Breaking News ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਵੱਲੋਂ ਲੋਕਾਂ ਨੂੰ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਅਪਣਾਉਣ ਦੀ ਅਪੀਲਪੰਜਾਬੀ ਯੂਨੀਵਰਸਿਟੀ ਦੇ ਵੀ. ਸੀ. ਦਾ ਵਾਧੂ ਚਾਰਜ ਮਿਲਿਆ ਡਾ. ਕਰਮਜੀਤ ਸਿੰਘ ਨੂੰਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਵੇਂ ਭਰਤੀ ਹੋਏ 8 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇਪੰਜਾਬ ਵਿੱਚ 2000 ਕਰੋੜ ਰੁਪਏ ਦੇ 250 ਇਮਾਰਤੀ ਪ੍ਰੋਜੈਕਟ ਪ੍ਰਗਤੀ ਹੇਠ : ਹਰਭਜਨ ਸਿੰਘ ਈ. ਟੀ. ਓ.ਹਰਜੋਤ ਬੈਂਸ ਦੇ ਯਤਨਾਂ ਨੂੰ ਪਿਆ ਬੂਰ; ਸਵਾਂ ਨਦੀ ‘ਤੇ ਅਲਗਰਾਂ ਪੁਲ ਦੀ ਮੁਰੰਮਤ ਲਈ 17.56 ਕਰੋੜ ਰੁਪਏ ਦਾ ਟੈਂਡਰ ਜਾਰੀਕੈਨੇਡਾ ਵਿਖੇ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਈ. ਡੀ. ਨੇ ਕੀਤੀ ਸਿਮਰਨਪ੍ਰੀਤ ਪਨੇਸਰ ਦੇ ਘਰ ਰੇਡਜਨਵਰੀ-ਮਾਰਚ ਦੀ ਤਿਮਾਹੀ ਲਈ ਵੰਡੀ ਜਾ ਰਹੀ ਕਣਕ 28 ਫਰਵਰੀ ਤੱਕ ਰਾਸ਼ਨ ਡਿਪੂਆਂ ਉੱਤੇ ਪਹੁੰਚਾਈ ਜਾਵੇ : ਲਾਲ ਚੰਦ ਕਟਾਰੂਚੱਕ

ਬੱਸ ਡਰਾਈਵਰ ’ਤੇ ਆਵਾਰਾ ਕੁੱਤੇ ਨੂੰ ਕੁਚਲਣ ਦੇ ਦੋਸ਼ ’ਚ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Thursday, 30 January, 2025, 01:13 PM

ਬੱਸ ਡਰਾਈਵਰ ’ਤੇ ਆਵਾਰਾ ਕੁੱਤੇ ਨੂੰ ਕੁਚਲਣ ਦੇ ਦੋਸ਼ ’ਚ ਕੇਸ ਦਰਜ
ਠਾਣੇ, 30 ਜਨਵਰੀ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਠਾਣੇ ਜਿ਼ਲ੍ਹੇਦੇ ਅੰਬਰਨਾਥ ਖੇਤਰ ਵਿੱਚ ਸਕੂਲ ਬੱਸ ਦੇ ਡਰਾਈਵਰ ਖਿ਼ਲਾਫ਼ ਆਵਾਰਾ ਕੁੱਤੇ ਨੂੰ ਕੁਚਲਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਸਿ਼਼ਵਾਜੀ ਨਗਰ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਡਰਾਈਵਰ ਇੱਕ ਮੰਦਰ ਦੇ ਕੋਲ ਬੱਸ ਨੂੰ ਮੋੜ ਰਿਹਾ ਸੀ ਤਾਂ ਸੜਕ ’ਤੇ ਇੱਕ ਆਵਾਰਾ ਕੁੱਤਾ ਗੱਡੀ ਦੇ ਹੇਠਾਂ ਆ ਗਿਆ ।ਘਟਨਾ ਨੂੰ ਦੇਖਦਿਆਂ ਇਕ ਵਿਅਕਤੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਡਰਾਈਵਰ ਖਿ਼ਲਾਫ਼ ਸਿ਼ਕਾਇਤ ਦਰਜ ਕਰਵਾਈ । ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਬੁੱਧਵਾਰ ਨੂੰ ਭਾਰਤੀ ਨਿਆ ਸੰਹਿਤਾ ਦੀ ਧਾਰਾ 325 (ਜਾਨਵਰ ਨੂੰ ਮਾਰਨ ਜਾਂ ਅਪੰਗ ਬਣਾਉਣਾ) ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਰੋਕੂ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਡਰਾਈਵਰ ਦੇ ਖਿ਼ਲਾਫ਼ ਮਾਮਲਾ ਦਰਜ ਕੀਤਾ ਹੈ ।