ਸਰਵ ਹਿਤਕਾਰੀ ਸਕੂਲ ਖਿਲਾਫ ਧਰਨਾ ਦੇਣ ਸਮੇਂ ਲੱਖਾ ਸਿਧਾਣਾ ਨੂੰ ਸਾਥੀਆਂ ਸਮੇਤ ਪੁਲਿਸ ਨੇ ਹਿਰਾਸਤ 'ਚ ਲਿਆ
ਸਰਵ ਹਿਤਕਾਰੀ ਸਕੂਲ ਖਿਲਾਫ ਧਰਨਾ ਦੇਣ ਸਮੇਂ ਲੱਖਾ ਸਿਧਾਣਾ ਨੂੰ ਸਾਥੀਆਂ ਸਮੇਤ ਪੁਲਿਸ ਨੇ ਹਿਰਾਸਤ ‘ਚ ਲਿਆ
ਰਾਮਪੁਰਾ ਫੂਲ : ਸ਼ਹਿਰ ਦੇ ਸਰਵ ਹਿਤਕਾਰੀ ਸਕੂਲ ਖਿਲਾਫ ਧਰਨਾ ਦੇਣ ਸਮੇਂ ਲੱਖਾ ਸਿਧਾਣਾ ਨੂੰ ਸਾਥੀਆਂ ਸਮੇਤ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਲੱਖਾ ਸਿਧਾਣਾ ਸੋਮਵਾਰ ਨੂੰ ਸਰਵ ਹਿਤਕਾਰੀ ਸਕੂਲ ਪੁੱਜੇ ਸਨ ਤੇ ਉਨ੍ਹਾਂ ਸਕੂਲ ‘ਚ ਪੰਜਾਬੀ ਮਾਂ ਬੋਲੀ ਨੂੰ ਅੱਖੋਂ-ਪਰੋਖੇ ਕਰਨ ਦੇ ਦੋਸ਼ ਲਾਏ ਸਨ। ਇਸ ਦੌਰਾਨ ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਦੀ ਸਕੂਲ ਦੀ ਮੈਨੇਜਮੈਂਟ ਤੇ ਪ੍ਰਿੰਸੀਪਲ ਨਾਲ ਕਾਫੀ ਬਹਿਸਬਾਜ਼ੀ ਹੋਈ ਸੀ। ਲੱਖਾ ਸਿਧਾਣਾ ਨੇ ਇਸ ਤੋਂ ਬਾਅਦ ਸਕੂਲ ਖਿਲਾਫ਼ ਧਰਨਾ ਦੇਣ ਦਾ ਐਲਾਨ ਕੀਤਾ ਸੀ।
ਮੰਗਲਵਾਰ ਨੂੰ ਲੱਖਾ ਸਿਧਾਣਾ ਤੇ ਸਾਥੀ ਸਰਵ ਹਿਤਕਾਰੀ ਸਕੂਲ ਸਾਹਮਣੇ ਇਕੱਠੇ ਹੋਏ ਤੇ ਰੋਸ ਪ੍ਰਦਰਸ਼ਨ ਕੀਤਾ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਲੱਖਾ ਸਿਧਾਣਾ ਤੇ ਉਸ ਦੇ ਸਾਥੀ ਨੇ ਸਕੂਲ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।