ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਮਹੋਤਸਵ 28 ਨਵੰਬਰ ਤੋਂ 15 ਦਸੰਬਰ ਤਕ ਹੋਵੇਗਾ

ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਮਹੋਤਸਵ 28 ਨਵੰਬਰ ਤੋਂ 15 ਦਸੰਬਰ ਤਕ ਹੋਵੇਗਾ
ਚੰਡੀਗੜ੍ਹ, 4 ਨਵੰਬਰ : ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ 28 ਨਵੰਬਰ ਤੋਂ 15 ਦਸੰਬਰ ਤਕ ਕੀਤਾ ਜਾਵੇਗਾ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਕੌਮਾਂਤਰੀ ਗੀਤਾ ਮਹੋਤਸਵ ਧੂਮਧਾਮ ਨਾਲ ਪ੍ਰਬੰਧਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹੋਤਸਵ ਦੇ ਮੁੱਖ ਪ੍ਰੋਗ੍ਰਾਮ 5 ਦਸੰਬਰ ਤੋਂ 11 ਦਸੰਬਰ ਤਕ ਪ੍ਰਬੰਧਿਤ ਹੋਣਗੇ । ਆਵਾਜਾਈ ਦੀ ਮੱਦੇਨਜਰ ਵਿਆਪਕ ਪ੍ਰਬੰਧ ਕੀਤੇ ਜਾਣਗੇ । ਉਨ੍ਹਾਂ ਨੇ ਦਸਿਆ ਕਿ ਸਾਲ 2016 ਤੋਂ ਸੂਬਾ ਸਰਕਾਰ ਨੇ ਗੀਤਾ ਮਹੱਤਸਵ ਨੂੰ ਕੌਮਾਂਤਰੀ ਪੱਧਰ ‘ਤੇ ਮਨਾਉਣ ਦੀ ਸ਼ੁਰੂਆਤ ਕੀਤੀ ਸੀ । ਇਸ ਵਾਰ ਕੌਮਾਂਤਰੀ ਗੀਤਾ ਮਹੋਤਸਵ ਵਿਚ ਤਜਾਨਿਆ ਪਾਰਟਨਰ ਦੇਸ਼ ਹੋਵੇਗਾ ਅਤੇ ਉੜੀਸਾ ਪਾਰਟਨਰ ਸੂਬਾ ਹੋਵੇਗਾ । ਉਨ੍ਹਾਂ ਨੇ ਇਹ ਵੀ ਦਸਿਆ ਕਿ ਕੌਮਾਂਤਰੀ ਗੀਤਾ ਮਹੋਤਸਵ ਦੇ ਮੌਕੇ ‘ਤੇ ਕ੍ਰਾਫਟ ਅਤੇ ਸਰਸ ਮੇਲੇ ਦਾ ਵੀ ਪ੍ਰਬੰਧ ਹੋਵੇਗਾ । ਉਨ੍ਹਾਂ ਨੇ ਦਸਿਆ ਕਿ 48 ਕੇਸ ਦੇ ਘੇਰੇ ਵਿਚ ਆਉਣ ਵਾਲੇ ਸਥਾਨਾਂ ‘ਤੇ ਗੀਤਾ ਮਹੋਤਸਵ ਨਾਲ ਸਬੰਧਿਤ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾਣਗੇ ।
