ਪੰਜਾਬ ਦੇ ਅੰਤਰਰਾਸ਼ਟਰੀ ਸਾਈਕਲਿਸਟ ਨਮਨ ਕਪਿਲ ਨੇ ਨੈਸ਼ਨਲ ਗੇਮਸ ਵਿੱਚ ਜਿੱਤਿਆ ਸੋਨਾ ਤਗਮਾ
ਪੰਜਾਬ ਦੇ ਅੰਤਰਰਾਸ਼ਟਰੀ ਸਾਈਕਲਿਸਟ ਨਮਨ ਕਪਿਲ ਨੇ ਨੈਸ਼ਨਲ ਗੇਮਸ ਵਿੱਚ ਜਿੱਤਿਆ ਸੋਨਾ ਤਗਮਾ
ਪੰਜਾਬ ਦੇ ਸਟਾਰ ਸਾਈਕਲਿਸਟ ਨਮਨ ਕਪਿਲ ਨੇ ਗੋਆ ਵਿਖੇ ਆਯੋਜਿਤ ਨੈਸ਼ਨਲ ਗੇਮਸ 2023 ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਇੰਦਰਾ ਗਾਂਧੀ ਸਾਈਕਲਿੰਗ ਵੈਲਡਰੋਮ ਵਿੱਚ 15 ਕਿਲੋਮੀਟਰ ਸਕਰੈਚ ਰੇਸ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ। ਨਮਨ ਕਪਿਲ ਨੇ ਇਸ ਤੋਂ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ਤੇ ਅਨੇਕਾਂ ਤਗਮੇ ਪੰਜਾਬ ਅਤੇ ਭਾਰਤ ਲਈ ਜਿੱਤੇ ਹਨ। ਨਮਨ ਕਪਿਲ ਪਟਿਆਲੇ ਜ਼ਿਲ੍ਹੇ ਨਾਲ ਸਬੰਧਿਤ ਹਨ। ਇਸ ਮੌਕੇ ਐਮ.ਐਲ.ਏ ਗੁਰਲਾਲ ਸਿੰਘ ਘਨੌਰ, ਡਿਪਟੀ ਕਮਿਸ਼ਨਰ ਪਟਿਆਲਾ ਤੇ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸਾਕਸ਼ੀ ਸਾਹਨੀ, ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ( ਐਥਲੀਟ ਕਮਿਸ਼ਨ) ਦੇ ਕਨਵੀਨਰ ਤੇ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਪਟਿਆਲਾ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਜ਼ਿਲ੍ਹਾ ਖੇਡ ਅਫਸਰ ਪਟਿਆਲਾ ਹਰਪਿੰਦਰ ਸਿੰਘ ਤੇ ਖੇਡ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਤੇ ਖਿਡਾਰੀਆਂ ਵੱਲੋਂ ਨਮਨ ਨੂੰ ਵਧਾਈ ਦਿੱਤੀ ਗਈ।