Breaking News ਕਦੇ ਵੀ ਹਕੀਕਤ ਨਹੀਂ ਬਣੇਗੀ ਐਸ. ਵਾਈ. ਐਲ. ਨਹਿਰ-ਮੁੱਖ ਮੰਤਰੀ19 ਹਜ਼ਾਰ ਏਕੜ ਵਿਚ ਗੈਰ ਕਾਨੂੰਨੀ ਅਫੀਮ ਦੀ ਖੇਤੀ ਨੂੰ ਨਸ਼ਟ ਕਰਕੇ 190 ਜਣਿਆਂ ਨੂੰ ਕੀਤਾ ਗਿਆ ਗ੍ਰਿਫ਼ਤਾਰਮੁੱਖ ਮੰਤਰੀ ਨੇ ਸੜਕ ਸੁਰੱਖਿਆ ਫੋਰਸ ਦੇ ਸ਼ਹੀਦ ਕਾਂਸਟੇਬਲ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆਸਥਾਨਕ ਸਰਕਾਰਾਂ ਦੇ ਡਿਪਟੀ ਡਾਇਰੈਕਟਰ ਅਸ਼ੋਕ ਕੁਮਾਰ ਖਿਲਾਫ ਕੇਸ ਦਰਜਕੈਗ ਦੀ ਰਿਪੋਰਟ ਵਿਚ ਹੋਇਆ ਉੱਤਰਾਖੰਡ ਦੇ ਜੰਗਲਾਤ ਡਿਵੀਜ਼ਨਾਂ ਵਿਚ ਮੁਆਵਜ਼ਾ ਦੇਣ ਵਾਲੇ ਵਣਕਰਨ ਲਈ ਰੱਖੇ ਗਏ ਫ਼ੰਡ ‘‘ਅਸਵੀਕਾਰਨਯੋਗ ਗਤੀਵਿਧੀਆਂ’’ ’ਤੇ ਖ਼ਰਚ ਕੀਤੇ ਗਏ ਦਾ ਖੁਲਾਸਾਫਰਹਾ ਖਾਨ ਤੇ ਹੋਲੀ ਨੂੰ ‘ਗਵਾਰਾਂ’ ਦਾ ਤਿਉਹਾਰ ਦੱਸਣ ’ਤੇ ਸ਼ਿਕਾਇਤ ਦਰਜਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਏਅਰ ਇੰਡੀਆ ਫਲਾਈਟ `ਚ ਸਫਰ ਦੌਰਾਨ ਮਿਲੀ ਟੁੱਟੀ ਸੀਟ ਕਾਰਨ ਕਰਨਾ ਪਿਆ ਮੁਸਕਲਾਂ ਦਾ ਸਾਹਮਣਾ

ਸੰਭਲ ਹਿੰਸਾ ਮਾਮਲੇ ਵਿਚ 12 ’ਚੋਂ 6 ਮਾਮਲਿਆਂ ’ਚ ਚਾਰਜਸ਼ੀਟ ਦਾਇਰ ਤੇ 80 ਦੋਸ਼ੀ ਗ੍ਰਿਫਤਾਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 22 February, 2025, 12:21 PM

ਸੰਭਲ ਹਿੰਸਾ ਮਾਮਲੇ ਵਿਚ 12 ’ਚੋਂ 6 ਮਾਮਲਿਆਂ ’ਚ ਚਾਰਜਸ਼ੀਟ ਦਾਇਰ ਤੇ 80 ਦੋਸ਼ੀ ਗ੍ਰਿਫਤਾਰ
ਸੰਭਲ : ਭਾਰਤ ਦੇਸ ਦੇ ਸੂਬੇ ਉੱਤਰ ਪ੍ਰਦੇਸ਼ ਪੁਲਸ ਦੀ ਐਸ. ਆਈ. ਟੀ. ਨੇ 24 ਨਵੰਬਰ ਨੂੰ ਵਾਪਰੀ ਸੰਭਲ ਹਿੰਸਾ ਸਬੰਧੀ 12 ਵਿੱਚੋਂ ਛੇ ਮਾਮਲਿਆਂ ’ਚ 4 ਹਜ਼ਾਰ ਪੇਜਾਂ ਤੇ ਆਧਾਰਤ ਚਾਰਜਸ਼ੀਟ ਦਾਖ਼ਲ ਕੀਤੀ ਹੈ । ਜਿਕਰਯੋਗ ਹੈ ਹਿੰਸਾ ਦੇ ਨਤੀਜੇ ਵਜੋਂ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ । ਚਾਰਜਸ਼ੀਟ ਅਨੁਸਾਰ ਹੁਣ ਤੱਕ 80 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ 79 ਅਜੇ ਬਾਕੀ ਹਨ । ਚਾਰਜਸ਼ੀਟ ਵਿੱਚ ਦੱਸਿਆ ਗਿਆ ਹੈ ਕਿ ਹਿੰਸਾ ਵਾਲੀ ਥਾਂ ਅਤੇ ਹੋਰ ਥਾਵਾਂ ਤੋਂ ਬਰਾਮਦ ਕੀਤੇ ਗਏ ਹਥਿਆਰ ਯੂਨਾਈਟਿਡ ਕਿੰਗਡਮ, ਅਮਰੀਕਾ, ਜਰਮਨੀ ਅਤੇ ਚੈਕੋਸਲੋਵਾਕੀਆ ਵਿੱਚ ਬਣਾਏ ਗਏ ਸਨ । ਸੰਭਲ ਦੇ ਪੁਲੀਸ ਸੁਪਰਡੈਂਟ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਕਿਹਾ ਹਿੰਸਾ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਸਟੇਸ਼ਨ ਇੰਚਾਰਜ ਦੀ ਨਿੱਜੀ ਬਾਈਕ ਅਤੇ ਸਰਕਾਰੀ ਕਾਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ । ਬਾਈਕ ਸੜਨ ਤੋਂ ਬਚ ਗਈ ਪਰ ਸਰਕਾਰੀ ਕਾਰ ਪੂਰੀ ਤਰ੍ਹਾਂ ਨਾਲ ਸੜ ਗਈ । ਇਸ ਮਾਮਲੇ ਵਿੱਚ ਕੁੱਲ 23 ਵਿਅਕਤੀਆਂ ਖਿ਼ਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ । ਅਧਿਕਾਰੀਆਂ ਨੇ ਇਨ੍ਹਾਂ ਕੋਲੋਂ ਇੱਕ 9 ਐਮ. ਐਮ. ਪਿਸਤੌਲ, ਤਿੰਨ 32 ਐਮ. ਐਮ. ਪਿਸਤੌਲ, ਇੱਕ 32 ਐਮ. ਐਮ. ਦਾ ਮੈਗਜ਼ੀਨ, ਇੱਕ 9 ਐਮ. ਐਮ. ਦਾ ਮੈਗਜ਼ੀਨ, ਤਿੰਨ 12 ਬੋਰ ਦੇਸੀ ਬੰਦੂਕਾਂ, ਪੰਜ ਜਿੰਦਾ 9 ਐਮ. ਐਮ. ਕਾਰਤੂਸ, ਇੱਕ 315 ਬੋਰ ਦਾ ਜਿੰਦਾ ਕਾਰਤੂਸ ਅਤੇ ਹੋਰ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਵੱਲੋਂ ਚਾਰਜਸ਼ੀਟ ਦਾਇਰ ਕੀਤੇ ਜਾਣ ਤੋਂ ਬਾਅਦ ਪੁਲਸ ਦੀ ਸ਼ਲਾਘਾ ਕੀਤੀ ।



Scroll to Top