Breaking News ਕਦੇ ਵੀ ਹਕੀਕਤ ਨਹੀਂ ਬਣੇਗੀ ਐਸ. ਵਾਈ. ਐਲ. ਨਹਿਰ-ਮੁੱਖ ਮੰਤਰੀ19 ਹਜ਼ਾਰ ਏਕੜ ਵਿਚ ਗੈਰ ਕਾਨੂੰਨੀ ਅਫੀਮ ਦੀ ਖੇਤੀ ਨੂੰ ਨਸ਼ਟ ਕਰਕੇ 190 ਜਣਿਆਂ ਨੂੰ ਕੀਤਾ ਗਿਆ ਗ੍ਰਿਫ਼ਤਾਰਮੁੱਖ ਮੰਤਰੀ ਨੇ ਸੜਕ ਸੁਰੱਖਿਆ ਫੋਰਸ ਦੇ ਸ਼ਹੀਦ ਕਾਂਸਟੇਬਲ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆਸਥਾਨਕ ਸਰਕਾਰਾਂ ਦੇ ਡਿਪਟੀ ਡਾਇਰੈਕਟਰ ਅਸ਼ੋਕ ਕੁਮਾਰ ਖਿਲਾਫ ਕੇਸ ਦਰਜਕੈਗ ਦੀ ਰਿਪੋਰਟ ਵਿਚ ਹੋਇਆ ਉੱਤਰਾਖੰਡ ਦੇ ਜੰਗਲਾਤ ਡਿਵੀਜ਼ਨਾਂ ਵਿਚ ਮੁਆਵਜ਼ਾ ਦੇਣ ਵਾਲੇ ਵਣਕਰਨ ਲਈ ਰੱਖੇ ਗਏ ਫ਼ੰਡ ‘‘ਅਸਵੀਕਾਰਨਯੋਗ ਗਤੀਵਿਧੀਆਂ’’ ’ਤੇ ਖ਼ਰਚ ਕੀਤੇ ਗਏ ਦਾ ਖੁਲਾਸਾਫਰਹਾ ਖਾਨ ਤੇ ਹੋਲੀ ਨੂੰ ‘ਗਵਾਰਾਂ’ ਦਾ ਤਿਉਹਾਰ ਦੱਸਣ ’ਤੇ ਸ਼ਿਕਾਇਤ ਦਰਜਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਏਅਰ ਇੰਡੀਆ ਫਲਾਈਟ `ਚ ਸਫਰ ਦੌਰਾਨ ਮਿਲੀ ਟੁੱਟੀ ਸੀਟ ਕਾਰਨ ਕਰਨਾ ਪਿਆ ਮੁਸਕਲਾਂ ਦਾ ਸਾਹਮਣਾ

ਅੰਤਰਰਾਜੀ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼, 6 ਗ੍ਰਿਫਤਾਰ

ਦੁਆਰਾ: Punjab Bani ਪ੍ਰਕਾਸ਼ਿਤ :Wednesday, 29 January, 2025, 05:00 PM

ਅੰਤਰਰਾਜੀ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼, 6 ਗ੍ਰਿਫਤਾਰ
ਪੁਣੇ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਪੂਣੇ ਦੇ ਪਿੰਪਰੀ ਚਿੰਚਵਾੜ ਪੁਲਸ ਦੀ ਸਾਈਬਰ ਕ੍ਰਾਈਮ ਯੂਨਿਟ ਨੇ ਇੱਕ ਅੰਤਰ-ਰਾਜੀ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ । ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਦੋਸ਼ੀ ਸਾਈਬਰ ਧੋਖਾਧੜੀ ਦੇ ਕੰਮ ਵਿਚ ਵਰਤੇ ਜਾਂਦੇ ਬੈਂਕ ਖਾਤੇ ਅੰਤਰਰਾਸ਼ਟਰੀ ਪੱਧਰ ’ਤੇ ਮੁਹੱਈਆ ਕਰਵਾਉਣ ਵਿਚ ਸ਼ਾਮਲ ਸਨ। ਇਹ ਗ੍ਰਿਫਤਾਰੀਆਂ ਸਾਈਬਰ ਕ੍ਰਾਈਮ ਗਤੀਵਿਧੀਆਂ ਦੀ ਚੱਲ ਰਹੀ ਜਾਂਚ ਦਾ ਹਿੱਸਾ ਹਨ, ਜਿਸ ਵਿੱਚ ਹੋਰ ਦੇਸ਼ਾਂ ਵਿਚ ਬੇਠੇ ਧੋਖਾਧੜੀ ਗਿਰੋਹ ਦੇ ਮੈਂਬਰਾਂ ਨਾਲ ਖਾਤਿਆਂ ਸਾਂਝਾ ਕੀਤਾ ਜਾਂਦਾ ਹੈ । ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ੁਭਮ ਮੋਹਨ, ਸੈਮ ਉਰਫ ਡੇਵਿਡ ਉਰਫ ਸੰਬਿਧ ਕੁਮਾਰ ਸ਼੍ਰੀਪਤੀ ਨਾਇਕ, ਪ੍ਰੋਫੈਸਰ ਉਰਫ ਹਿਮਾਂਸ਼ੂ ਕੁਮਾਰ ਗਣੇਸ਼ ਠਾਕੁਰ, ਰਾਜਾਂਸ਼ ਸਿੰਘ ਸੰਤੋਸ਼ ਸਿੰਘ, ਗੌਰਵ ਅਨਿਲ ਕੁਮਾਰ ਸ਼ਰਮਾ ਅਤੇ ਅੰਕੁਸ਼ ਰਾਮਰਾਓ ਮੋਰੇ ਵਜੋਂ ਹੋਈ ਹੈ । ਪੁਲਸ ਡਿਪਟੀ ਕਮਿਸ਼ਨਰ ਸੰਦੀਪ ਡੋਇਫੋਡੇ ਦੇ ਅਨੁਸਾਰ ਮੁੱਖ ਦੋਸ਼ੀ ਸੈਮ ਉਰਫ਼ ਡੇਵਿਡ, ਪਿਛਲੇ ਦੋ ਸਾਲਾਂ ਤੋਂ ਟੈਲੀਗ੍ਰਾਮ ਰਾਹੀਂ ਭਾਰਤ ਭਰ ਦੇ ਖਾਤਾ ਧਾਰਕਾਂ ਨਾਲ ਸੰਪਰਕ ਕਰ ਰਿਹਾ ਸੀ । ਫਿਰ ਇਹ ਖਾਤਿਆਂ ਨੂੰ ਕੰਬੋਡੀਆ ਸਥਿਤ ਮੁਢਲੇ ਸ਼ੱਕੀ ਨੂੰ ਮੁਹੱਈਆ ਕਰਵਾਇਆ ਗਿਆ ਸੀ । ਸਾਈਬਰ ਕ੍ਰਾਈਮ ਦੀ ਚੱਲ ਰਹੀ ਜਾਂਚ ਦੌਰਾਨ ਪੁਲਸ ਕਾਂਸਟੇਬਲ ਹੇਮੰਤ ਖਰਾਤ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕੀਤੀ ਗਈ । ਸੂਚਨਾ ਤੋਂ ਪਤਾ ਲੱਗਾ ਹੈ ਕਿ ਸ਼ੁਭਮ ਸਾਈਬਰ ਅਪਰਾਧਾਂ ਲਈ ਬੈਂਕ ਖਾਤੇ ਮੁਹੱਈਆ ਕਰਵਾਉਣ ਵਿਚ ਸ਼ਾਮਲ ਸੀ । ਪੁੱਛ-ਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸਨੇ ਇਹ ਖਾਤੇ ਸੈਮ ਉਰਫ ਡੇਵਿਡ ਨੂੰ ਦਿੱਤੇ ਸਨ । ਕਾਰਵਾਈ ਦੌਰਾਨ ਪੁਲਸ ਨੇ ਨੌਂ ਮੋਬਾਈਲ ਫ਼ੋਨ, ਇੱਕ ਟੈਬਲੇਟ ਅਤੇ ਦਸ ਚੈੱਕਬੁੱਕ ਜ਼ਬਤ ਕੀਤੇ ਹਨ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਪਿਛਲੇ ਦੋ ਸਾਲਾਂ ਵਿੱਚ ਕੰਬੋਡੀਆ ਵਿੱਚ ਮੁੱਖ ਸ਼ੱਕੀ ਨੂੰ ਹਜ਼ਾਰਾਂ ਬੈਂਕ ਖਾਤੇ ਮੁਹੱਈਆ ਕਰਵਾਏ ਹਨ। ਇਹ ਸਫਲਤਾ ਉਦੋਂ ਮਿਲੀ ਜਦੋਂ ਪਿੰਪਰੀ ਚਿੰਚਵਾੜ ਪੁਲਸ ਦੀ ਇੱਕ ਸਾਈਬਰ ਕ੍ਰਾਈਮ ਟੀਮ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦਰਜ ਕੀਤੇ ਗਏ ਇੱਕ ਸ਼ੇਅਰ ਟਰੇਡਿੰਗ ਸਾਈਬਰ ਧੋਖਾਧੜੀ ਦੇ ਮਾਮਲੇ ਦੀ ਜਾਂਚ ਕੀਤੀ, ਜਿਸ ਵਿੱਚ ਪੀੜਤ ਨੇ ਉੱਚ ਰਿਟਰਨ ਦੇ ਵਾਅਦੇ ’ਤੇ 7.6 ਲੱਖ ਰੁਪਏ ਗੁਆ ਦਿੱਤੇ ਸਨ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸੈਮ ਡੇਵਿਡ ਘੱਟੋ-ਘੱਟ 20 ਵੱਖ-ਵੱਖ ਫ਼ੋਨ ਨੰਬਰਾਂ ਦੀ ਵਰਤੋਂ ਕਰਦਾ ਸੀ, ਜਿਸਦਾ ਮੁੱਢਲਾ ਅਧਾਰ ਗੋਆ ਵਿਚ ਸੀ ਅਤੇ ਉਹ ਅਕਸਰ ਪੂਰੇ ਭਾਰਤ ਵਿਚ ਘੁੰਮਦਾ ਰਹਿੰਦਾ ਸੀ । ਇੱਕ ਸੂਹ ਦੇ ਅਧਾਰ ’ਤੇ ਉਸਨੂੰ 23 ਜਨਵਰੀ ਨੂੰ ਹਿੰਜਵਾੜੀ ਵਿੱਚ ਉਸਦੇ ਅਸਲ ਨਾਮ ਸੰਬਿਧ ਕੁਮਾਰ ਸ਼੍ਰੀਪਤੀ ਨਾਇਕ (22) ਵਜੋਂ ਗ੍ਰਿਫਤਾਰ ਕੀਤਾ ਗਿਆ ਸੀ ।