ਦਿੱਤਾ ਅਤੇ ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਰਾਜਪੁਰਾ ਰੇਲਵੇ ਲਾਈਨ ’ਤੇ ਸੁੱਟ ਕੇ ਹੋਏ ਫਰਾਰ ਹੋ ਗਏ । ਪੁਲਸ ਪਾਰਟੀ ਨੇ ਪੂਰੇ ਮਾਮਲੇ ਦੀ ਜਦੋਂ ਜਾਂਚ ਕੀਤੀ ਤਾਂ ਜਾਂਚ ਦੇ ਵਿੱਚ ਸਾਹਮਣੇ ਨਿਕਲ ਕੇ ਆਇਆ ਕਿ ਇੱਕ ਦੋਸਤ ਨੇ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਇੱਕ ਮੋਬਾਈਲ ਫ਼ੋਨ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਿਆ ਕਿ ਇੱਕ ਹਰਜਿੰਦਰ ਸਿੰਘ ਨਾਮਕ ਵਿਅਕਤੀ ਆਪਣੇ ਬੇਟੇ ਨਵਜੋਤ ਸਿੰਘ ਦੀ ਭਾਲ ਕਰ ਰਹੇ ਸਨ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਨਵਜੋਤ ਆਪਣੇ ਦੋਸਤਾਂ ਦੇ ਨਾਲ ਆਪਣਾ ਜਨਮ ਦਿਨ ਮਨਾ ਕੇ ਅੰਮ੍ਰਿਤਸਰ ਵਾਲੀ ਸਾਈਡ ਘੁੰਮਣ ਲਈ ਜਾ ਰਿਹਾ ਸੀ ਅਤੇ ਰਾਜਪੁਰਾ ਪਹੁੰਚ ਕੇ ਨਵਜੋਤ ਦੇ ਦੋਸਤ ਅਮਨਜੋਤ ਸਿੰਘ ਨੇ ਬੜੀ ਬੇਰਹਿਮੀ ਦੇ ਨਾਲ ਤੇਜ਼ਧਾਰ ਹਥਿਆਰ ਨਾਲ ਨਵਜੋਤ ਦਾ ਕਤਲ ਕਰ ਦਿੱਤਾ । ਕਤਲ ਨੂੰ ਹਾਦਸਾ ਦਰਸਾਉਣ ਲਈ ਉਸ ਦੀ ਡੈੱਡ ਬਾਡੀ ਰੇਲਵੇ ਲਾਈਨ ’ਤੇ ਸੁੱਟ ਦਿੱਤੀ ।
ਪੁਲਸ ਨੇ ਦੋਸ਼ੀ ਨੂੰ ਕਰ ਲਿਆ ਹੈ ਗ੍ਰਿਫ਼ਤਾਰ
ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਿਹਾ ਕਿ ਦੋਸ਼ੀ ਨਾਬਾਲਗ਼ ਹੋਣ ਕਰ ਕੇ ਉਸ ਖਿ਼ਲਾਫ਼ ਜੁਵਲਿਨ ਐਕਟ ਦੇ ਅਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
