ਤਰਨਤਾਰਨ ਵਿਖੇ ਖੁੱਲ੍ਹੇ ਨਵੇਂ ਜਿੰਮ ਦੇ ਬਾਹਰ ਅਣਪਛਾਤਿਆਂ ਗੋਲੀਆਂ ਚਲਾ ਕੀਤਾ ਜਿੰਮ ਦਾ ਕੋਚ ਜ਼ਖ਼ਮੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 30 October, 2024, 01:53 PM

ਤਰਨਤਾਰਨ ਵਿਖੇ ਖੁੱਲ੍ਹੇ ਨਵੇਂ ਜਿੰਮ ਦੇ ਬਾਹਰ ਅਣਪਛਾਤਿਆਂ ਗੋਲੀਆਂ ਚਲਾ ਕੀਤਾ ਜਿੰਮ ਦਾ ਕੋਚ ਜ਼ਖ਼ਮੀ
ਤਰਨਤਾਰਨ : ਪੰਜਾਬ ਦੇ ਸ਼ਹਿਰ ਤਰਨਤਾਰਨ ਦੇ ਨਵੇਂ ਖੁਲ੍ਹੇ ਡਾਇਮੰਡ ਫਿੱਟਨੈੱਸ ਜਿੰਮ ਦੇ ਬਾਹਰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿਚ ਜਿੰਮ ਦੇ ਕੋਚ ਨੂੰ ਗੋਲੀ ਲੱਗੀ ਹੈ, ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਫ਼ਿਲਹਾਲ ਪੁਲਿਸ ਵੱਲੋ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ. ਸੀ. ਟੀ. ਵੀ. ਦੇਖੇ ਜਾ ਰਹੇ ਹਨ।ਜਿੰਮ ਦੇ ਮਾਲਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੁੱਝ ਸਮਾਂ ਹੀ ਹੋਇਆ ਉਹਨਾਂ ਵਲੋਂ ਇਹ ਜਿੰਮ ਖੋਲਿਆ ਗਿਆ ਹੈ ਪਰ ਕੁਝ ਲ਼ੋਕ ਲਗਾਤਾਰ ਉਸਨੂੰ ਧਮਕੀਆਂ ਮਿਲ ਰਹੀਆਂ ਸਨ ਅਤੇ ਕੁੱਝ ਲੋਕਾਂ ਵੱਲੋਂ ਕਾਰ ’ਤੇ ਸਵਾਰ ਹੋਕੇ ਆਏ ਅਤੇ ਉਸ ਸਮੇਂ ਤਾਬੜ ਤੋੜ ਗੋਲ਼ੀਆਂ ਚਲਾ ਦਿੱਤੀਆਂ ਗਈਆਂ।ਮੌਕੇ ’ਤੇ ਪਹੁੰਚੇ ਡੀ . ਐਸ. ਪੀ. ਕਮਲ ਮੀਤ ਸਿੰਘ ਨੇ ਕਿਹਾ ਕਿ 5 ਤੋਂ 6 ਰਾਊਂਡ ਲਗਭਗ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਸੀਸੀ ਟੀਵੀ ਖ਼ੰਗਲੇ ਜਾ ਰਹੇ ਹਨ। ਫ਼ਿਲਹਾਲ ਬਿਆਨ ਦਰਜ ਕਰਕੇ ਮਾਮਲਾ ਦਰਜ਼ ਕੀਤਾ ਜਾ ਰਿਹਾਂ ਹੈ ਜਲਦ ਹੀ ਦੋਸ਼ੀ ਫੜ ਲਾਏ ਜਾਣਗੇ ।