ਡਿਪਟੀ ਕਮਿਸ਼ਨਰ ਨੇ ਸਿੱਖਿਆ ਦੇ ਖੇਤਰ 'ਚ ਵਿਲੱਖਣ ਕੰਮ ਕਰਨ ਵਾਲੇ ਅਧਿਆਪਕਾਂ ਦਾ ਕੀਤਾ ਸਨਮਾਨ
ਡਿਪਟੀ ਕਮਿਸ਼ਨਰ ਨੇ ਸਿੱਖਿਆ ਦੇ ਖੇਤਰ ‘ਚ ਵਿਲੱਖਣ ਕੰਮ ਕਰਨ ਵਾਲੇ ਅਧਿਆਪਕਾਂ ਦਾ ਕੀਤਾ ਸਨਮਾਨ
-ਵਿਦਿਆਰਥੀ ਨੂੰ ਤਰਾਸ਼ਣ ‘ਚ ਅਧਿਆਪਕ ਦੀ ਅਹਿਮ ਭੂਮਿਕਾ : ਡਿਪਟੀ ਕਮਿਸ਼ਨਰ
– ਕਿਹਾ, ਅਧਿਆਪਕ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਵਿਚਲੀ ਪ੍ਰਤਿਭਾ ਨੂੰ ਵੀ ਨਿਖਾਰਨ
ਪਟਿਆਲਾ, 13 ਅਕਤੂਬਰ:
ਜ਼ਿਲ੍ਹਾ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਵੱਲੋਂ ਐਨ.ਜੀ.ਓ. ਸਾਂਝੀ ਸਿੱਖਿਆ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ 41 ਅਧਿਆਪਕਾਂ ਦਾ ਜਿਨ੍ਹਾਂ ਵੱਲੋਂ ਪੜਾਈ ਦੇ ਨਾਲ ਨਾਲ ਹੋਰਨਾਂ ਗਤੀਵਿਧੀਆਂ ਵਿੱਚ ਵੀ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਗਿਆ, ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਵਿਦਿਆਰਥੀ ਦੀ ਜ਼ਿੰਦਗੀ ਵਿੱਚ ਅਧਿਆਪਕ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ ਕਿਉਂਕਿ ਅਧਿਆਪਕ ਵੱਲੋਂ ਦਿੱਤੀ ਸਿੱਖਿਆ ਹੀ ਉਸ ਨੂੰ ਜ਼ਿੰਦਗੀ ‘ਚ ਕਾਮਯਾਬੀ ਵੱਲ ਲੈਕੇ ਜਾਂਦੀ ਹੈ। ਉਨ੍ਹਾਂ ਅਧਿਆਪਕਾਂ ਨੂੰ ਸਨਮਾਨਤ ਕਰਦਿਆਂ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਹਨ, ਇਨ੍ਹਾਂ ਦਾ ਕੰਮ ਹੀ ਸਮਾਜ ਅਤੇ ਦੇਸ਼ ਲਈ ਸੇਵਾ ਹੈ। ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਉਹਨਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਨੂੰ ਪਹਿਚਾਣ ਕੇ ਉਹਨਾਂ ਨੂੰ ਅੱਗੇ ਵਧਾਉਣ ਲਈ ਮਾਰਗ ਦਰਸ਼ਕ ਬਣਨ। ਇਸ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੂਪ੍ਰੀਤ ਜੌਹਲ ਉਚੇਚੇ ਤੌਰ ਉਤੇ ਸ਼ਾਮਲ ਹੋਏ।
ਸਮਾਗਮ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਇਸ ਸਾਲ ਸਟੇਟ ਅਵਾਰਡ ਪ੍ਰਾਪਤ ਕਰਨ ਵਾਲੇ ਡਿਪਟੀ ਡੀ.ਈ.ਓ. ਮਨਵਿੰਦਰ ਕੌਰ, ਅਧਿਆਪਕ ਜਸਵਿੰਦਰ ਸਿੰਘ, ਪੂਰਨ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਕੌਰ ਤੇ ਸੁਮਨ ਬੱਤਰਾ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਅਧਿਆਪਕ ਰਾਮ ਲਾਲ, ਜਗਮੀਤ ਸਿੰਘ ਅਤੇ ਸਤਿੰਦਰ ਦੀਪ ਸਿੰਘ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਕੰਮ ਕਰਨ ਵਾਲੇ ਸੈਕੰਡਰੀ ਸਕੂਲ ਦੇ 15 ਅਧਿਆਪਕਾਂ ਦਾ ਸਨਮਾਨ ਕੀਤਾ ਗਿਆ, ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਕਟੋਰੀਆ ਦੇ ਫਿਜ਼ਿਕਸ ਦੇ ਲੈਕਚਰਾਰ ਦਿਨੇਸ਼ ਕੁਮਾਰ, ਸ਼ੇਖੁਪੁਰ ਸਕੂਲ ਦੇ ਲੈਕਚਰਾਰ ਰਾਜਨੀਤੀ ਸ਼ਾਸਤਰ ਡਾ. ਮੀਨਾਕਸ਼ੀ ਵਰਮਾ, ਬਹਾਦਰਗੜ੍ਹ ਸਕੂਲ ਦੇ ਹਿੰਦੀ ਮਿਸਟ੍ਰੈੱਸ ਡਾ. ਅਰਸ਼ਪ੍ਰੀਤ ਕੌਰ, ਨੰਦਪੁਰ ਕੇਸੋਂ ਸਕੂਲ ਦੇ ਅੰਗਰੇਜ਼ੀ ਮਿਸਟ੍ਰੈੱਸ ਅਨੰਤਬੀਰ ਕੌਰ, ਸਰਕਾਰੀ ਕੋ ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਾਇੰਸ ਮਿਸਟ੍ਰੈੱਸ ਮਨਪ੍ਰੀਤ ਕੌਰ, ਥੂਹੀ ਦੇ ਹੈਡ ਮਿਸਟ੍ਰੈੱਸ ਪਰਮਜੀਤ ਕੌਰ, ਮਦਾਨਪੁਰ ਸਕੂਲ ਦੇ ਅੰਗਰੇਜ਼ੀ ਮਿਸਟ੍ਰੈੱਸ ਅਨੁਪਮ, ਆਲੋਵਾਲ ਸਕੂਲ ਦੇ ਅੰਗਰੇਜ਼ੀ ਮਾਸਟਰ ਸਤੀਸ਼ ਕੁਮਾਰ, ਮਾਡਲ ਟਾਊਨ ਸਕੂਲ ਦੇ ਹਿੰਦੀ ਮਾਸਟਰ ਵਰਿੰਦਰ ਕੌਸ਼ਿਸ਼ ਤੇ ਹਿੰਦੀ ਮਿਸਟ੍ਰੈੱਸ ਹਰਪ੍ਰੀਤ ਕੌਰ, ਰੋਹਟਾ ਸਕੂਲ ਦੇ ਲੈਕਚਰਾਰ ਅਰਵਿੰਦਰ ਸਿੰਘ, ਬਾਰਨ ਸਕੂਲ ਦੇ ਸਾਇੰਸ ਮਿਸਟ੍ਰੈੱਸ ਵੰਦਨਾ ਚੋਪੜਾ, ਸ਼ੰਭੂ ਕਲਾ ਸਕੂਲ ਦੇ ਐਸ.ਐਸ. ਮਾਸਟਰ ਹਰਬੰਸ ਲਾਲ, ਘਨੌਰ ਸਕੂਲ ਦੇ ਸਾਇੰਸ ਮਿਸਟ੍ਰੈੱਸ ਰਾਜਦੀਪ ਕੌਰ ਅਤੇ ਚਪੜ ਸਕੂਲ ਦੇ ਪੰਜਾਬੀ ਮਾਸਟਰ ਸੁਖਵਿੰਦਰ ਕੌਰ ਨੂੰ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਤ ਕੀਤਾ ਗਿਆ।
ਸਨਮਾਨ ਸਮਾਰੋਹ ਦੌਰਾਨ ਪ੍ਰਾਇਮਰੀ ਸਕੂਲਾਂ ਦੇ 17 ਅਧਿਆਪਕਾਂ ਨੂੰ ਪੜਾਈ ਦੇ ਨਾਲ ਨਾਲ ਹੋਰਨਾਂ ਗਤੀਵਿਧੀਆਂ ਵਿੱਚ ਕੀਤੇ ਯੋਗਦਾਨ ਲਈ ਸਨਮਾਨਤ ਕੀਤਾ ਗਿਆ, ਜਿਸ ਵਿੱਚ ਇੰਦਰਪੁਰਾ ਸਕੂਲਾਂ ਦੇ ਈ.ਟੀ.ਟੀ ਟੀਚਰ ਰਣਦੀਪ ਕੌਰ, ਘਨੌਰ ਸਕੂਲ ਦੇ ਮੋਹਿਤ ਬਾਵਾ, ਅਬਲੋਵਾਲ ਸਕੂਲ ਦੇ ਦਿਲਦੀਪ ਕੌਰ, ਜਲਾਲਖੇੜਾ ਸਕੂਲ ਦੇ ਕੋਮਲ ਕਲੀ, ਧਾਰੋਕੀ ਸਕੂਲ ਦੇ ਟੋਨੀ ਕੁਮਾਰ, ਕਪੂਰੀ ਸਕੂਲ ਦੇ ਸਤਵਿੰਦਰ ਕੌਰ, ਸਿਵਲ ਲਾਈਨਜ਼ ਸਕੂਲ ਦੇ ਭਾਵਨਾ ਸ਼ਰਮਾ, ਨੌਹਰਾ ਸਕੂਲ ਦੇ ਕੁਲਦੀਪ ਸਿੰਘ, ਕਲਿਆਣ ਸਕੂਲ ਦੇ ਹਰਵਿੰਦਰ ਕੌਰ, ਬਲਬੇੜਾ ਸਕੂਲ ਦੇ ਦਵਿੰਦਰ ਸਿੰਘ, ਸਿਵਲ ਲਾਈਨਜ਼ ਸਕੂਲ ਦੇ ਵਿਸ਼ਾਲ, ਦੀਪ ਨਗਰ ਸਕੂਲ ਦੇ ਸਤਿੰਦਰਦੀਪ ਕੌਰ, ਸਰਕਾਰੀ ਐਲੀਮੈਂਟਰੀ ਸਕੂਲ ਪੱਕਾ ਬਾਗ ਦੇ ਬਲਵਿੰਦਰ ਸਿੰਘ, ਬਖਸ਼ੀਵਾਲਾ ਸਕੂਲ ਦੇ ਹਰਵਿੰਦਰ ਸਿੰਘ, ਪ੍ਰੇਮ ਨਗਰ ਸਕੂਲ ਦੇ ਸੁਮਨ ਗੁਪਤਾ, ਸਰਕਾਰੀ ਐਲੀਮੈਂਟਰੀ ਸਕੂਲ ਖੇੜੀ ਰਣਵਾ ਦੇ ਅਧਿਆਪਕ ਪ੍ਰਿਯੰਕਾ ਸ਼ਰਮਾ ਅਤੇ ਸੰਗਤਪੁਰਾ ਸਕੂਲ ਦੇ ਮਨਪ੍ਰੀਤ ਕੌਰ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਅਰਚਨਾ ਮਹਾਜਨ, ਡਿਪਟੀ ਡੀ.ਈ.ਓ ਮਨਵਿੰਦਰ ਕੌਰ ਭੁੱਲਰ, ਡਿਪਟੀ ਡੀ.ਈ.ਓ. ਰਵਿੰਦਰ ਪਾਲ ਸਿੰਘ, ਡੀ.ਡੀ.ਐਫ. ਅੰਬਰ ਬਦੋਪਾਦਿਆਏ ਸਮੇਤ ਸਾਂਝੀ ਸਿੱਖਿਆ ਐਨ.ਜੀ.ਓ ਤੋਂ ਸਿਮਰਨਜੀਤ ਸਿੰਘ ਓਬਰਾਏ ਅਤੇ ਉਨ੍ਹਾਂ ਦੇ ਟੀਮ ਦੇ ਮੈਂਬਰ ਵੀ ਮੌਜੂਦ ਸਨ।