ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਪੀ. ਪੀ. ਸੀ. ਬੀ. ਨਾਲ ਮੋਢੇ ਨਾਲ ਮੋਢਾ ਲਗਾ ਕੇ ਕਰਦੀ ਆ ਰਹੀ ਹੈ ਸਿੰਗਲ ਵਰਤੋਂ ਵਾਲੇ ਲਿਫਾਫੇ ਨਾ ਵਰਤਣ ਲਈ ਲੋਕਾਂ ਨੂੰ ਜਾਗਰੂਕ

ਦੁਆਰਾ: Punjab Bani ਪ੍ਰਕਾਸ਼ਿਤ :Thursday, 16 January, 2025, 05:36 PM

ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਪੀ. ਪੀ. ਸੀ. ਬੀ. ਨਾਲ ਮੋਢੇ ਨਾਲ ਮੋਢਾ ਲਗਾ ਕੇ ਕਰਦੀ ਆ ਰਹੀ ਹੈ ਸਿੰਗਲ ਵਰਤੋਂ ਵਾਲੇ ਲਿਫਾਫੇ ਨਾ ਵਰਤਣ ਲਈ ਲੋਕਾਂ ਨੂੰ ਜਾਗਰੂਕ
ਪਟਿਆਲਾ : ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਹਮੇਸ਼ਾਂ ਹੀ ਸਿੰਗਲ ਵਰਤੋਂ ਵਾਲੇ ਲਿਫਾਫੇ ਨਾ ਵਰਤਣ ਲਈ ਪੰਜਾਬ ਪ੍ਰਦਸ਼ੂਨ ਕੰਟਰੋਲ ਬੋਰਡ ਦੇ ਨਾਲ ਲੋਕਾਂ ਨੂੰ ਹਮੇਸ਼ਾ ਜਾਗਰੂਕ ਕਰ ਰਹੀ ਹੈ, ਇਸ ਦੇ ਨਾਲ ਹੀ ਚਾਇਨਾ ਡੋਰ ਨੂੰ ਬੰਦ ਕਰਨ ਵਾਸਤੇ ਹੀ ਜਾਗਰੁਕ ਕੀਤਾ ਜਾ ਰਿਹਾ ਹੈ । ਇਹ ਕਈ ਵਾਰੀ ਇਹ ਡੋਰ ਜਾਨਲੇਵਾ ਸਾਬਤ ਹੁੰਦੀ ਹੈ । ਆਪਣੇ ਪਰਿਵਾਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕੱਪੜੇ ਦੇ ਥੈਲੇ ਜਾਂ ਜੁਟ ਦੇ ਥੈਲੇ ਦੀ ਵਰਤੋ ਕਰੋ, ਜਿਸ ਦਾ ਲਾਭ ਆਪਣੇ ਆਪ ਨੂੰ ਹੈ । ਇਹ ਵਿਚਾਰ ਪ੍ਰੋਫੈਸਰ ਡਾਕਟਰ ਸੁਖਵਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਮਹਿੰਦਰਾ ਕਾਲਜ ਨੇ ਬੱਚਿਆ ਨੂੰ ਅਪੀਲ ਕਰਦੇ ਹੋਏ ਕਹੇ । ਪਲਾਸਟਿਕ ਦੀ ਵਰਤੋ ਨਾਲ ਹੜਾਂ ਨੂੰ ਲਿਆਉਣ ਵਿੱਚ ਸਹਾਈ ਹੁੰਦੇ ਹਨ ਅਤੇ ਪ੍ਰਦੂਸ਼ਨ ਨੂੰ ਵੀ ਖਤਰਾ ਪੈਦਾ ਹੁੰਦਾ ਹੈ। ਪ੍ਰਦੂਸ਼ਨ ਖਤਮ ਹੋਵੇਗਾ ਤਾਂ ਅਸੀਂ ਸਿਹਤਮੰਦ ਰਹਿ ਸਕਦੇ ਹਾਂ । ਇਸ ਮੌਕੇ ਵਿਜੇ ਕੁਮਾਰ ਗੋਇਲ ਪ੍ਰਧਾਨ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਐਸੋਸੀਏਟ ਪ੍ਰੋਫੈਸਰ ਡਾ. ਅਮ੍ਰਿਤ ਸਮਰਾ ਅਤੇ ਐਸੋਸੀਏਟ ਪੋ੍ਰਫੈਸਰ ਸਵਿੰਦਰ ਸਿੰਘ ਰੇਖੀ ਵੀ ਹਾਜਰ ਸਨ ।