ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਰਿਸ਼ੀ ਵੱਲੋਂ ਆਈਲੈਟਸ ਅਤੇ ਕੰਸਲਟੈਂਸੀ ਦਾ ਲਾਇਸੰਸ ਰੱਦ
ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਰਿਸ਼ੀ ਵੱਲੋਂ ਆਈਲੈਟਸ ਅਤੇ ਕੰਸਲਟੈਂਸੀ ਦਾ ਲਾਇਸੰਸ ਰੱਦ
ਸੰਗਰੂਰ, 21 ਜਨਵਰੀ : ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਸੰਦੀਪ ਰਿਸ਼ੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋ ਜਾਰੀ ਕੀਤੇ ਗਏ ਪੰਜਾਬ ਮਨੁੱਖੀ ਤਸ਼ਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਤਹਿਤ” (FOR THE ROYALS IEAC INTERNATIONAL EDUCATION ADVANCE & CARE) ਮੰਡੇਰ ਇੰਨਕਲੈਵ, ਬਸ ਸਟੈਂਡ ਰੋਡ ਧੂਰੀ, ਜ਼ਿਲ੍ਹਾ ਸੰਗਰੂਰ ਦੇ ਨਾਮ ਤੇ ਰਾਜਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 327 ਵਾਰਡ ਨੰਬਰ 10-ਬੀ, ਸ਼ਿਵਪੁਰੀ ਮੁੱਹਲਾ ਨੇੜੇ ਬੱਸ ਸਟੈਡ, ਧੂਰੀ ਜਿਲ੍ਹਾ ਸੰਗਰੂਰ ਨੂੰ ਆਈਲੈਟਸ ਲਾਇਸੰਸ ਨੰਬਰ 225/ਡੀ. ਸੀ/ਐਮ. ਏ/ਸੰਗਰੂਰ/ 2023 ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 08/06/2028 ਤੱਕ ਸੀ ਅਤੇ ਕੰਨਸਲਟੈਂਸੀ ਦਾ ਲਾਇਸੰਸ ਨੰਬਰ 192/ਡੀ. ਸੀ/ ਐਮ. ਏ. /ਸੰਗਰੂਰ/2023 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 20-12-2026 ਤੱਕ ਸੀ ।
ਪ੍ਰਾਰਥੀ ਵੱਲੋਂ ਲਿਖਤੀ ਦਰਖਾਸਤ ਪੇਸ਼ ਕੀਤੀ ਗਈ ਸੀ ਕਿ ਉਹ ਘਰੇਲੂ ਕਾਰਨਾਂ ਕਰਕੇ ਅਪਣੇ ਲਾਇਸੰਸ ਸਰੰਡਰ ਕਰ ਰਹੇ ਹਨ । ਉਹਨਾਂ ਵੱਲੋ ਸਮੇਂ-ਸਮੇਂ ਤੇ ਰਿਪੋਰਟਾਂ ਦਿੱਤੀਆਂ ਹਨ । ਹੁਣ ਉਹਨਾਂ ਵੱਲ ਕੋਈ ਰਿਪੋਰਟ ਪੈਡਿੰਗ ਨਹੀ ਹੈ, ਇਸ ਸਬੰਧੀ ਪ੍ਰਾਰਥੀ ਵੱਲੋ ਬਿਆਨ ਹਲਫੀਆ ਵੀ ਪੇਸ ਕੀਤਾ ਹੈ ਕਿ ਉਹ ਅਪਣੇ ਅਸਲ ਆਈਲੈਟਸ ਅਤੇ ਕੰਸਲਟੈਂਸੀ ਦੇ ਲਾਇਸੰਸ ਸਰੰਡਰ ਕਰ ਹਿਹਾ ਹੈ । ਪੰਜਾਬ ਟਰੈਵਲ ਪ੍ਰੋਫੈਸ਼ਨਲ ਰੇਗੂਲੇਸ਼ਨ ਐਕਟ ਤਹਿਤ ਬਣੇ ਰੂਲਜ ਦੇ ਸੈਕਸ਼ਨ 8 (1) ਵਿੱਚ ਦਰਜ ਉਪਬੰਧ ਅਨੂਸਾਰ ਪ੍ਰਾਰਥੀ ਦਾ ਲਾਇਸੰਸ ਰੱਦ ਕੀਤਾ ਜਾ ਸਕਦਾ ਹੈ ।
ਇਸ ਲਈ ਪ੍ਰਾਰਥੀ ਵੱਲੋ ਪ੍ਰਾਪਤ ਹੋਈ ਪ੍ਰਤੀ ਬੇਨਤੀ ਅਤੇ ਉਪਰੋਕਤ ਪ੍ਰਸਥਿਤੀਆਂ ਦੇ ਮੱਦੇ ਨਜ਼ਰ ” (FOR THE ROYALS IEAC INTERNATIONAL EDUCATION ADVANCE & CARE) ਮੰਡੇਰ ਇੰਨਕਲੈਵ, ਬਸ ਸਟੈਂਡ ਰੋਡ ਧੂਰੀ, ਜ਼ਿਲ੍ਹਾ ਸੰਗਰੂਰ ਦੇ ਨਾਮ ਤੇ ਰਾਜਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 327 ਵਾਰਡ ਨੰਬਰ 10-ਬੀ, ਸਿਵਪੁਰੀ ਮੁੱਹਲਾ ਨੇੜੇ ਬੱਸ ਸਟੈਡ, ਧੂਰੀ ਜ਼ਿਲ੍ਹਾ ਸੰਗਰੂਰ ਨੂੰ ਜਾਰੀ ਕੀਤਾ ਗਿਆ ਆਈਲੈਟਸ ਲਾਇਸੰਸ ਨੰਬਰ 225/ਡੀ.ਸੀ/ਐਮ.ਏ/ਸੰਗਰੂਰ/ 2023 ਅਤੇ ਕੰਨਸਲਟੈਂਸੀ ਦਾ ਲਾਇਸ਼ਸ ਨੰਬਰ 192/ਡੀ. ਸੀ/ਐਮ. ਏ /ਸੰਗਰੂਰ/2023 ਪ੍ਰੋਫੈਸਨਲ ਰੇਗੂਲੇਸ਼ਨ ਦੇ ਸੈਕਸ਼ਨ 8(1) ਤਹਿਤ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ । ਇਸ ਲਾਈਲੈਂਟਸ ਅਤੇ ਕੰਨਸਲਟੈਂਸੀ ਦੇ ਲਾਇਸੰਸ ਨਾਲ ਸਬੰਧਤ ਦੇ ਖਿਲਾਫ ਕੋਈ ਸ਼ਿਕਾਇਤ/ਕੇਸ ਹੋਵੇਗਾ ਤਾਂ ਇਸ ਸਬੰਧੀ ਰਾਜਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 327 ਵਾਰਡ ਨੰਬਰ 10-ਬੀ, ਸ਼ਿਵਪੁਰੀ ਮੁੱਹਲਾ ਨੇੜੇ ਬੱਸ ਸਟੈਡ, ਧੂਰੀ ਜ਼ਿਲ੍ਹਾ ਸੰਗਰੂਰ ਇਸ ਦਾ ਖੁਦ ਜ਼ਿੰਮੇਵਾਰ ਹੋਵੇਗਾ ।