ਦਿੱਲੀ ਵਿੱਚ ਫਿਰ ਭੂਚਾਲ ਦੇ ਝਟਕੇ
ਦੁਆਰਾ: Punjab Bani ਪ੍ਰਕਾਸ਼ਿਤ :Monday, 24 February, 2025, 01:22 PM

ਦਿੱਲੀ ਵਿੱਚ ਫਿਰ ਭੂਚਾਲ ਦੇ ਝਟਕੇ
ਨਵੀਂ ਦਿੱਲੀ : ਦਿੱਲੀ ਵਿੱਚ ਇੱਕ ਵਾਰ ਫਿਰ ਭੂਚਾਲ ਆਇਆ ਹੈ । ਇਸ ਵਾਰ ਇਸਦਾ ਕੇਂਦਰ ਦੱਖਣ ਪੂਰਬੀ ਦਿੱਲੀ ਵਿੱਚ ਸੀ। ਦਿੱਲੀ-ਐਨਸੀਆਰ ਵਿੱਚ ਸੱਤ ਦਿਨਾਂ ਵਿੱਚ ਤੀਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਇੱਕ ਦਿਨ ਪਹਿਲਾਂ ਹੀ ਗਾਜ਼ੀਆਬਾਦ ਵਿੱਚ ਹਲਕਾ ਭੂਚਾਲ ਆਇਆ ਸੀ, ਜਦੋਂ ਕਿ ਪਿਛਲੇ ਸੋਮਵਾਰ ਨੂੰ ਧੌਲਾ ਕੁਆਂ ਨੇੜੇ 4 ਤੀਬਰਤਾ ਵਾਲੇ ਭੂਚਾਲ ਨੇ ਪੂਰੇ ਐਨ. ਸੀ. ਆਰ. ਵਿੱਚ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ । ਰਾਸ਼ਟਰੀ ਭੂਚਾਲ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ, ਸੋਮਵਾਰ ਨੂੰ 11:46 ਵਜੇ ਰਾਜਧਾਨੀ ਵਿੱਚ ਹਲਕਾ ਭੂਚਾਲ ਆਇਆ। ਇਸਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 2.2 ਸੀ, ਜੋ ਆਮ ਤੌਰ ‘ਤੇ ਮਹਿਸੂਸ ਨਹੀਂ ਕੀਤੀ ਜਾਂਦੀ ।
