ਬਰੇਟਾ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਸਨਮਾਨਿਤ ਕੀਤਾ
ਬਰੇਟਾ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਸਨਮਾਨਿਤ ਕੀਤਾ
ਪਟਿਆਲਾ : ਬਰੇਟਾ ਵੈੱਲਫੇਅਰ ਐਸੋਸੀਏਸ਼ਨ ਪਟਿਆਲਾ ਵੱਲੋਂ ਨਗਰ ਨਿਗਮ ਪਟਿਆਲਾ ਦੇ ਨਵੇਂ ਚੁਣੇ ਗਏ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਡਿਪਟੀ ਮੇਅਰ ਸ਼੍ਰੀ ਜਗਦੀਪ ਸਿੰਘ ਜੱਗਾ ਨੂੰ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਵਿੱਚ ਸਨਮਾਨਿਤ ਕੀਤਾ । ਇਸ ਮੌਕੇ ਰਾਜ ਕੁਮਾਰ ਬਾਂਸਲ ਸੀਨੀਅਰ ਐਡਵਾਇਜ਼ਰ, ਲੇਖ ਰਾਜ ਸ਼ਰਮਾ ਪ੍ਰਧਾਨ, ਸੋਮ ਪ੍ਰਕਾਸ਼ ਜਨਰਲ ਸਕੱਤਰ, ਸੁਸ਼ੀਲ ਕੁਮਾਰ ਕੈਸ਼ੀਅਰ, ਮੁਖਤਿਆਰ ਸਿੰਘ ਉਪ ਪ੍ਰਧਾਨ, ਕੁਲਵਿੰਦਰ ਸਿੰਘ ਢੱਲ ਪ੍ਰੈਸ ਸਕੱਤਰ, ਈਸ਼ਵਰ ਚੰਦ ਐਕਜ਼ਿਕਿਊਟਿਵ ਮੈਂਬਰ, ਰੋਹਿਤ ਕੁਮਰ ਐਕਜ਼ਿਕਿਊਟਿਵ ਮੈਂਬਰ, ਕੁਲਜਿੰਦਰ ਸਿੰਘ ਮੈਂਬਰ, ਅਮਰਜੀਤ ਸ਼ਰਮਾ ਮੈਂਬਰ, ਐਡਵੋਕੇਟ ਕੁਲਦੀਪ ਮਿੱਤਲ ਮੈਂਬਰ ਅਤੇ ਰਛਪਾਲ ਕੁਮਾਰ ਮੈਂਬਰ ਹਾਜ਼ਰ ਸਨ । ਇਸ ਮੌਕੇ ਪ੍ਰੈਸ ਸਕੱਤਰ ਕੁਲਜਿੰਦਰ ਸਿੰਘ ਢੱਲ ਨੇ ਦੱਸਿਆ ਕਿ ਬਰੇਟਾ ਵੈੱਲਫੇਅਰ ਐਸੋਸੀਏਸ਼ਨ ਪਟਿਆਲਾ ਸਮਾਜ ਭਲਾਈ ਦੇ ਕੰਮ ਵੱਧ ਚੜ੍ਹ ਕੇ ਕਰਦੀ ਹੈ ਅਤੇ ਹਮੇਸ਼ਾ ਹੀ ਸਮਾਜ ਅਤੇ ਵਾਤਾਵਰਣ ਦੀ ਭਲਾਈ ਲਈ ਕਾਰਜ ਕਰਦੀ ਹੈ ।