ਅਸ਼ਲੀਲ ਇਸ਼ਾਰੇ ਕਰਕੇ ਲੁੱਟ ਖੋਹ ਕਰਨ ਵਾਲੇ ਗਿਰੋਹ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Tuesday, 05 November, 2024, 04:24 PM

ਅਸ਼ਲੀਲ ਇਸ਼ਾਰੇ ਕਰਕੇ ਲੁੱਟ ਖੋਹ ਕਰਨ ਵਾਲੇ ਗਿਰੋਹ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
ਮੋਹਾਲੀ : ਮੰਡੀ ਗੋਬਿੰਦਗੜ੍ਹ ਦੇ ਵਪਾਰੀ ਨੂੰ ਰਸਤੇ ਵਿਚ ਰੋਕ ਕੇ ਉਸ ਦੀ ਕੁੱਟਮਾਰ ਕਰਕੇ ਲੁੱਟ ਖੋਹ ਕਰਨ ਤੇ ਮੁਸਤੈਦ ਹੋਈ ਪੰਜਾਬ ਪੁਲਸ ਨੇ ਗਿਰੋਹ ਨੰੁ ਪਕੜਨ ਲਈ ਵਪਾਰੀ ਵਲੋਂ ਦੱਸੀ ਘਟਨਾ ਦੇ ਆਧਾਰਤ ਜਾਲ ਵਿਛਾ ਕੇ ਇਕ ਲੜਕੀ ਸਮੇਤ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਜਿਨ੍ਹਾਂ ਵਲੋਂ ਲੜਕੀ ਰਾਹੀਂ ਅਸ਼ਲੀਲ ਇਸ਼ਾਰੇ ਕਰਵਾ ਕੇ ਵਾਹਨ ਚਾਲਕ ਨੂੰ ਸੁੰਨਸਾਨ ਥਾਂ ਤੇ ਲਿਜਾ ਕੇ ਲੁੱਟ ਖੋਹ ਕੀਤੀ ਜਾਂਦੀ ਸੀ। ਪੁਲਸ ਨੇ ਦੱਸਿਆ ਕਿ ਮੰਡੀ ਗੋੁਿੰਬੰਦਗੜ੍ਹ ਦੇ ਵਪਾਰੀ ਕੋਲੋਂ ਉਕਤ ਗਿਰੋਹ ਨੇ ਉਸਦੀ ਥਾਰ ਗੱਡੀ, ਆਈ-ਫੋਨ ਅਤੇ ਸੋਨੇ ਦੇ ਕੰਗਣ ਸਮੇਤ ਹੋਰ ਸਾਮਾਨ ਲੁੱਟ ਲਿਆ ਸੀ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਬਠਿੰਡਾ, ਜਸਪਾਲ ਸਿੰਘ, ਵਿਕਰਮ ਸਿੰਘ ਸੋਹਾਣਾ, ਗੁਰਪ੍ਰੀਤ ਸਿੰਘ, ਅੰਗਦਜੋਤ ਸਿੰਘ ਵਾਸੀ ਚੰਡੀਗੜ੍ਹ ਸੈਕਟਰ-35 ਅਤੇ ਲੜਕੀ ਸ਼ਮਾ ਖਾਨ, ਜੋ ਕਿ ਇਸ ਵੇਲੇ ਕਸ਼ਮੀਰ ਦੇ ਮਟੌਰ ਵਜੋਂ ਹੋਈ ਹੈ। ਥਾਣਾ ਸੋਹਾਣਾ ਦੀ ਪੁਲਸ ਨੇ ਲੁੱਟ-ਖੋਹ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਇੱਕ ਵਾਰਦਾਤ 3 ਨਵੰਬਰ ਅਤੇ ਦੂਜੀ 26 ਅਕਤੂਬਰ ਨੂੰ ਕੀਤੀ ਸੀ । ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਮੁਲਜ਼ਮਾਂ ਕੋਲੋਂ ਇੱਕ ਥਾਰ, ਇੱਕ ਆਈ-20 ਕਾਰ, ਇੱਕ ਸਵਿਫ਼ਟ ਡਿਜ਼ਾਇਰ ਕਾਰ ਅਤੇ ਇੱਕ .315 ਬੋਰ ਦਾ ਦੇਸੀ ਪਿਸਤੌਲ ਅਤੇ ਇੱਕ ਕਾਰਤੂਸ ਬਰਾਮਦ ਕੀਤਾ ਹੈ । ਡੀ. ਆਈ. ਜੀ. ਰੋਪੜ ਰੇਂਜ ਨੀਲਾਂਬਰੀ ਜਗਦਲੇ, ਐਸ. ਐਸ. ਪੀ. ਦੀਪਕ ਪਾਰੀਕ ਦੀ ਨਿਗਰਾਨੀ ਹੇਠ ਪੁਲਸ ਟੀਮ ਨੇ ਇਸ ਗਰੋਹ ਦਾ ਪਰਦਾਫਾਸ਼ ਕੀਤਾ ਹੈ ।