Breaking News ਕਦੇ ਵੀ ਹਕੀਕਤ ਨਹੀਂ ਬਣੇਗੀ ਐਸ. ਵਾਈ. ਐਲ. ਨਹਿਰ-ਮੁੱਖ ਮੰਤਰੀ19 ਹਜ਼ਾਰ ਏਕੜ ਵਿਚ ਗੈਰ ਕਾਨੂੰਨੀ ਅਫੀਮ ਦੀ ਖੇਤੀ ਨੂੰ ਨਸ਼ਟ ਕਰਕੇ 190 ਜਣਿਆਂ ਨੂੰ ਕੀਤਾ ਗਿਆ ਗ੍ਰਿਫ਼ਤਾਰਮੁੱਖ ਮੰਤਰੀ ਨੇ ਸੜਕ ਸੁਰੱਖਿਆ ਫੋਰਸ ਦੇ ਸ਼ਹੀਦ ਕਾਂਸਟੇਬਲ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆਸਥਾਨਕ ਸਰਕਾਰਾਂ ਦੇ ਡਿਪਟੀ ਡਾਇਰੈਕਟਰ ਅਸ਼ੋਕ ਕੁਮਾਰ ਖਿਲਾਫ ਕੇਸ ਦਰਜਕੈਗ ਦੀ ਰਿਪੋਰਟ ਵਿਚ ਹੋਇਆ ਉੱਤਰਾਖੰਡ ਦੇ ਜੰਗਲਾਤ ਡਿਵੀਜ਼ਨਾਂ ਵਿਚ ਮੁਆਵਜ਼ਾ ਦੇਣ ਵਾਲੇ ਵਣਕਰਨ ਲਈ ਰੱਖੇ ਗਏ ਫ਼ੰਡ ‘‘ਅਸਵੀਕਾਰਨਯੋਗ ਗਤੀਵਿਧੀਆਂ’’ ’ਤੇ ਖ਼ਰਚ ਕੀਤੇ ਗਏ ਦਾ ਖੁਲਾਸਾਫਰਹਾ ਖਾਨ ਤੇ ਹੋਲੀ ਨੂੰ ‘ਗਵਾਰਾਂ’ ਦਾ ਤਿਉਹਾਰ ਦੱਸਣ ’ਤੇ ਸ਼ਿਕਾਇਤ ਦਰਜਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਏਅਰ ਇੰਡੀਆ ਫਲਾਈਟ `ਚ ਸਫਰ ਦੌਰਾਨ ਮਿਲੀ ਟੁੱਟੀ ਸੀਟ ਕਾਰਨ ਕਰਨਾ ਪਿਆ ਮੁਸਕਲਾਂ ਦਾ ਸਾਹਮਣਾ

ਰਜਿਸਟਰੀਆਂ ਲਈ ਅਣਅਧਿਕਾਰਤ ਪਲਾਟਾਂ ਦੀਆਂ 28 ਤੱਕ ਹੋਈਆਂ ਫੂਲ ਬੁਕਿੰਗਾਂ

ਦੁਆਰਾ: Punjab Bani ਪ੍ਰਕਾਸ਼ਿਤ :Saturday, 22 February, 2025, 12:09 PM

ਰਜਿਸਟਰੀਆਂ ਲਈ ਅਣਅਧਿਕਾਰਤ ਪਲਾਟਾਂ ਦੀਆਂ 28 ਤੱਕ ਹੋਈਆਂ ਫੂਲ ਬੁਕਿੰਗਾਂ
– ਹਜਾਰਾਂ ਲੋਕ ਸਰਕਾਰ ਦੀ ਸਕੀਮ ਦਾ ਫਾਇਦਾ ਲੈਣ ਤੋਂ ਰਹਿ ਗਏ ਵਾਂਝੇ
– ਸਰਕਾਰ ਘਟੋ ਘੱਟ ਤਿੰਨ ਮਹੀਨੇ ਹੋਰ ਇਸ ਸਕੀਮ ਦੇ ਵਧਾਵੇ : ਸੁਖਦੇਵ ਭੋਲਾ
– ਲੋਕਾਂ ‘ਚ ਭਾਰੀ ਹਾਹਾਕਾਰ : ਕਿਸ ਤਰ੍ਹਾ ਹੋਣਗੀਆਂ ਉਨ੍ਹਾ ਦੀਆਂ ਰਜਿਸਟਰੀਆਂ
ਪਟਿਆਲਾ : ਪੰਜਾਬ ਸਰਕਾਰ ਵਲੋ ਦਸੰਬਰ 2024 ਵਿਚ ਅਣ ਅਧਿਕਾਰਤ ਪਲਾਟਾਂ ਨੂੰ ਅਧਿਕਾਰਤ ਕਰਨ ਲਈ ਲਿਆਂਦੀ ਗਈ ਪਾਲਿਸੀ ਦੀ ਆਖਿਰੀ ਤਾਰੀਖ 28 ਫਰਵਰੀ ਵਿਚ ਹੁਣ ਭਾਵੇ 7 ਦਿਨ ਬਾਕੀ ਹਨ ਪਰ 28 ਫਰਵਰੀ ਤੱਕ ਹੀ ਪਟਿਆਲਾ ਵਿਚ ਸਮੁਚੀਆਂ ਬੁਕਿੰਗਾਂ ਫੂਲ ਹੋ ਚੁਕੀਆਂ ਹਨ ਅਤੇ ਇਨਾ ਰਜਿਸਟਰੀਆਂ ਲਈ ਹਜਾਰਾਂ ਲੋਕ ਲਾਈਨ ਵਿਚ ਕਤਾਰ ਲਗਾਕੇ ਖੜੇ ਹਨ। ਹੁਣ ਤਾਰੀਖਾਂ ਨਾ ਮਿਲਣ ਕਾਰਨ ਲੋਕਾਂ ਅੰਦਰ ਹਾਹਾਕਾਰ ਮਚੀ ਪਈ ਹੈ ।
ਲੰਘੀ ਕਾਂਗਰਸ ਸਰਕਾਰ ਨੇ ਮਾਰਚ 2018 ਤੱਕ ਇਕ ਪਾਲਿਸੀ ਲਿਆਂਦੀ ਸੀ ਕਿ ਇਸਤੋ ਬਾਅਦ ਕੋਈ ਵੀ ਪਲਾਟ ਅਧਿਕਾਰਤ ਨਹੀ ਹੋਵੇਗਾ । ਸਿਰਫ ਸਰਕਾਰ ਤੋ ਮੰਜੂਰਸੁਦਾ ਕਲੋਨੀਆਂ ਹੀਕ ਟੀਆਂ ਜਾਣਗੀਆਂ ਪਰ ਫਿਰ ਵੀ ਬਹੁਤ ਸਾਰੇ ਡੀਲਰਾਂ ਨੇ ਅਣ ਅਧਿਕਾਰਤ ਕਲੋਨੀਆਂਕ ਟੀਆਂ, ਜਿਨਾ ਵਿਚ ਆਮ ਲੋਕ ਪਲਾਟ ਲੈ ਗਏ ਤੇ ਉਨ੍ਹਾ ਦੀਆਂ ਰਜਿਸਟਰੀਆਂ ਨਹੀ ਹੋ ਰਹੀਆਂ ਸਨ ਅਤੇ ਨਾ ਹੀ ਉਹ ਨਗਰ ਕੌਂਸਲਾਂ ਤੋਂ ਪਾਸ ਹੋ ਰਹੇ ਸਨ, ਜਿਸ ਕਰਨ ਚਾਰੇ ਪਾਸੇ ਹਾਲ ਦੁਹਾਈ ਮਚੀ ਪਈ ਸੀ । ਆਖਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਆ ਰਹੀ ਲੋਕਾਂ ਦੀ ਮੰਗ ਤੋਂ ਬਾਅਦ ਇਨਾ ਅਣ ਅਧਿਕਾਰਤ ਪਲਾਟਾਂ ਨੂੰ ਬਿਨਾ ਐਨ. ਓ. ਸੀ. ਤੋਂ ਰਜਿਸਟਰੀ ਕਰਵਾਉਣ ਲਈ ਇਕ ਪਾਲਿਸੀ ਲੈ ਕੇ ਆਉਦੀ ਪਰ ਉਸ ਵਿਚ ਇਕ ਸਰਤ ਰਖੀ ਕਿ ਸਿਰਫ ਤਿੰਨ ਮਹੀਨਿਆਂ ਵਿਚ ਹੀ ਪੰਜਾਬ ਦੇ ਸਾਰੇ ਅਣ ਅਧਿਕਾਰਤ ਪਲਾਟ ਹੋਲਡਰ ਆਪਣੇ ਪਲਾਟ ਸਰਕਾਰ ਦੀ ਇਸਪਾਲਿਸੀ ਰਾਹੀ ਅਧਿਕਾਰਤ ਕਰਵਾ ਲੈਣ ।
ਇਨਾ ਅਣ ਅਧਿਕਾਰਤ ਪਲਾਟਾਂ ਵਿਚ ਬਕਾਇਦਾ ਤੌਰ ‘ਤੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦਾ ਨੰਬਰ ਪੈਂਦਾ ਹੈ, ਜਿਸ ਨਾਲ ਉਹ ਰਜਿਸਟਰੀ ਵੈਲਿਡ ਹੋ ਜਾਂਦੀ ਹੈ, ਉਸਨੂੰ ਆਪਣੇ ਪਲਾਟ ਵਿਚ ਘਰ ਪਾਉਣ ਲਈ ਨਗਰ ਕੌਂਸਲਾਂ, ਨਿਗਮਾਂ ਨਕਸ਼ਾ ਪਾਸ ਕਰਕੇ ਦਿੰਦੀਆਂ ਹਨ ਤੇ ਬਿਜਲੀ ਬੋਰਡ ਵੀ ਮੀਟਰ ਲਗਾਕੇ ਦਿੰਦਾ ਹੈ। ਇਸ ਪਾਲਿਸੀ ਤਹਿਤ ਹਜਾਰਾਂ ਲੋਕਾਂ ਨੇ ਆਪਣੇ ਪਲਾਟ ਰੈਗੂਲਰ ਕਰਵਾਏ ਹਨ ਪਰ ਪੰਜਾਬ ਵਿਚ ਘਸਮਾਨ ਹੀ ਇਨਾ ਹੈ। ਖਾਸ ਕਰਕੇ ਪਟਿਆਲਾ ਜਿਲਾ ਅੰਦਰ ਵੀ ਬਹੁਤ ਸਾਰੇ ਪਲਾਟ ਹੋਲਡਰ ਹੁਣ ਇਸ ਪਾਿਲਸੀ ਤੋਂ ਵਾਂਝੇ ਰਹਿੰਦੇ ਨਜਰ ਆ ਰਹੇ ਹਨ ।
ਤਿੰਨ ਮਹੀਨੇ ਤਾਰੀਖ ਵਧਾਕੇ ਹਰ ਰੋੋਜ 500 ਰਜਿਸਟਰੀਆਂ ਕਰੇ ਸਰਕਾਰ : ਸੁਖਦੇਵ ਭੋਲਾ
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਭੋਲਾ ਅਤੇ ਹੋਰਨਾਂ ਨੇ ਆਖਿਆ ਕਿ ਪਟਿਆਲਾ ਵਿਚ ਹਰ ਰੋਜ 250 ਰਜਿਸਟਰੀਆਂ ਹੁੰਦੀਆਂ ਹਨ। ਇਸਤੋ ਬਾਅਦਇਸਨੂੰ ਵਧਾਉਣ ਦੀਆਂ ਪਾਵਰਾਂ ਸਿਧੇ ਤੌਰ ‘ਤੇ ਪੰਜਾਬ ਸਰਕਾਰ ਦੇ ਸੈਕਟਰੀ ਕੋਲ ਹੁੰਦੀਆਂ ਹਨ । ਹੁਣ 28 ਫਰਵਰੀ ਤੱਕ ਹਰ ਰੋਜ 250-250 ਪਲਾਟਾਂਦੀਆਂ ਆਨ ਲਾਈਨ ਬੁਕਿੰਗਾਂ ਹੋ ਚੁਕੀਆਂ ਹਨ। ਯਾਨੀ ਕਿ ਜੇਕਰ ਅੱਜ ਕੋੲਂ ਤਾਰੀਖ ਲੈਣੀ ਹੋਵੇ ਤਾਂ ਉਸਨੂੰ ਇਕ ਮਾਰਚ ਦੀ ਮਿਲੇਗੀ ਪਰ ਇੱਕ ਮਾਰਚ ਨੂੰ ਸਰਕਾਰ ਦੇ ਉਸ ਨੋਟੀਫਿਕੇਸ਼ਨ ਮੁਤਾਬਕ ਰਜਿਸਟਰੀ ਨਹੀ ਹੋਵੇਗੀ। ਪ੍ਰਾਪਰਟੀ ਡੀਲਰਾਂ ਵਿਚ ਅਤੇ ਲੋਕਾਂ ਵਿਚ ਇਸਨੂੰ ਲੈ ਕੇ ਵੱਡੀ ਹਾਹਾਕਾਰ ਮਚੀ ਪਈ ਹੈ । ਉਨ੍ਹਾ ਸਰਕਾਰ ਤੋਂ ਤੁਰੰਤ ਤਿੰਨ ਮਹੀਨੇ ਹੋਰ ਇਸ ਨੋਟੀਫਿਕੇਸ਼ਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਤੇ ਨਾਲ ਹੀ ਹਰ ਰੋਜ 500 ਰਜਿਸਟਰੀਆਂ ਦੀ ਬੁਕਿੰਗ ਵੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇ । ਉਨ੍ਹਾ ਆਖਿਆ ਕਿ ਇਸ ਨਾਲ ਸਰਕਾਰ ਦੇ ਖਜਾਨੇ ਨੂੰ ਵੀ ਵੱਡਾ ਫਾਇਦਾ ਹੋ ਿਰਹਾ ਹੈ। ਇਸ ਲਈ ਸਰਕਾਰ ਨੂੰ ਇਸ ਨੋਟੀਫਿਕੇਸ਼ਨ ਦੀ ਸੇਵਾ ਵਧਾਉਣੀ ਚਾਹੀਦੀ ਹੈ ।



Scroll to Top