ਆਯੂਸ਼ਮਾਨ ਭੱਵ ਮੁਹਿੰਮ ਤਹਿਤ ਕਮਿਉਨਿਟੀ ਸਿਹਤ ਕੇਂਦਰਾਂ ਵਿੱਚ ਲਗਾਏ ਜਾ ਰਹੇ ਹਨ ਸਿਹਤ ਮੇਲੇ
ਆਯੂਸ਼ਮਾਨ ਭੱਵ ਮੁਹਿੰਮ ਤਹਿਤ ਕਮਿਉਨਿਟੀ ਸਿਹਤ ਕੇਂਦਰਾਂ ਵਿੱਚ ਲਗਾਏ ਜਾ ਰਹੇ ਹਨ ਸਿਹਤ ਮੇਲੇ
ਸਿਹਤ ਮੇਲਿਆਂ ਵਿੱਚ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ ਸਿਹਤ ਜਾਂਚ।
ਪਟਿਆਲਾ 23 ਸਤੰਬਰ ( ) ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਤੋਂ ਪ੍ਰਾਪਤ ਗਾਈਡਲਾਈਨ ਅਤੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਆਯੂਸ਼ਮਾਨ ਭੱਵ ਮੁਹਿੰਮ ਤਹਿਤ ਮਿਤੀ 17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਏ ਜਾ ਰਹੇ “ਸੇਵਾ ਪੱਖਵਾੜੇ” ਦੋਰਾਣ ਤਹਿਤ ਕਮਿਉਨਿਟੀ ਸਿਹਤ ਕੇਂਦਰਾਂ ਵਿੱਚ ਸਿਹਤ ਮੇਲੇ ਲਗਾਏ ਜਾ ਰਹੇ ਹਨ। ਇਹਨਾਂ ਮੇਲਿਆ ਵਿੱਚ ਮਾਹਿਰ ਡਾਕਟਰਾਂ ਵੱਲੋਂ ਮਰੀਜਾ ਦੀ ਜਾਂਚ ਕੀਤੀ ਜਾ ਰਹੀ ਹੈ ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਰਮਿੰਦਰ ਕੋਰ ਨੇਂ ਕਿਹਾ ਕਿ ਮੁਹਿੰਮ ਤਹਿਤ 25 ਸਤੰਬਰ ਨੂੰ ਕਮਿਉਨਿਟੀ ਸਿਹਤ ਕੇਂਦਰ ਬਾਦਸ਼ਾਹਪੂਰ, 26 ਸਤੰਬਰ ਨੂੰ ਕਮਿਉਨਿਟੀ ਸਿਹਤ ਕੇਂਦਰ ਕਾਲੋਮਾਜਰਾ, 27 ਸਤੰਬਰ ਨੂੰ ਕਮਿਉਨਿਟੀ ਸਿਹਤ ਕੇਂਦਰ ਘਨੋਰ, 28 ਸਤੰਬਰ ਨੂੰ ਕਮਿਉਨਿਟੀ ਸਿਹਤ ਕੇਂਦਰ ਟੋਹੜਾ, 29 ਸਤੰਬਰ ਨੂੰ ਕਮਿਉਨਿਟੀ ਸਿਹਤ ਕੇਂਦਰ ਪਾਤੜਾਂ ਅਤੇ 2 ਅਕਤੂਬਰ ਨੂੰ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ਵਿਖੇ ਸਿਹਤ ਮੇਲੇ ਲਗਾਏ ਜਾਣਗੇ ।ਜਿਥੇ ਮਰੀਜਾਂ ਦਾ ਮਾਹਿਰ ਡਾਕਟਰਾਂ ਵੱਲੋਂ ਸਿਹਤ ਚੈਕਅਪ ਕੀਤਾ ਜਾਵੇਗਾ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਮਰੀਜਾਂ ਦੀ ਗੈਰ ਸੰਚਾਰ ਬਿਮਾਰੀਆਂ ਸਬੰਧੀ ਸਕਰੀਨਿੰਗ ਕਰਨ ਦੇ ਨਾਲ ਆਭਾ ਆਈ.ਡੀ. ਵੀ ਜਨਰੇਟ ਕੀਤੀਆਂ ਜਾਣਗੀਆਂ ਅਤੇ ਆਯੂਸ਼ਮਾਨ ਕਾਰਡ ਵੀ ਬਣਾਏ ਜਾਣਗੇ।ਇਹਨਾਂ ਕੈਂਪਾ ਵਿੱਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਡਕਾਟਰਾਂ ਦਾ ਸਹਿਯੌਗ ਵੀ ਲਿਆ ਜਾ ਰਿਹਾ ਹੈ।ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਸਿਹਤ ਮੇਲਿਆਂ ਵਿੱਚ ਪੰਹੁਚ ਕੇ ਇਸ ਦਾ ਲਾਭ ਜਰੂਰ ਉਠਾਉਣ।