ਦਿੱਲੀ ਦੇ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ 14 ਨਵੰਬਰ ਨੂੰ

ਦਿੱਲੀ ਦੇ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ 14 ਨਵੰਬਰ ਨੂੰ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੀ ਮਿਤੀ ਦਾ ਐਲਾਨ ਕਰਦਿਆਂ 14 ਨਵੰਬਰ ਤੈਅ ਕੀਤੀ ਗਈ ਹੈ । ਇਹ ਫੈਸਲਾ ਮੌਜੂਦਾ ਮੇਅਰ ਸ਼ੈਲੀ ਓਬਰਾਏ ਦੇ ਹੁਕਮਾਂ ‘ਤੇ ਲਿਆ ਗਿਆ ਹੈ । ਸ਼ੈਲੀ ਨੇ ਪਿਛਲੇ ਹਫਤੇ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਦਿੱਲੀ ਦੇ ਮੇਅਰ ਦੀ ਚੋਣ ਨਵੰਬਰ ‘ਚ ਹੋਵੇਗੀ । ਦਿੱਲੀ ਵਿੱਚ ਛੇ ਮਹੀਨਿਆਂ ਤੋਂ ਮੇਅਰ ਚੋਣਾਂ ਨਹੀਂ ਹੋ ਰਹੀਆਂ ਹਨ । ਇਸ ਤੋਂ ਪਹਿਲਾਂ ਵੀ ਚੋਣਾਂ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ ਜੋ ਕੀ ਕਿਸੇ ਕਾਰਨ ਸਿਰੇ ਨਹੀਂ ਚੜ੍ਹ ਸਕੀਆਂ । ਹੁਣ ਦਿੱਲੀ ਦੇ ਮੇਅਰ ਦੇ ਹੁਕਮ ਵਿੱਚ ਲਿਖਿਆ ਹੈ, “ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਦਿੱਲੀ ਨਗਰ ਨਿਗਮ ਦੀ ਅਪ੍ਰੈਲ (2024) ਦੀ ਮੁਲਤਵੀ ਮੀਟਿੰਗ ਵੀਰਵਾਰ 14 ਨਵੰਬਰ, 2024 ਨੂੰ ਦੁਪਹਿਰ 02.00 ਵਜੇ ਅਰੁਣਾ ਆਸਫ ਅਲੀ ਆਡੀਟੋਰੀਅਮ, ‘ਏ’ ਬਲਾਕ, 4ਵੀਂ ਮੰਜ਼ਿਲ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਿਵਿਕ ਸੈਂਟਰ, ਜਵਾਹਰ ਲਾਲ ਨਹਿਰੂ ਮਾਰਗ, ਨਵੀਂ ਦਿੱਲੀ ਵਿਖੇ ਹੋਵੇਗੀ । ਦਿੱਲੀ ਨਗਰ ਨਿਗਮ ਦੀ ਨਵੰਬਰ (2024) ਦੀ ਆਮ ਮੀਟਿੰਗ ਅਤੇ ਜਨਵਰੀ (2024) ਦੀਆਂ ਮੁਲਤਵੀ ਮੀਟਿੰਗਾਂ, ਮੁਲਤਵੀ ਮਈ (2024), ਜੂਨ (2024) ਮੁਲਤਵੀ, ਜੁਲਾਈ (2024), ਅਗਸਤ (2024) ਮੁਲਤਵੀ ਅਤੇ ਸਤੰਬਰ (2024) ਦੀਆਂ ਮੁਲਤਵੀ ਮੀਟਿੰਗਾਂ ਵੀ ਉਸੇ ਦਿਨ ਅਤੇ ਉਸੇ ਸਥਾਨ ‘ਤੇ, ਕ੍ਰਮਵਾਰ 03.00 ਵਜੇ, 3.15 ਵਜੇ, 3.30 ਵਜੇ, 3.45 ਵਜੇ, ਸ਼ਾਮ 4.00 ਵਜੇ, 4.15 ਵਜੇ ਅਤੇ ਸ਼ਾਮ 4.30 ਵਜੇ ਆਯੋਜਿਤ ਹੋਣਗੇ ।
