ਖਨਨ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਰਾਜਸਤਾਨ ਤੋਂ ਨਜਾਇਜ਼ ਤਰੀਕੇ ਨਾਲ ਨਾਲ ਪੱਥਰ ਢੋਂਹੰਦੇ ਇੱਕ ਡੰਪਰ ਨੂੰ ਫੜਿਆ

ਖਨਨ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਰਾਜਸਤਾਨ ਤੋਂ ਨਜਾਇਜ਼ ਤਰੀਕੇ ਨਾਲ ਨਾਲ ਪੱਥਰ ਢੋਂਹੰਦੇ ਇੱਕ ਡੰਪਰ ਨੂੰ ਫੜਿਆ
ਚੰਡੀਗੜ੍ਹ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਖਨਨ ਵਿਭਾਗ ਦੇ ਡਾਇਰੈਕਟਰ ਜਨਰਲ ਕੇ. ਐਮ. ਪਾਂਡੂਰੰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗਠਤ ਕੀਤੀ ਗਈ ਟੀਮ ਨੇ ਜਿਲ੍ਹਾ ਮਹੇਂਦਰਗੜ੍ਹ ਦੇ ਨਾਰਨੌਲ ਵਿਚ ਰਾਜਸਤਾਨ ਨਾਲ ਨਜਾਇਜ਼ ਢੰਗ ਨਾਲ ਪੱਥਰ ਢੋਹਦੇ ਇੱਕ ਡੰਪਰ ਨੂੰ ਫੜਿਆ ਅਤੇ ਜੁਰਮਾਨਾ ਰਕਮ ਦੀ ਵਸੂਲੀ ਕੀਤੀ ਗਈ । ਖਨਨ ਅਤੇ ਭੁ-ਵਿਗਿਆਨ ਵਿਭਾਗ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲ੍ਹਾ ਮਹੇਂਦਰਗੜ੍ਹ ਵਿਚ ਪੰਚਕੂਲਾ ਮੁੱਖ ਦਫਤਰ ਤੋਂ ਆਈ ਉੱਚ ਅਧਿਕਾਰੀਆਂ ਦੀ ਟੀਮ ਨੇ ਖਣਿਜ ਦੇ ਨਜਾਇਜ਼ ਖਨਨ ਤੇ ਉਨ੍ਹਾਂ ਦੇ ਅਵੈਧ ਟ੍ਰਾਂਸਪੋਰਟ ਨੂੰ ਲੈ ਕੇ ਤੀਜੇ ਦਿਨ ਵੀ ਛਾਪੇਮਾਰ ਕਾਰਵਾਈ ਜਾਰੀ ਰੱਖੀ । ਬੁਲਾਰੇ ਨੇ ਦਸਿਆ ਕਿ ਪੂਰੀ ਰਾਤ ਵੱਖ-ਵੱਖ ਥਾਵਾਂ `ਤੇ ਛਾਪੇਮਾਰੀ ਕਰ ਨਜਾਇਜ਼ ਰੂਪ ਨਾਲ ਪੱਥਰ ਢੋਅ ਰਹੇ ਇੱਕ ਡੰਪਰ ਨੂੰ ਫੜਿਆ ਜੋ ਕਿ ਰਾਜਸਤਾਨ ਤੋਂ ਅਵੈਧ ਢੰਗ ਨਾਲ ਪੱਥਰ ਲਿਆ ਰਿਹਾ ਸੀ। ਅਧਿਕਾਰੀਆਂ ਦੀ ਟੀਮ ਵੱਲੋਂ ਪੂਰੇ ਦਿਨ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਲਗਭਗ 4. 22 ਲੱਖ ਰੁਪਏ ਦੀ ਵਸੂਲੀ ਕੀਤੀ ਗਈ। ਉਨ੍ਹਾਂ ਨੇ ਸਾਰੇ ਕ੍ਰੈਸ਼ਰ ਸੰਚਾਲਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਨਜਾਇਜ਼ ਪੱਥਰ ਦੀ ਪਿਸਾਈ ਕਰਦੇ ਮਿਲਣਗੇ ਤਾਂ ਉਨ੍ਹਾਂ ਦੇ ਖਿਲਾਫ ਵੱਡੀ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ ।
