ਡਿਫਾਲਟਰਾਂ ਖਿਲਾਫ ਨਿਗਮ ਸਖਤ
ਡਿਫਾਲਟਰਾਂ ਖਿਲਾਫ ਨਿਗਮ ਸਖਤ
4200 ਦੇ ਕਰੀਬ ਪ੍ਰਾਪਰਟੀ ਟੈਕਸ ਬਰਾਂਚ ਵਲੋ ਨੋਟਿਸ ਜਾਰੀ
– ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਖਿਲਾਫ ਸੀਲਿੰਗ ਕਰਨ ਦੇ ਆਦੇਸ਼
– ਮੇਅਰ ਗੋਗੀਆ ਦੇ ਹੁਕਮਾਂ ਤੋਂ ਬਾਅਦ ਕਮਿਸ਼ਨਰ ਨੇ ਕੀਤੀ ਪ੍ਰਾਪਰਟੀ ਟੈਕਸ ਬਰਾਂਚ ਨਾਲ ਮੀਟਿੰਗ
ਪਟਿਆਲਾ : ਪਟਿਆਲਾ ਸ਼ਹਿਰ ਦੇ ਕਮਰਸ਼ੀਅਲ ਯੂਨਿਟਾਂ ਖਿਲਾਫ ਨਗਰ ਨਿਗਮ ਪਟਿਆਲਾ ਹੁਣ ਸਖਤੀ ਦੇ ਮੂਡ ਵਿਚ ਆ ਗਿਆ ਹੈ । ਅੱਜ ਮੇਅਰ ਕੁੰਦਨ ਗੋਗੀਆ ਦੇ ਹੁਕਮਾਂ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਡਾ ਰਜਤ ਓਬਰਾਏ ਨੇ ਪ੍ਰਾਪਰਟੀ ਟੈਕਸ ਬਰਾਂਚ ਦੀ ਮੀਟਿੰਗ ਕਰਕੇ 4200 ਦੇ ਕਰੀਬ ਕਮਰਸ਼ੀਅਲ ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਨੋਟਿਸ ਜਾਰੀ ਕਰਵਾ ਦਿਤੇ ਹਨ ਤੇ ਆਦੇਸ਼ ਦਿਤੇ ਹਨ ਕਿ ਆਪਣੇ ਆਪਣੇ ਪੈਡਿੰਗ ਤੁਰੰਤ ਜਮਾ ਕਰਵਾਏ ਜਾਣ ਤੇ ਜਿਹੜੇ ਟੈਕਸ ਨਹੀ ਭਰਨਗੇ, ਉਨ੍ਹਾਂ ਦੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਜਾਵੇਗਾ ।
ਨਗਰ ਨਿਗਮ ਦੇ ਕਰੋੜਾਂ ਰੁਪਏ ਪ੍ਰਾਪਰਟੀ ਟੈਕਸ ਕਮਰਸ਼ੀਅਲ ਯੂਨਿਟਾਂ ਵਲ ਖੜਿਆ ਹੈ । ਹਿਸ ਤਰ੍ਹਾ ਬਹੁਤ ਸਾਰਾ ਪ੍ਰਾਪਰਟੀ ਟੈਕਸ ਆਮ ਲੋਕਾਂ ਵੱਲ ਵੀ ਖੜਾ ਹੈ, ਜਿਨਾ ਨੇ ਆਪਣੇ ਘਰ ਦਾ ਟੈਕਸ ਨਹੀ ਭਰਿਆ। ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬਰਾਂਚ ਦਾ ਸਲਾਨਾ ਟਾਰਗੇਟ 25 ਕਰੋੜ ਰੁਪਏ ਦਾ ਹੈ ਤੇ ਅਜੇ ਤੱਕ ਬਰਾਂਚ ਨੂੰ 17-18 ਕਰੋੜ ਰੁਪਏ ਹੀ ਇਕਤਰ ਹੋਇਆ ਹੈ, ਜਦੋ ਕਿ ਸ਼ਹਿਰ ਅੰਦਰ ਕਮਰਸ਼ੀਅਲ ਯੂਨਿਟਾਂ ਦੀ ਗਿਣਤੀ ਵੀ ਬਹੁਤ ਵਧ ਗਈ ਹੈ, ਜਿਸਦੇ ਚਲਦਿਆਂ ਹੁਣ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬਰਾਂਚ ਪੂਰੇ ਐਕਸਨ ਮੋਡ ਵਿਚ ਹੈ ਤੇ ਡਿਫਾਲਟਰਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਮਨ ਬਣਾ ਚੁਕੀ ਹੈ ।
ਨਗਰ ਨਿਗਮ ਦੇ ਕਮਿਸ਼ਨਰ ਡਾ. ਰਜਤ ਓਬਰਾਏ ਨੇ ਮੀਟਿੰਗ ਵਿਚ ਸਮੁਚੇ ਅਧਿਕਾਰੀਆਂ ਤੋਂ ਪਿਛਲਾ ਸਾਰਾ ਬਿਊਰਾ ਚੈਕ ਕੀਤਾ ਹੈ । ਉਨ੍ਹਾ ਆਖਿਆ ਕਿ ਪਹਿਲਾਂ ਹੀ ਸਰਕਾਰ ਵਲੋ ਬਹੁਤ ਹੀ ਵਾਜਿਬ ਰੇਟਾਂ ‘ਤੇ ਪ੍ਰਾਪਰਟੀ ਟੈਕਸ ਵਸੂਲ ਕੀਤਾ ਜਾ ਰਿਹਾ ਹੈ, ਜੇਕਰ ਉਹ ਵੀ ਨਹੀ ਭਰਿਆ ਜਾਵੇਗਾ ਤਾਂ ਨਗਰ ਨਿਗਮ ਕਿਸ ਤਰ੍ਹਾ ਚਲੇਗਾ । ਉਨ੍ਹਾ ਆਖਿਆ ਕਿ ਜਿਹੜੇ ਲੋਕ ਟੈਕਸ ਨਹੀ ਭਰਨਗੇ, ਉਨ੍ਹਾਂ ਦ ੀਆਂ ਯੂਨਿਟਾਂ ਨੂੰ ਵੀ ਸੀਲ ਕੀਤਾ ਜਾਵੇਗਾ । ਇਸ ਮੀਟਿੰਗ ਵਿੱਚ ਪੀ. ਸੀ. ਐਸ. ਮੈਡਮ ਦੀਪ ਜੋਤ ਕੌਰ ਅਤੇ ਪੀ. ਸੀ. ਐਸ. ਬਵਨਦੀਪ ਸਿੰਘ ਅਤੇ ਸੈਕਟਰੀ ਸੁਨੀਲ ਮਹਿਤਾ ਅਤੇ ਸੁਪਰਡੈਂਟ ਲਵਨੀਸ਼ ਗੋਇਲ ਵੀ ਹਾਜਰ ਸ ਨ ।
ਮਿਊਂਸਪਲ ਐਕਸਟ 1976 ਦੀ ਧਾਰਾ 136 ਅਧੀਨ ਹੋਵੇਗੀ ਸੀਲਿੰਗ
ਪ੍ਰਾਪਰਟੀ ਟੈਕਸ ਬਰਾਂਚ ਨਾਲ ਮੀਟਿੰਗ ਕੀਤੀ ਗਈ ਵਿਚ ਇਹ ਸਪੱਸਟ ਆਦੇਸ਼ ਦਿੱਤੇ ਗਏ ਕਿ ਜਿਨਾਂ ਨੇ ਪ੍ਰੋਪਰਟੀ ਟੈਕਸ ਜਮਾ ਨਹੀਂ ਕਰਵਾਇਆ ਹੈ ਉਹਨਾਂ ਵਿਰੁੱਧ ਪੰਜਾਬ ਮਿਊਨਸੀਪਲ ਐਕਟ 1976 ਦੀ ਧਾਰਾ 138 ਅਧੀਨ ਸੀਲਿੰਗ ਦੀ ਕਾਰਵਾਈ ਕੀਤੀ ਜਾਵੇ ਅਤੇ ਸੀਲਿੰਗ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ।
-ਲੋਕ ਆਪਣਾ ਬਣਦਾ ਪ੍ਰਾਪਰਟੀ ਟਕੈਸ ਭਰਵਾਉਣ ਤਾਂ ਜੋ ਸ਼ਹਿਰ ਦਾ ਵਿਕਾਸ ਹੋ ਸਕੇ : ਮੇਅਰ ਗੋਗੀਆ
ਪਟਿਆਲਾ : ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਇਸ ਮੌਕੇ ਗੱਲਬਾਤ ਕਰਦਿਆਂ ਆਖਿਆ ਕਿ ਸ਼ਹਿਰ ਦੇ ਦੁਕਾਨਦਾਰਾਂ ਨੂੰ ਤੇ ਲੋਕਾਂ ਨੂੰ ਆਪਣਾ ਬਣਦਾ ਟੈਕਸ ਜਮਾ ਕਰਵਾਉਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਦਾ ਵਿਕਾਸ ਹੋ ਸਕੇ। ਉਨ੍ਹਾਂ ਆਖਿਆ ਕਿ ਇਸ ਸਮੇ ਨਗਰ ਨਿਗਮ ਦੇ ਹਾਲਾਤ ਇਹ ਹਨ ਕਿ ਮੁਲਾਜਮਾਂ ਨੂੰ ਤਨਖਾਹ ਲੇਟ ਮਿਲਦੀ ਹੈ । ਅਸੀ ਸਾਰਾ ਕੁੱਝ ਪੂਰੀ ਤਰ੍ਹਾਂ ਵਿਉਂਤਬੰਦੀ ਨਾਲ ਕਰਨ ਜਾ ਰਹੇ ਹਾਂ। ਉਨ੍ਹਾ ਆਖਿਆ ਕਿ ਆਗਾਮੀ ਸਮੇ ਅੰਦਰ ਮੁਲਾਜ਼ਮਾਂ ਨੂੰ ਤਨਖਾਹ ਵੀ ਸਮੇ ਸਿਰ ਮਿਲੇਗੀ ਤੇ ਸ਼ਹਿਰ ਦੇ ਵਿਕਾਸ ਕਾਰਜ ਵੀ ਸਮੇ ਸਿਰ ਹੋਣਗੇ । ਕੁੰਦਨ ਗੋਗੀਆ ਨੇ ਆਖਿਆ ਕਿ ਹਰ ਬਰਾਂਚ ਆਪਣਾ ਟਾਰਗੇਟ ਪੂਰਾ ਕਰੇ ਤੇ ਟਾਰਗੇਟ ਤੋਂ ਵਧਾ ਕੇ ਨਗਰ ਨਿਗਮ ਨੂੰ ਆਪਣਾ ਖਾਕਾ ਪੇਸ ਕਰੇ ਤਾਂ ਜੋ ਸ਼ਹਿਰ ਦੇ ਵਿਕਾਸ ਵਲ ਵੀ ਵਧਿਆ ਜਾ ਸਕੇ। ਗੋਗੀਆ ਨੇ ਆਖਿਆ ਕਿ ਪਾਰਟੀ ਨੇ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਦੇ ਹੁਕਮ ਦਿਤੇ ਹਨ ਤੇ ਇਸ ਵਿਚ ਕੋਈ ਲਿਹਾਜ ਨਹੀ ਕੀਤਾ ਜਾਵੇਗਾ ।