Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ

ਵਿਧਾਨ ਸਭਾ ਕਮੇਟੀ ਦੀ ਵੱਲੋਂ ਕੰਮ ਕਰਵਾਉਣ ਵਾਲੇ ਸਮੁੱਚੇ ਪੁਰਾਣੇ ਅਧਿਕਾਰੀ ਤਲਬ

ਦੁਆਰਾ: Punjab Bani ਪ੍ਰਕਾਸ਼ਿਤ :Tuesday, 14 November, 2023, 07:01 PM

ਵਿਧਾਨ ਸਭਾ ਕਮੇਟੀ ਦੀ ਵੱਲੋਂ ਕੰਮ ਕਰਵਾਉਣ ਵਾਲੇ ਸਮੁੱਚੇ ਪੁਰਾਣੇ ਅਧਿਕਾਰੀ ਤਲਬ
– ਠੇਕੇਦਾਰ ਵੀ ਹੋ ਸਕਦੇ ਹਨ ਬਲੈਕ ਲਿਸਟ
– 15 ਦਸੰਬਰ ਤੱਕ ਡੇਅਰੀ ਪ੍ਰੋਜੈਕਟ ਸ਼ੁਰੂ ਕਰਨ ਦੇ ਹੁਕਮ
– ਹੈਰੀਟੇਜ ਸਟ੍ਰੀਟ ਦੇ ਟਰਾਂਸਫਾਰਮਰ ਤੁਰੰਤ ਠੀਕ ਕਰਵਾਏ ਪਾਵਰਕਾਮ
ਪਟਿਆਲਾ, 14 ਨਵੰਬਰ :
ਕਾਂਗਰਸ ਸਰਕਾਰ ਵੇਲੇ ਪਟਿਆਲਾ ਸ਼ਹਿਰ ਵਿੱਚ ਚੱਲ ਰਹੇ ਵੱਖ ਵੱਖ ਪ੍ਰੋਜੈਕਟਾਂ ਵਿੱਚ ਹੋਏ ਘਪਲਿਆਂ ਦੀ ਚੈਕਿੰਗ ਕਰਨ ਲਈ ਪੁੱਜੀ ਵਿਧਾਨ ਸਭਾ ਕਮੇਟੀ ਦਾ ਕੰਮਾਂ ‘ਚ ਖਾਮੀਆਂ ਤੇ ਸ਼ਰੇਆਮ ਹੇਰਾਫੇਰੀ ਦੇਖ ਕੇ ਪਾਰਾ ਆਸਮਾਨ ‘ਤੇ ਜਾ ਚੜਿਆ ਤੇ ਇਸ ਵੇਲੇ ਪੂਰੀ ਤਰ੍ਹਾਂ ਮਾਹੌਲ ਗਰਮਾਇਆ ਰਿਹਾ। ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਬਿਲਾਸਪੁਰ ਨੇ ਮੌਕੇ ‘ਤੇ ਹੀ ਉਸ ਵੇਲੇ ਕੰਮ ਕਰਵਾਉਣ ਵਾਲੇ ਸਮੁੱਚੇ ਅਧਿਕਾਰੀਆਂ ਨੂੰ ਵਿਧਾਨ ਸਭਾ ਵਿੱਚ ਤਲਬ ਕਰਨ ਦਾ ਆਦੇਸ਼ ਦੇ ਦਿੱਤਾ ਤੇ ਇਸ ਸਮੁੱਚੇ ਕੰਮਾਂ ਦੀ ਬਰੀਕੀ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ। ਕਮੇਟੀ ਦੀ ਦਸਤਕ ਕਾਰਨ ਅੱਜ ਸਾਰਾ ਦਿਨ ਪੂਰੀ ਤਰ੍ਹਾਂ ਪਟਿਆਲਾ ਅੰਦਰ ਹਫੜਾ ਦਫੜੀ ਵਾਲਾ ਮਾਹੌਲ ਰਿਹਾ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਵਿਘਾਇਕ ਇੰਦਰਜੀਤ ਕੌਰ ਮਾਨ, ਵਿਧਾਇਕ ਨਰਿੰਦਰ ਪਾਲ ਸਿੰਘ ਸਬਨਾ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੀ ਮੌਜੂਦ ਰਹੇ।
ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਬਿਲਾਸਪੁਰ, ਕਮੇਟੀ ਦੇ ਅਹਿਮ ਮੈਂਬਰ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਮੇਤ ਲਗਭਗ ਸਮੁੱਚੇ ਮੈਂਬਰ ਸਵੇਰ ਵੇਲੇ ਹੀ ਪਟਿਆਲਾ ਵਿਖੇ ਪਹੁੰਚ ਗਏ। ਕਮੇਟੀ ਨੇ ਸਭ ਤੋਂ ਪਹਿਲਾਂ ਡੇਅਰੀ ਪ੍ਰੋਜੈਕਟ ਦੀ ਚੈਕਿੰਗ ਕੀਤੀ। ਪ੍ਰੋਜੈਕਟ ਦਾ ਕੰਮ ਕਿਉਂ ਰੁਕਿਆ, ਕਿਥੇ ਰੁਕਿਆ ਹਰ ਚੀਜ ਦਾ ਬਰੀਕੀ ਨਾਲ ਜਾਇਜਾ ਲਿਆ ਤੇ ਆਦੇਸ਼ ਦਿੱਤੇ ਕਿ 15 ਦਸੰਬਰ 2023 ਤੱਕ ਹਰ ਹਾਲਤ ਵਿੱਚ ਡੇਅਰੀ ਪ੍ਰੋਜੈਕਟ ਸ਼ੁਰੂ ਹੋਣਾ ਚਾਹੀਦਾ ਹੈ।
ਇਸਤੋਂ ਬਾਅਦ ਕਮੇਟੀ ਹੈਰੀਟੇਜ ਸਟ੍ਰੀਟ ਦੀ ਚੈਕਿੰਗ ਕਰਨ ਲਈ ਆ ਗਈ। ਹੈਰੀਟੇਜ ਸਟ੍ਰੀਟ ਚੈਕ ਕਰਨ ਮੌਕੇ ਲੋਕਾਂ ਨੇ ਸ਼ਿਕਾਇਤਾਂ ਦੀਆਂ ਝੜੀਆਂ ਲੱਗਾ ਦਿੱਤੀਆਂ, ਜਿਸਤੋਂ ਬਾਅਦ ਕਮੇਟੀ ਨੇ ਇਸ ਸਟ੍ਰੀਟ ਨੂੰ ਚੇਜ ਕਰਕੇ ਲੋਕਲ ਬਾਡੀ ਯਾਨੀ ਕਿ ਨਗਰ ਨਿਗਮ ਨੂੰ ਦੇਣ ਦਾ ਫੈਸਲਾ ਕੀਤਾ ਤੇ ਨਗਰ ਨਿਗਮ ਨੂੰ ਆਦੇਸ ਕੀਤੇ ਕਿ ਇਸ ਸਮੁੱਚੇ ਕੰਮ ਨੂੰ ਸਹੀ ਢੰਗ ਨਾਲ ਦੁਬਾਰਾ ਕਰਵਾਇਆ ਜਾਵੇ। ਇਸ ਮੌਕੇ ਜਿਹੜੇ ਟਰਾਂਸਫਾਰਮਰ ਸਹੀ ਢੰਗ ਨਾਲ ਨਹੀਂ ਲਗੇ ਸਨ, ਉਨ੍ਹਾਂ ਨੂੰ ਠੀਕ ਕਰਵਾਉਣ ਲਈ ਕਮੇਟੀ ਨੇ ਪਾਵਰਕਾਮ ਨੂੰ ਆਦੇਸ਼ ਦਿੱਤੇ ਕਿ ਉਹ ਸਾਰੇ ਟਰਾਂਸਫਾਰਮਰ ਸਹੀ ਢਗ ਨਾਲ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ। ਕਮੇਟੀ ਨੇ ਇਸ ਸਬੰਧੀ ਅਧਿਕਾਰੀਆਂ ਤੋਂ ਸਮੁਚੀ ਰਿਪੋਰਟ ਵੀ ਹਾਸਲਤ ਕੀਤੀ ਕਿ ਇਹ ਕਿਉਂ ਇਸ ਹੈਰੀਟੇਜ ਸਟ੍ਰੀਟ ਦੀ ਇੰਨੀ ਮੰਦੀ ਹਾਲਤ ਹੋਈ। ਇਸ ਲਈ ਕਿਹੜੇ ਕਿਹੜੇ ਅਧਿਕਾਰੀ ਜਿੰਮੇਵਾਰ ਹਨ। ਇਸ ਮੌਥੇ ਵਿਸ਼ੇਸ਼ ਤੌਰ ਤੇ ਨਗਰ ਨਿਗਮ ਦੇ ਕਮਿਸ਼ਨਰ ਤੇ ਸੀਨੀਅਰ ਆਈਏਐਸ ਅਧਿਕਾਰੀ ਆਦਿਤਿਆ ਉਪਲ, ਪੁਡਾ ਦੇ ਸੀਏ ਗੁਰਪ੍ਰੀਤ ਸਿੰਘ ਥਿੰਦ, ਏਡੀਸੀ ਅਨੁਪ੍ਰਿਤਾ ਜੌਹਲ, ਐਸਸੀ ਹਰਕਿਰਨਪਾਲ ਸਿੰਘ, ਹਰਸ਼ਪਾਲ ਸਿੰਘ ੳਰਫ਼ ਰਾਹੁਲ ਓਐਸਡੀ ਅਜੀਤਪਾਲ ਸਿੰਘ ਕੋਹਲੀ ਸਮੇਤ ਹੋਰ ਨਗਰ ਨਿਗਮ ਦੇ ਸੀਨੀਅਰ ਤੇ ਜੂਨੀਅਰ ਅਧਿਕਾਰੀ ਹਾਜਰ ਰਹੇ।
ਵਿਧਾਨ ਸਭਾ ਕਮੇਟੀ ਨੇ ਇਸਤੋਂ ਬਾਅਦ ਰਾਜਿੰਦਰਾ ਝੀਲ ਦਾ ਬਰੀਕੀ ਨਾਲ ਨਿਰੀਖਣ ਕੀਤਾ। ਰਾਜਿੰਦਰਾ ਝੀਲ ਵਿੱਚ ਹੁਣ ਤੱਕ ਲਗੇ ਪੈਸਿਆਂ ਦਾ ਲੇਖਾ ਜੋਖਾ ਕੀਤਾ। ਇਸ ਵੇਲੇ ਮੋਜੂਦਾ ਅਧਿਕਾਰੀਆਂ ਨੂੰ ਆਦੇਸ ਕੀਤੇ ਗਏ ਕਿ ਉਹ ਬਰੀਕੀ ਨਾਲ ਪੁਰਾਣੇ ਅਧਿਕਾਰੀਆਂ ਵੱਲੋਂ ਕਰਵਾਏ ਗਏ ਕੰਮਾਂ ਦਾ ਬਿਊਰਾ ਵਿਧਾਨ ਸਭਾ ਵਿੱਚ ਆਕੇ ਪੇਸ਼ ਕਰਨ। ਕਮੇਟੀ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਆਦੇਸ਼ ਦਿੰਤੇ ਕਿ 15 ਦਿਨਾਂ ਵਿੱਚ ਉਹ ਰਾਜਿੰਦਰਾ ਝੀਲ ਨੂੰ ਸਹੀ ਢੰਗ ਨਾਲ ਠੀਕ ਕਰਵਾ ਕੇ ਚਾਲੂ ਕਰਵਾਉਣ ਨਹੀਂ ਤਾਂ ਕਮੇਟੀ ਨੇ ਇਸ ਸਬੰਧੀ ਡੀਸੀ ਦੀ ਜਿੰਮੇਵਾਰੀ ਫਿਕਸ ਕੀਤੀ। ਕਮੇਟੀ ਨੇ ਕਈ ਹੋਰ ਕੰਮਾਂ ਦੇ ਮਾਮਲੇ ਵਿੱਚ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਦੀ ਖਿਚਾਹੀ ਕੀਤੀ। ਉਨ੍ਹਾਂ ਦਾ ਕੰਮ ਸੰਤੁਸ਼ਟੀ ਪੂਰਵਕ ਨਾ ਹੋਣ ਕਾਰਨ ਉਨ੍ਹਾਂ ਨੂੰ ਨਦੀਆਂ ਤੇ ਨਾਲਿਆਂ ਸਬੰਧੀ ਸਮੁੱਚੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ। ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਬਿਲਾਸਪੁਰ ਨੇ ਇਹ ਆਦੇਸ਼ ਦਿੱਤੇ ਕਿ ਕੋਈ ਵੀ ਕੰਮ ਸੰਤੁਸ਼ਟੀ ਪੂਰਵਕ ਨਹੀਂ ਹੋਇਆ ਸਗੋਂ ਪੈਸਆਂ ਦੀ ਬਰਬਾਦੀ ਹੋਈ ਹੈ। ਇਸ ਲਈ ਕਿਸੇ ਵੀ ਤਰ੍ਹਾ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਜਿਹੜਾ ਵੀ ਅਧਿਕਾਰੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖ਼ਤ ਕਾਰਵਾਈ ਹੋਵੇਗੀ।
ਡੱਬੀ
ਲੋਕਾਂ ਦੇ ਬਰਬਾਦ ਹੋ ਰਹੇ ਪੈਸੇ ਦਾ ਵਿਧਾਨ ਸਭਾ ਕਮੇਟੀ ਲਵੇਗੀ ਹਿਸਾਬ : ਬਿਲਾਸਪੁਰ
ਇਸ ਮੌਕੇ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਬਿਲਾਸਪੁਰ ਨੇ ਆਖਿਆ ਿਕ ਲੋਕਾਂ ਦੇ ਬਰਬਾਦ ਹੋ ਰਹੇ ਪੈਸੇ ਦਾ ਵਿਧਾਨ ਸਭਾ ਕਮੇਟੀ ਹਿਸਾਬ ਲਵੇਗੀ। ਉਨ੍ਹਾਂ ਆਖਿਆ ਕਿ ਪੈਸੇ ਦੀ ਬਰਬਾਦੀ ਬਿਲਕੁਲ ਨਹੀਂ ਹੋਣੀ ਚਾਹੀਦੀ। ਉਨ੍ਹਾਂ ਆਖਿਆ ਿਕ ਪਟਿਆਲਾ ਅੰਦਰ ਇਸ ਤਰ੍ਹਾਂ ਲਗ ਰਿਹਾ ਹੈ, ਜਿਵੇਂ ਅਧਿਕਾਰੀਆਂ ਨੇ ਪੈਸਾ ਘੱਟ ਲਗਾਇਆ ਹੋਵੇ ਤੇ ਖਾਇਆ ਜਿਆਦਾ ਹੋਵੇ। ਬਿਲਾਸਪੁਰ ਨੇ ਪਲ ਪਲ ਦੀ ਰਿਪੋਰਟ ਲਈ।
ਹੈਰੀਟੇਜ ਸਟ੍ਰੀਟ, ਡੇਅਰੀ ਪ੍ਰੋਜੈਕਟ, ਰਾਜਿੰਦਰਾ ਝੀਲ, ਛੋਟੀ ਤੇ ਵੱਡੀ ਨਦੀ ਦਾ ਬਰੀਕੀ ਨਾਲ ਮੁਆਇਨਾ ਕਰਨ ਤੋਂ ਬਾਅਦ ਦੇਰ ਸ਼ਾਮ ਕਮੇਟੀ ਨੇ ਮਿੰਨੀ ਸਕੱਤਰੇਤ ਵਿਖੇ ਸਮੁੱਚੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਇਸ ਕਈ ਅਧਿਕਾਰੀਆਂ ਦੀ ਚੰਗੀ ਝਾੜਝੰਬ ਕੀਤੀ ਗਈ। ਚੇਅਰਮੈਨ ਬਿਲਾਸਪੁਰ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਨੂੰ ਅਮਲੀਜਾਮਾ ਜਿਹੜਾ ਅਧਿਕਾਰੀ ਨਹੀਂ ਪਹਿਨਾਵੇਗਾ, ਉਸ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਇਸ ਮੌਕੇ ਕਮੇਟੀ ਨੇ ਸਮੁੱਚੇ ਪ੍ਰੋਜਕਟਾਂ ਦੀ ਲਿਖਤੀ ਰਿਪੋਰਟ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਦੇਣ ਦੇ ਆਦੇਸ਼ ਕੀਤੇ ਤੇ ਸਮੁੱਚੇ ਅਧਿਕਾਰੀਆਂ ਨੂੰ ਪਾਬੰਦ ਕੀਤਾ ਕਿ ਉਹ ਹਰ ਵੇਲੇ ਦੀ ਰਿਪੋਰਟ ਅਜੀਤਪਾਲ ਸਿੰਘ ਕੋਹਲੀ ਨੂੰ ਦੇਣਗੇ।
ਪਟਿਆਲਾ ਦੇ ਵਿਧਾਹਿਕ ਅਜੀਤਪਾਲ ਸਿਘ ਕੋਹਲੀ ਨੇ ਗੱਲਬਾਤ ਕਰਦਿਆਂ ਆਖਿਆ ਕਿ ਪਟਿਆਲਾ ਉਨ੍ਹਾਂ ਦਾ ਆਪਣਾ ਸ਼ਹਿਰ ਹੈ। ਇਸ ਲਈ ਉਹ ਇਸਨੂੰ ਸੁੰਦਰ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਆਖਿਆ ਕਿ ਜਿਨਾਂ ਪ੍ਰੋਜੈਕਟਾਂ ਵਿੱਚ ਖਾਮੀਆਂ ਹਨ, ਉਨ੍ਹਾਂ ਸਬੰਧੀ ਵਿਧਾਨ ਸਭਾ ਕਮੇਟਂ ਦੇ ਚੇਅਰਮੈਨ ਬਿਲਾਸਪੁਰ ਜੀ ਨੇ ਸਖਤ ਆਦੇਸ਼ ਦਿੱਤੇ ਹਨ ਤੇ ਉਸ ਅਨੁਸਾਰ ਕਾਰਵਾਈ ਹੋਵੇਗੀ ਤੇ ਜਿਹੜੇ ਪ੍ਰੋਜੈਕਟ ਚਲ ਰਹੇ ਹਨ, ਉਨ੍ਹਾਂ ਸਬੰਧੀ ਉਹ ਲਗਾਤਾਰ ਅਫਸਰਾਂ ਨਾਲ ਮੀਟਿੰਗਾਂ ਕਰਨਗੇ ਤਾਂ ਜੋ ਸ਼ਹਿਰ ਨੂੰ ਸੁੰਦਰ ਬਣਾਇਆ ਜਾ ਸਕੇ। ਇਸ ਮੌਕੇ ਚੇਅਰਮੈਨ ਬਿਲਾਸਪੁਰ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਸ਼ਲਾਘਾ ਕੀਤੀ ਕਿ ਉਹ ਸ਼ਹਿਰ ਅੰਦਰ ਬਹੁਤ ਚੰਗਾ ਕੰਮ ਕਰ ਰਹੇ ਹਨ।



Scroll to Top