ਹੈਕਰਾਂ ਨੇ ਪਟਿਆਲਾ ਦੀਆਂ ਨਾਮਵਰ ਹਸਤੀਆਂ ਦੇ ਵਟਸਐਪ ਕੀਤੇ ਹੈਕ

ਪਟਿਆਲਾ : ਆਧੁਨਿਕ ਯੁਗ ਵਿਚ ਹਰ ਕਿਸੇ ਦੇ ਹਥ ਵਿਚ ਮੋਬਾਈਲ ਹੈ, ਮੋਬਾਈਲ ਦੀਆਂ ਐਪਸ ‘ਤੇ ਜਿਥੇ ਬਹੁਤ ਸਾਰੇ ਫਾਇਦੇ ਹਨ, ਉਥੇ ਵੱਡੇ ਨੁਕਸਾਨ ਵੀ ਨਜਰ ਆ ਰਹੇ ਹਨ। ਪਿਛਲੇ 15 ਦਿਨਾਂ ਤੋਂ ਦੇਸ਼ ਅਤੇ ਵਿਦੇਸ਼ ਦੇ ਕਿਸੇ ਵੀ ਕੋਨੇ ਵਚ ਬੈਠੇ ਹੈਕਰਾਂ ਨੇ ਪਟਿਆਲਾ ਦੀਆਂ ਨਾਮਵਰ ਹਸਤੀਆਂ ਦੇ ਵਟਸਐਪ ਹੈਕ ਕਰਕੇ ਲੱਖਾਂ ਰੁਪਏ ਬਟੋਰ ਲਏ ਹਨ, ਜਿਸ ਨਾਲ ਚਾਰੇ ਪਾਸੇ ਹਫੜਾ ਦਫੜੀ ਵਾਲਾ ਮਾਹੌਲ ਹੈ । ਹੈਕਰ ਬੜੇ ਹੀ ਸੁਚਜੇ ਢੰਗ ਨਾਲ ਵਟਸਐਪ ਹੈਕ ਕਰ ਰਹੇ ਹਨ । ਹੈਕਰ ਸਾਡੇ ਨੰਬਰ ਨੂੰ ਕਿਸੇ ਤਰ੍ਹਾਂ ਸਰਚ ਕਰਕੇ ਇਹ ਚੈਕ ਕਰ ਲੈਂਦੇ ਹਨ ਕਿ ਇਸ ਵਟਸਐਪ ਨੰਬਰ ਤੋਂ ਉਸਦੇ ਨਜਦੀਕੀ ਦੋਸਤ ਕਿਹਨੇ ਹਨ । ਸਭ ਤੋਂ ਪਹਿਲਾਂ ਹੈਕਰ ਕਿਸੇ ਵੀ ਇਕ ਨਾਮਵਰ ਵਿਅਕਤੀ ਦਾ ਮੋਬਾਇਲ ਹੈਕ ਕਰ ਦਿੰਦਾ ਹੈ, ਉਸਤੋ ਬਾਅਦ ਉਸਦੇ ਵਟਸਐਪ ਮੈਸਜ ਨੂੰ ਅਤੇ ਵਟਸਐਪ ਕਾਲਿੰਗ ਨੂੰ ਸਿਧਾ ਡੀਲ ਕਰਦਾ ਹੈ ।
ਵਟਸਐਪ ‘ਤੇ ਜਾਂਦੇ ਮੈਸੇਜਾਂ ਨੂੰ ਦੇਖ ਕੇ ਅੰਦਾਜਾ ਲਗਾ ਲੈਂਦਾ ਹੈ ਕਿ ਇਹ ਵਿਅਕਤੀ ਕਿਥੇ ਕਿਥੇ ਲੈਣ ਦੇਣ ਕਰਦਾ ਹੈ
ਹੈਕਰ ਜਿਸ ਵੀ ਵਟਸਐਪ ਉਪਰ ਤੁਸੀ ਵਧ ਕਾਲਿੰਗ ਜਾਂ ਵਟਸਐਪ ਲੈਣ ਦੇਣ ਕਰਦੇ ਹੋ, ਉਸ ਤੋ ਤੁਹਾਨੂੰ ਮੈੇਸਜ ਭੇਜਦਾ ਹੈ ਕਿ ਤੁਹਾਨੂੰ ਇਕ 6 ਡੀਜੀਟ ਦਾ ਟੈਕਸ ਮੈਸੇਜ ਭੇਜਿਆ ਹੈ । ਮੇਰੇ ਫੋਨ ਉਪਰ ਖਰਾਬੀ ਹੋ ਗਈ ਹੈ, ਕ੍ਰਿਪਾ ਕਰਕੇ ਇਸਨੂੰ ਮੈਨੂੰ ਭੇਜ ਦਿਓ । ਸਾਨੂੰ ਇਹ ਪਤਾ ਨਹੀ ਚਲਦਾ ਕਿ ਜਿਹੜਾ ਹੈਕਰ ਸਾਡੇ ਇਕ ਚੰਗੇ ਦੋਸਤ ਦੇ ਵਟਸਐਪ ਰਾਹੀ ਸਾਡੇ ਕੋਲੋ ਇਹ 6 ਨੰਬਰਾਂ ਵਾਲਾ ਡੀਜੀਟ ਮੰਗ ਰਿਹਾ ਹੈ, ਉਹ ਸਾਡੇ ਦੋਸਤ ਦਾ ਵਟਸਐਪ ਨਹੀ ਹੈ । ਉਹ ਤਾਂ ਹੈਕਰ ਨੇ ਹੈਕ ਕਰਕੇ ਆਪਣੇ ਅਧੀਨ ਕਰ ਲਿਆ ਹੈ । ਅਸੀ ਗਲਤੀ ਨਾਲ ਜਦੋਂ ਉਸਨੂੰ 6 ਨੰਬਰਾਂ ਦਾ ਡੀਜੀਟ ਕੋਡ ਭੇਜ ਦਿੰਦੇ ਹਾਂ, ਜਾਂ ਉਸ ਵਲੋ ਵਟਸਐਪ ‘ਤੇ ਮੰਗੀ ਕੋੲਂ ਵੀ ਜਾਣਕਾਰੀ ਉਸਨੂੰ ਦੇ ਦਿੰਦੇ ਹਾਂ ਤਾਂ ਉਹ ਤੁਰੰਤ ਤੁਹਾਡਾ ਵੀ ਵਟਸਐਪ ਹੈਕ ਕਰ ਜਾਂਦਾ ਹੈ ।
ਹੈਕਰ ਇਸ ਤਰ੍ਹਾ ਤੁਹਾਡੇ ਵਟਸਐਪ ‘ਤੇ ਜਾਂਦੇ ਮੈਸੇਜਾਂ ਨੂੰ ਦੇਖ ਕੇ ਅੰਦਾਜਾ ਲਗਾ ਲੈਂਦਾ ਹੈ ਕਿ ਇਹ ਵਿਅਕਤੀ ਕਿਥੇ ਕਿਥੇ ਲੈਣ ਦੇਣ ਕਰਦਾ ਹੈ ਜਾਂ ਇਸਦੇ ਕਿਹੜੇ ਕਿਹੜੇ ਵੱਡੇ ਵਿਅਕਤੀਆਂ ਨਾਲ ਸੰਬੰਧ ਹਨ । ਫਿਰ ਉਹ ਤੁਹਾਡੇ ਫੋਨ ਰਾਹੀ ਹੀ ਤੁਹਾਡੇ ਟਚ ਵਿਚ ਆਏ ਤੁਹਾਡੇ ਵੱਡੇ ਅਤੇ ਛੋਟੇ ਵਿਅਕਤੀਆਂ ਨੂੰ ਉਲਝਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਤਰ੍ਹਾ ਬਹੁਤ ਸਾਰੀਆਂ ਨਾਮਵਰ ਹਸਤੀਆਂ ਦੇ ਫੋਨ ਪਟਿਆਲਾ ਅੰਦਰ ਹੈਕ ਹੋ ਚੁਕੇ ਹਨ ਤੇ ਇਹ ਸਿਲਸਿਲਾ ਲਗਾਤਾਰ ਚਲ ਰਿਹਾ ਹੈ । ਇਸ ਤਰ੍ਹਾ ਲਖਾਂ ਰੁਪਏ ਹੈਕਰ ਬਟੋਰ ਚੁਕੇ ਹਨ ।
ਡਾਕਟਰ ਪੁਸ਼ਪਿੰਦਰ ਗਿਲ ਅਤੇ ਢਿਲੋ ਫਨ ਵਰਲਡ ਦੇ ਮਾਲਕ ਦਾ ਫੋਨ ਵਟਸਐਪ ਵੀ ਹੋਇਆ ਹੈਕ- ਲੋਕਾਂ ਨੇ ਫੋਨ ਆਉਣ ਤੋਂ ਬਾਅਦ ਡਾ ਗਿਲ ਨੂੰ ਪਤਾ ਲਗਾ ਕਿ ਫੋਨ ਹੈਕ ਹੋ ਗਿਆ
– ਹੈਕਰ ਨੇ ਡਾ. ਗਿਲ ਦੇ ਨਾਮ ‘ਤੇ ਕਈ ਲੱਖ ਬਟੋਰੇ
ਪੰਜਾਬ ਦੇ ਸਭ ਤੋਂ ਸੀਨੀਅਰ ਮੋਸਟ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਦੇ ਅਕੈਡਮਿਕ ਡੀਨ ਵਰਗੇ ਅਹੁਦਿਆਂ ਉਪਰ ਤੈਨਾਤ ਰਹੇ ਤੇ ਪੀਯੂ ਦੇ ਵੀਸੀ ਲਈ ਸਭ ਤੋਂ ਪ੍ਰਬਲ ਦਾਅਵੇਦਾਰ ਡਾ. ਪੁਸ਼ਪਿੰਦਰ ਸਿੰਘ ਗਿਲ ਦੇ ਫੋਨ ਦਾ ਵਟਸਐਪ ਹੈਕ ਹੋ ਚੁਕਾ ਹੈ। ਹੈਕਰ ਨੇ ਕਿਸੇ ਨਾ ਕਿਸੇ ਤਰ੍ਹਾ ਉਨਾ ਦੇ ਵੈਟਸਐਪ ਨੂੰ ਹੈਕ ਕਰਕੇ ਉਨਾ ਦੇ ਨੇੜਲੇ ਦੋਸਤਾਂ ਨੂੰ ਮੈਸਜ ਪਾਏ, ਜਿਸ ਵਿਚ ਲਿਖਿਆ ਕਿ ਉਨਾ ਨੂੰ 15 ਹਜਾਰ ਰੁਪਏ ਦੀ ਲੋੜ ਹੈ ਕਿਉਂਕਿ ਉਨਾ ਦੇ ਅਕਾਊਂਟ ਵਿਚ ਕੋਈ ਸਮਸਿਆ ਆ ਗਈ ਹੈ। ਮੈਂ ਤੁਹਾਨੂੰ ਇਕ ਵਟਸਐਪ ਨੰਬਰ ਪੇਜ ਰਿਹਾ ਹਾਂ ਤੁਸੀ ਕ੍ਰਿਪਾ ਕਰਕੇ ਮੈਨੂੰ ਇਸ ਵਟਸਐਪ ‘ਤੇ 15 ਹਜਾਰਰੁਪਏ ਭੇਜ ਦਿਓ। ਹੈਕਰ ਨੇ ਡਾ ਪੁਸ਼ਪਿੰਦਰ ਗਿਲ ਦੇ ਨੇੜਲੇ ਸਾਥੀਆਂ ਨੂੰ ਬਹੁਤ ਸਾਰੇ ਮੈਸੇਜ ਭੇਜੇ ਤੇ ਆਪਣਾ ਗੂਗਲ ਨੰਬਰ ਵੀ ਭੇਜਿਆ, ਜਿਸਤੋ ਬਾਅਦ ਦੋ ਦਰਜਨ ਤੋਂ ਵਧ ਡਾ. ਪੁਸ਼ਪਿੰਦਰ ਗਿਲ ਦੇ ਦੋਸਤਾਂ ਕੋਲੋ ਹੈਕਰ 15-15 ਹਜਾਰ ਰੁਪਏ ਲੈ ਕੇ ਹੈਕਰ ਲੱਖਾਂ ਰੁਪਏ ਡਕਾਰ ਗਿਆ। ਇਥੇ ਹੀ ਬਸ ਨਹੀ ਹੈਕਰ ਤੁਹਾਡੀ ਅਵਾਜ ਵਿਚ ਵੀ ਗੱਲ ਕਰ ਸਕਦਾ ਹੈ ।
ਢਿਲੋ ਫਨ ਵਰਲਡ ਦੇ ਮਾਲਕ ਬਲਜਿੰਦਰ ਸਿੰਘ ਢਿਲੋ ਦਾ ਫੋਨ ਵਟਸਐਪ ਵੀ ਹੋ ਚੁਕਾ ਹੈ ਹੈਕ
ਇਸ ਤੋ ਬਾਅਦ ਢਿਲੋ ਫਨ ਵਰਲਡ ਦੇ ਮਾਲਕ ਬਲਜਿੰਦਰ ਸਿੰਘ ਢਿਲੋ ਦਾ ਫੋਨ ਵਟਸਐਪ ਵੀ ਹੈਕ ਹੋ ਚੁਕਾ ਹੈ। ਹੈਕਰ ਨੇ ਉਨਾ ਦੇ ਨੇੜਲੇ ਸਾਥੀਆਂ ਤੋਂ ਜਿਥੇ ਪੈਸੇ ਮੰਗ ਮੰਗ ਵਟੋਰੇ ਹਨ, ਉਥੇ ਉਹ ਬਲਜਿੰਦਰ ਸਿੰਘ ਢਿਲੋ ਦੇ ਨੇੜਲੇ ਸਾਥਂਆਂ ਨੂੰ ਇਕ 6 ਡੀਜੀਟ ਦਾ ਕੋਡ ਭੇਜ ਰਿਹਾ ਹੈ ਕਿ ਉਹ ਇਕ ਮੁਸੀਬਤ ਵਿਚ ਫਸੇ ਹੋਏ ਹਨ, ਉਨਾ ਦੇ ਵਟਸਐਪ ਵਿਚ ਪ੍ਰਾਬਲਮ ਆ ਗਈ ਹੈ। ਤੁਹਾਨੂੰ ਹੁਣੇ ਮੈਂ 6 ਡੀਜੀਟ ਦਾ ਇਕ ਮੈਸੇਜ ਭੇਜਿਆ ਹੈ। ਕ੍ਰਿਪਾ ਕਰਕੇ ਤੁਸੀ ਵਟਸਐਪ ਨੰਬਰ ‘ਤੇ ਮੈਨੂੰ ਪਾ ਦਿਓ ਤਾਂ ਜੋ ਮੈਂ ਵਟਸਐਪ ਚਾਲੂ ਕਰ ਸਕਾ। ਜੇਕਰ ਹੈਕਰ 40-50 ਮੈਬਰਾਂ ਨੂੰ ਇਹ ਮੈਸਜ ਬਲਜਿੰਦਰ ਸਿੰਘ ਢਿਲੋ ਕਰਕੇ ਭੇਜਦਾ ਹੈ ਤਾਂ ਇਸ ਵਿਚੋ 10-15 ਮੈਂਬਰ ਉਸਦੀ ਲੁਟ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤਰ੍ਹਾ ਪਟਿਆਲਾ ਦੇ ਕਈ ਦਰਜਨ ਨਾਮਵਰ ਹਸਤੀਆਂ ਦੇ ਵਟਸਐਪ ਹੈਕ ਹੋ ਚੁਕੇ ਹਨ ।
– ਡਾ. ਗਿਲ ਅਤੇ ਬਲਜਿੰਦਰ ਢਿਲੋ ਪੁੱਜੇ ਸਾਈਬਰ ਸੈਲ ‘ਚ ਸ਼ਿਕਾਇਤ ਲੈ ਕੇ
ਡਾ. ਪੁਸ਼ਪਿੰਦਰ ਸਿੰਘ ਗਿਲ ਅਤੇ ਬਲਜਿੰਦਰ ਸਿੰਘ ਢਿਲੋ ਨੇ ਵੀ ਇਸ ਸਬੰਧੀ ਸਾਈਬਰ ਕ੍ਰਾਇਮ ਨੂੰ ਆਪਣੀ ਕੰਪਲੇਟ ਦਰਜ ਕਰਵਾਈ ਹੈ, ਜਿਸ ਉਪਰ ਜਾਂਚ ਚਲ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਇਹ ਕਿਥੋ ਇਸ ਤਰ੍ਹਾ ਲੁਟਮਾਰ ਹੋ ਰਹੀ ਹੈ ।
ਹਰ ਵਿਅਕਤੀ ਆਪਣੇ ਵਟਸਐਪ ਉਪਰ ਤੁਰੰਤ 2 ਫੈਕਟਰ ਅਥੈਂਟੀਕੇਸ਼ਨ ਆਨ ਕਰੇ : ਡੀ. ਐਸ. ਪੀ. ਅਸ਼ਵੰਤ ਧਾਲੀਵਾਲ
ਇਸ ਸਬੰਧੀ ਜਦੋਂ ਪਟਿਆਲਾ ਸਾਈਬਰ ਵਿੰਗ ਦੇ ਡਿਪਟੀ ਸੁਪਰਡੈਂਟ ਆਫ ਪੁਲਸ ਅਸ਼ਵੰਤ ਧਾਲੀਵਾਲ ਨਾਲ ਸੰਪਰਕ ਬਣਾਇਆ ਤਾਂ ਉਨਾ ਆਖਿਆ ਕਿ ਸਾਈਵਰ ਵਿੰਗ ਨੂੰ ਅਜਿਹੀ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਸ ਉਪਰ ਬੜੀ ਬਰੀਕੀ ਨਾਲ ਜਾਂਚ ਜਾਰੀ ਹੈ ਤੇ ਦੋਸ਼ੀ ਜਲਦ ਹੀ ਸ਼ਿੰਕਜੇ ਹੇਠ ਹੋਣਗੇ । ਉਨਾ ਆਖਿਆ ਕਿ ਪਹਿਲੀ ਜਾਂਚ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਹੈਕਰ ਕੰਬੋਡੀਆ ਵਰਗੇ ਦੇਸ਼ਾਂ ਤੋਂ ਕਾਰਵਾਈ ਕਰ ਰਿਹਾ ਹੈ। ਉਨ੍ਹਾ ਪਟਿਆਲਾ ਅਤੇ ਪੰਜਾਬ ਦੇ ਸਮੁਚੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇਨੂੰ ਵੀ ਆਪਦੇ ਵਟਸਐਪ ‘ਤੇ ਜਾਂਚ ਟੈਕਸ ਮੈਸੇਜ ‘ਤੇ ਆਇਆ ਮੈਸੇਜ ਨਾ ਭੇਜਣ । ਮੈਸਜ ਤੋਂ ਪਹਿਲਾਂ ਸਾਦਾ ਫੋਨ ਕਾਲ ਕਰਕੇ ਇਹ ਪੱਕਾ ਕਰਨ ਕਿ ਜਿਹੜੇ ਵਟਸਐਪ ‘ਤੇ ਜਾਂ ਟੈਕਟ ਮੈਸੇਜ ਆਇਆ ਹੈ ਕਿ ਉਲਾ ਦੇ ਦੋਸਤ ਨੇ ਹੀ ਭੇਜਿਆ ਹੈ । ਜੇਕਰ ਉਹ ਬਿਨਾ ਕਨਫਰਮ ਕਰੇ ਵਟਸਐਪ ‘ਤੇ ਆਪਣੇ ਦੋਸਤ ਨੂੰ ਇਹ ਮੈਸੇਜ ਭੇਜ ਦਿੰਦੇ ਹਨ ਤਾਂ ਉਨਾ ਦਾ ਵਟਸਐਪ ਵੀ ਹੈਕ ਹੋ ਜਾਵੇਗਾ, ਇਥੋ ਤੱਕ ਕਿ ਹੈਥਰ ਉਨਾ ਦੇ ਅਕਾਊਂਟ ਤੱਕ ਜਾਣ ਦੀ ਕੋਸ਼ਿਸ਼ ਕਰੇਗਾ । ਉਨਾ ਕਿਹਾ ਕਿ ਤੁਹੰਤ ਅਜਿਹੀ ਸਥਿਤੀ ਵਿਚ ਸਾਈਬਰ ਸੈਲ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ।
ਹਰ ਵਿਅਕਤੀ ਆਪਣੀ ਵਟਸਐਪ ਦੀ ਸੈਟਿੰਗ ‘ਤੇ ਜਾਕੇ 2 ਫੈਕਟਰ ਅਥੈਂਟੀਕੇਸ਼ਨ ਆਨ ਕਰੇ
ਡੀ. ਐਸ. ਪੀ. ਅਸ਼ਵੰਤ ਧਾਲੀਵਾਲ ਨੇ ਸਮੁਚੇ ਪਟਿਆਲਾ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੀ ਵਟਸਐਪ ਦੀ ਸੈਟਿੰਗ ‘ਤੇ ਜਾਕੇ 2 ਫੈਕਟਰ ਅਥੈਂਟੀਕੇਸ਼ਨ ਆਨ ਕਰੇ ਅਤੇ ਫਿਰ ਇਸ ਉਪਰ 6 ਡੀਜੀਟ ਦਾ ਆਪਣਾ ਲੋਕ ਕੋਡ ਲਗਾਵੇ ਅਤੇ ਬਕਾਇਦਾ ਇਸਨੂੰ ਆਪਣੀ ਮੇਲ ਨਾਲ ਅਟੈਚ ਕਰੇ। ਜਦੋ ਤੁਸੀ ਇਸ ਤਰ੍ਹਾਂ ਦਾ ਇਹ ਡੀਜੀਟਲ ਲਾਕ ਲਗਾ ਦਿੰਦੇ ਹੋ ਤਾਂ ਜੇਕਰ ਕੋਈ ਹੈਕਰ ਤੁਹਾਡੇ ਵਟਸਐਪ ਨੂੰ ਹੈਕ ਕਰਦਾ ਹੈ ਤਾਂ ਉਸਨੂੰ ਤੁਹਾਡੇ ਇਸ ਕੋਡ ਦੀ ਲੋੜ ਪਵੇਗੀ । ਇਸ ਕੋਡ ਨਾਲ ਤੁਹਾਡਾ ਵੱਡਾ ਬਚਾਅ ਹੋ ਸਕਦਾ ਹੈ ।
