ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੜ੍ਹ ਪੀੜਿਤਾਂ ਦੀ ਮਦਦ ਲਈ ਹਰ ਸਮੇਂ ਤਿਆਰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੜ੍ਹ ਪੀੜਿਤਾਂ ਦੀ ਮਦਦ ਲਈ ਹਰ ਸਮੇਂ ਤਿਆਰ
-ਗੋਪਾਲ ਕਲੋਨੀ ਵਿਖੇ ਲੋੜਵੰਦਾਂ ਨੂੰ ਵੰਡਿਆ ਸੁੱਕਾ ਰਾਸ਼ਨ
ਪਟਿਆਲਾ, 14 ਜੁਲਾਈ:
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ -ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੁਪਿੰਦਰ ਚਹਿਲ ਦੀ ਰਹਿਨੁਮਾਈ ਹੇਠ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨੀ ਅਰੋੜਾ ਵੱਲੋਂ ਗੋਪਾਲ ਕਲੋਨੀ, ਸਨੌਰ ਰੋਡ ਪਟਿਆਲਾ ਵਿਖੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰ ਕੇ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ। ਇਸ ਸੁੱਕੇ ਰਾਸ਼ਨ ਵਿੱਚ ਆਟਾ, ਦਾਲ, ਨਮਕ, ਚੀਨੀ, ਤੇਲ ਅਤੇ ਹੋਰ ਜ਼ਰੂਰੀ ਘਰੇਲੂ ਚੀਜ਼ਾਂ ਸਨ। ਇਸ ਵਿੱਚ ਚੇਅਰਮੈਨ, ਐਂਟੀ ਕੁਰੱਪਸ਼ਨ ਕ੍ਰਾਈਮ ਪਰੀਵੈਂਸ਼ਨ ਕਮਿਊਨਿਟੀ ਓਰੀਐਂਟਿਡ ਪੋਲਿਸਿੰਗ ਸੋਸਾਇਟੀ, ਚੰਡੀਗੜ੍ਹ ਦੀਪਕ ਸਿੰਗਲਾ ਦਾ ਬਹੁਤ ਵੱਡਾ ਸਹਿਯੋਗ ਰਿਹਾ ।
ਇਸ ਮੌਕੇ ਸੀ.ਜੇ.ਐਮ. ਮਾਨੀ ਅਰੋੜਾ ਨੇ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਪੀੜਿਤ ਪਰਿਵਾਰਾਂ ਦੀ ਹਰ ਸਮੇਂ ਮਦਦ ਕਰਨ ਲਈ ਤਿਆਰ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਗਈ ਕਿ ਇਸ ਔਖੀ ਘੜੀ ਵਿੱਚ ਜ਼ਰੂਰਤਮੰਦ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ।