ਜ਼ਿਲ੍ਹਾ ਪੱਧਰੀ ਖੇਡਾਂ ਦੇ ਛੇਵੇਂ ਦਿਨ ਖਿਡਾਰੀਆਂ ਨੇ ਦਿਖਾਏ ਜੌਹਰ
ਜ਼ਿਲ੍ਹਾ ਪੱਧਰੀ ਖੇਡਾਂ ਦੇ ਛੇਵੇਂ ਦਿਨ ਖਿਡਾਰੀਆਂ ਨੇ ਦਿਖਾਏ ਜੌਹਰ
ਪਟਿਆਲਾ 01 ਅਕਤੂਬਰ:
ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਛੇਵੇਂ ਦਿਨ ਦੀਆਂ ਖੇਡਾਂ ਵਿੱਚ ਵੱਖ ਵੱਖ ਉਮਰ ਵਰਗ (ਅੰਡਰ 14,ਅੰਡਰ 17, ਅੰਡਰ 21, ਅੰਡਰ 21-30, ਅੰਡਰ 31-40, ਅੰਡਰ 41-55, ਅੰਡਰ 56-65 ਅਤੇ ਅੰਡਰ 65 ਸਾਲ ਤੋਂ ਉਪਰ) ਦੇ ਖਿਡਾਰੀ ਅਤੇ ਖਿਡਾਰਨਾਂ ਨੇ ਵੱਖ-ਵੱਖ ਵੈਨਿਯੂ ਤੇ 25 ਖੇਡਾਂ (ਖੋਹ ਖੋਹ,ਸਰਕਲ ਕਬੱਡੀ,ਨੈਸ਼ਨਲ ਕਬੱਡੀ,ਐਥਲੈਟਿਕਸ, ਫੁੱਟਬਾਲ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ, ਤੈਰਾਕੀ, ਕਿੱਕ ਬਾਕਸਿੰਗ, ਪਾਵਰ ਲਿਫ਼ਟਿੰਗ, ਬਾਕਸਿੰਗ, ਪਾਵਰ ਲਿਫ਼ਟਿੰਗ, ਕੁਸ਼ਤੀ, ਹੈਂਡਬਾਲ, ਬਾਸਕਟਬਾਲ ,ਲਾਅਨ ਟੈਨਿਸ, ਚੈਸ, ਵੇਟ ਲਿਫ਼ਟਿੰਗ, ਹਾਕੀ, ਜੂਡੋ, ਸਾਫਟਬਾਲ, ਗਤਕਾ, ਟੇਬਲ ਟੈਨਿਸ, ਨੈਟਬਾਲ ਤੇ ਬੈਡਮਿੰਟਨ ਵਿੱਚ ਹਿੱਸਾ ਲਿਆ।ਖੇਡ ਵਿਭਾਗ ਪੰਜਾਬ ਸਰਕਾਰ ਵੱਲੋਂ ਇਹ ਇੱਕ ਵੱਡਾ ਉਪਰਾਲਾ ਹੈ। ਇਨ੍ਹਾਂ ਖੇਡਾਂ ਵਿੱਚ ਹਰ ਉਮਰ ਦੀ ਪੀੜੀ ਵੱਧ-ਚੜ ਕੇ ਹਿੱਸਾ ਲੈ ਰਹੀਆਂ ਹਨ।ਇਹ ਖੇਡਾਂ ਨਸ਼ਿਆਂ ਤੋ ਦੂਰ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵਰਦਾਨ ਸਾਬਤ ਹੋਣਗੀਆਂ। ਹਿੱਸਾ ਲੈਣ ਵਾਲੇ ਖਿਡਾਰੀ/ਖਿਡਾਰਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ।ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੀ ਵੰਡੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਦੱਸਿਆ ਕਿ ਗੇਮ ਫੁੱਟਬਾਲ ਲੜਕੀਆਂ ਅੰਡਰ 14 ਐਫ ਸੀ ਬਹਾਦਰਗੜ੍ਹ ਨੇ ਪਹਿਲਾ ਸਥਾਨ,ਪਟਿਆਲਾ ਦਿਹਾਤੀ ਨੇ ਦੂਜਾ,ਸਮਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਵਿੱਚ ਐਫ ਸੀ ਬਹਾਦਰਗੜ੍ਹ ਨੇ ਪਹਿਲਾ,ਪਾਤੜਾਂ ਦੀ ਟੀਮ ਨੇ ਦੂਜਾ ਅਤੇ ਸਮਾਣਾ ਨੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਅੰਡਰ 21ਲੜਕੀਆਂ ਵਿੱਚ ਭੁਨਰਹੇੜੀ ਦੀ ਟੀਮ ਨੇ ਪਹਿਲਾ,ਪਾਤੜਾਂ ਨੇ ਦੂਜਾ ਅਤੇ ਸਮਾਣਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।ਅੰਡਰ 21-30 ਉਮਰ ਵਰਗ ਵਿੱਚ ਐਫ.ਸੀ ਬਹਾਦਰਗੜ੍ਹ ਦੀ ਟੀਮ ਨੇ ਪਹਿਲਾ ਸਥਾਨ ਅਤੇ ਪਟਿਆਲਾ ਦਿਹਾਤੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅੰਡਰ 21 ਲੜਕਿਆਂ ਵਿੱਚ ਦਲਬੀਰ ਫੁੱਟਬਾਲ ਅਕੈਡਮੀ ਦੀ ਟੀਮ ਪੀ ਐਸ ਪੀ ਸੀ ਐਲ ਨੂੰ ਹਰਾ ਕੇ ਜੇਤੂ ਰਹੀ।ਇਸੇ ਤਰ੍ਹਾਂ ਪ’ਲ’ ਗਰਾਊਂਡ ਦੀ ਟੀਮ ਸਮਾਣਾ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ।
ਗੇਮ ਤੈਰਾਕੀ 400 ਮੀਟਰ ਫਰੀਸਟਾਇਲ ਲੜਕੇ ਅੰਡਰ 21 ਵਿੱਚ ਆਦਿਲ ਸਲੂਜਾ ਨੇ ਪਹਿਲਾ ,ਏਕਮਅਰਮਾਨ ਸਿੰਘ ਭੁੱਲਰ ਨੇ ਦੂਜਾ ਅਤੇ ਮੁਹੰਮਦ ਅਰਕਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ 400 ਮੀਟਰ ਫਰੀ ਸਟਾਇਲ ਅੰਡਰ 17 ਲੜਕਿਆਂ ਵਿੱਚ ਪਰਵੇਜ਼ ਸਿੰਘ ਨੇ ਪਹਿਲਾ,ਉਦੇ ਸਿੰਘ ਨੇ ਦੂਜਾ ਅਤੇ ਪਰਮ ਕਾਸਨਾ ਨੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਅੰਡਰ 14 ਲੜਕਿਆਂ 100 ਮੀਟਰ ਬਟਰਫਲਾਈ ਵਿੱਚ ਵਯਅਮ ਵਸ਼ਿਸ਼ਟ ਨੇ ਪਹਿਲਾ,ਜਸਕੀਰਤ ਸਿੰਘ ਨੇ ਦੂਜਾ ਅਤੇ ਹਰਜਸ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ 100 ਮੀਟਰ ਬਰੇਸਟ ਸਟਰਾਕ ਅੰਡਰ 17 ਵਿੱਚ ਯਸ਼ਵਰਧਨ ਰਾਜੳਰੀਆਂ ਨੇ ਪਹਿਲਾ,ਯੁਵਨਦੀਪ ਸਿੰਘ ਨੇ ਦੂਜਾ ਅਤੇ ਉਦੇ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 21 ਲੜਕਿਆਂ 100 ਮੀਟਰ ਫਰੀਸਟਾਇਲ ਵਿੱਚ ਆਦਿਲ ਸਲੂਜਾ ਨੇ ਪਹਿਲਾ,ਸੁਖਮਨਵੀਰ ਸਿੰਘ ਨੇ ਦੂਜਾ ਅਤੇ ਸਾਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 21 ਲੜਕੀਆਂ ਵਿੱਚ ਜਸਲੀਨ ਕ’ਰ ਨੇ ਪਹਿਲਾ,ਖੁਸ਼ਨੂਰ ਕ’ਰ ਨੇ ਦੂਜਾ ਅਤੇ ਈਸ਼ਾ ਕ’ਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 17 ਲੜਕੀਆਂ 100 ਫਰੀ ਸਟਾਇਲ ਅੰਡਰ14 ਵਿੱਚ ਹਸਰਤ ਚਹਿਲ ਨੇ ਪਹਿਲਾ ਸਥਾਨ,ਉਸਤਾਇਤ ਕ’ਰ ਨੇ ਦੂਜਾ ਅਤੇ ਛਾਇਆ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।