ਮਲਟੀਪਰਪਜ ਸਕੂਲ ਦੇ ਚਾਰ ਅਧਿਆਪਕਾਂ ਦੀਆਂ ਸੇਵਾਵਾਂ ਹੋਈਆਂ ਰੈਗੂਲਰ
ਮਲਟੀਪਰਪਜ ਸਕੂਲ ਦੇ ਚਾਰ ਅਧਿਆਪਕਾਂ ਦੀਆਂ ਸੇਵਾਵਾਂ ਹੋਈਆਂ ਰੈਗੂਲਰ
28 ਜੁਲਾਈ 2023, ਪਟਿਆਲਾ।
ਸਕੂਲ ਸਿੱਖਿਆ ਵਿਭਾਗ ਪੰਜਾਬ ’ਚ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਸਕੀਮਾਂ ਤਹਿਤ ਕੰਮ ਕਰਦੇ ਆ ਰਹੇ 12500 ਵਲੰਟੀਅਰ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਪਾਲਿਸੀ ਤਿਆਰ ਕਰਕੇ ਐਸੋਸੀਏਟ ਅਧਿਆਪਕ ਦੀ ਅਸਾਮੀ ’ਤੇ ਉਨ੍ਹਾਂ ਦੀਆਂ ਸੇਵਾਵਾਂ ਨਿਯਮਿਤ ਕੀਤੀਆਂ ਗਈਆਂ ਹਨ। ਜਿਸ ਦੇ ਚੱਲਦੇ ਸ਼ਹਿਰ ਦੇ ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਵਿਖੇ ਪਟਿਆਲਾ ਵਿਖੇ ਪਿਛਲੇ ਕਈ ਸਾਲਾਂ ਤੋਂ ਬਤੌਰ ਸਿੱਖਿਆ ਪ੍ਰੋਵਾਈਡਰ ਸੇਵਾਵਾਂ ਨਿਭਾਉਂਦੇ ਆ ਰਹੇ ਚਾਰ ਅਧਿਆਪਕਾਂ ਦੀਆਂ ਸੇਵਾਵਾਂ ਵੀ ਰੈਗੂਲਰ ਹੋ ਗਈਆਂ ਹਨ। ਸਰਕਾਰੀ ਮਲਟੀਪਰਪਜ ਸਕੂਲ ਵਿਖੇ ਪ੍ਰਿੰਸੀਪਲ ਵਿਜੇ ਕਪੂਰ ਦੀ ਅਗਵਾਈ ਹੇਠ ਕਰਵਾਏ ਗਏ ਸਮਾਰੋਹ ਦੌਰਾਨ ਸਕੂਲ ਦੇ ਸਿੱਖਿਆ ਪ੍ਰੋਵਾਈਡਰ ਜਪਿੰਦਰਪਾਲ ਸਿੰਘ, ਪਰਮਿੰਦਰ ਕੌਰ, ਰਿਤੂ ਬਾਲਾ ਤੇ ਸ਼ਿਾਵਨੀ ਨੂੰ ਪ੍ਰਿੰਸੀਪਲ ਵਿਜੇ ਕਪੂਰ, ਸਕੂਲ ਦੇ ਸਾਬਕਾ ਪ੍ਰਿੰਸੀਪਲ ਨੈਸ਼ਨਲ ਐਵਾਰਡੀ ਤੋਤਾ ਸਿੰਘ ਚਹਿਲ ਸਮੇਤ ਹੋਰਨਾਂ ਨੇ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ, ਅਲੁਮਨੀ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਸਟਾਫ ਮੈਂਬਰ ਸਮੇਤ ਹੋਰ ਮੋਹਤਬਰ ਹਾਜਰ ਸਨ।