ਗ਼ਦਰ 2 ਫਿਲਮ ਦੀ ਸਟਾਰ ਕਾਸਟ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਈ ਨਤਮਸਤਕ

ਮਨੀਸ਼ ਵਦਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੱਖਣ ਵਾਸਤੇ ਬਹੁਤ ਕੁਝ ਮਿਲਿਆ
ਅੰਮ੍ਰਿਤਸਰ, 17 ਜੂਨ 2023 – ਬਾਲੀਵੁੱਡ ਤੇ ਧਮਾਲ ਮਚਾਉਣ ਵਾਲੀ ਗਦਰ ਫਿਲਮ ਦਾ ਗ਼ਦਰ 2 ਹੁਣ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਉਥੇ ਹੀ ਗ਼ਦਰ 2 ਦੀ ਸਟਾਰ ਕਾਸਟ ਉਸ ਦੀ ਕਾਮਯਾਬੀ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਓਥੇ ਹੀ ਇਸ ਫਿਲਮ ਦੇ ਵਿਚ ਆਪਣਾ ਕਿਰਦਾਰ ਨਿਭਾਉਣ ਵਾਲੇ ਮਨੀਸ਼ ਵਦਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਗਦਰ ਫਿਲਮ ਦੇ ਵਿਚ ਸੰਨੀ ਦਿਓਲ ਵੱਲੋਂ ਕੰਮ ਕੀਤਾ ਗਿਆ ਸੀ ਉਨ੍ਹਾਂ ਤੋਂ ਉਨ੍ਹਾਂ ਨੂੰ ਸਿੱਖਣ ਵਾਸਤੇ ਬਹੁਤ ਕੁਝ ਮਿਲਿਆ ਹੈ। ਗਦਰ 2 ਦੀ ਸਟਾਰ ਕਾਸਟ ਅੱਜ ਸ੍ਰੀ ਦਰਬਾਰ ਸਾਹਿਬ ਉਸ ਦੀ ਕਾਮਯਾਬੀ ਲਈ ਅਰਦਾਸ ਕਰਨ ਪਹੁੰਚੇ ਉਥੇ ਹੀ ਮਨੀਸ਼ ਵਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗ਼ਦਰ ਵਿੱਚ ਸੰਨੀ ਦਿਓਲ ਵੱਲੋਂ ਕੀਤਾ ਗਿਆ ਸੀ ਉਸ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ ਅਤੇ ਹੁਣ ਗ਼ਦਰ 2 ਆ ਰਹੀ ਹੈ ਉਸ ਨੂੰ ਲੋਕ ਹੋਰ ਵੀ ਪਸੰਦ ਕਰਨਗੇ ਕਿਉਂਕਿ ਉਹ ਕਹਾਣੀ ਅਤੇ ਇਸ ਕਹਾਣੀ ਦੇ ਵਿੱਚ ਬਹੁਤ ਅੰਤਰ ਹੈ ਦੱਸਿਆ ਗਿਆ ਹੈ ਅੱਗੇ ਬੋਲਦੇ ਉਨ੍ਹਾਂ ਕਿਹਾ ਕਿ ਜੋ ਉਹਨਾਂ ਨੂੰ ਇਸ ਫਿਲਮ ਦੇ ਵਿਚ ਕੰਮ ਕਰਨ ਨੂੰ ਮਿਲਿਆ ਸੀ ਉਹ ਅਮਰੀਸ਼ ਪੁਰੀ ਦੀ ਇਸ ਜਗਾ ਤੇ ਸੀ ਅਤੇ ਸੰਨੀ ਦਿਓਲ ਨਾਲ ਕੰਮ ਕਰਕੇ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।
