ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਦਾ ਤਬਾਦਲਾ
ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਦਾ ਤਬਾਦਲਾ
ਤਰਨ ਤਾਰਨ, 29 Sep : ਨਾਜਾਇਜ਼ ਖਣਨ ਮਾਮਲੇ ਵਿਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜੇ ਨਿਸ਼ਾਨ ਸਿੰਘ ਖ਼ਿਲਾਫ਼ ਕੀਤੀ ਕਾਰਵਾਈ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੂੰ ਮਹਿੰਗੀ ਪੈ ਗਈ ਹੈ। ਇਸ ਘਟਨਕ੍ਰਮ ਦੌਰਾਨ ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ ਅਸ਼ਵਨੀ ਕਪੂਰ ਨੂੰ ਤਰਨ ਤਾਰਨ ਦਾ ਨਵਾਂ ਐੱਸਐੱਸਪੀ ਲਾ ਦਿੱਤਾ ਗਿਆ ਹੈ।
ਉਧਰ, ਸ੍ਰੀ ਚੌਹਾਨ ਨੂੰ ਆਪਣੀ ਪੋਸਟਿੰਗ ਦੇ ਸਥਾਨ ਲਈ ਡੀਜੀਪੀ ਦੇ ਦਫਤਰ ਤੱਕ ਸੰਪਰਕ ਕਰਨ ਦੇ ਹੁਕਮ ਕੀਤੇ ਹਨ, ਉਥੇ ਹੀ ਇਸ ਮਾਮਲੇ ਵਿਚ ਵਿਧਾਇਕ ਦੇ ਜੀਜੇ ਦੀ ਕਥਿਤ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੇ ਮਾਮਲੇ ਵਿਚ ਐੱਸ.ਐੱਚ.ਓ. ਗੋਇੰਦਵਾਲ ਸਾਹਿਬ ਸਮੇਤ ਪੰਜ ਪੁਲਿਸ ਅਧਿਕਾਰੀਆਂ ’ਤੇ ਨੂੰ ਤੁਰਤ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਹਲਕਾ ਖਡੂਰ ਸਾਹਿਬ ਵਿੱਚ ਰੇਤੇ ਦੇ ਨਾਜਾਇਜ਼ ਖਣਨ ਮਾਮਲੇ ’ਚ ਗੋਇੰਦਵਾਲ ਪੁਲਿਸ ਨੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਇੱਕ ਕਰੀਬੀ ਰਿਸ਼ਤੇਦਾਰ ਨਿਸ਼ਾਨ ਸਿੰਘ ਸਮੇਤ ਦਸ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।