ਵਿਵੇਕ ਜੋਸ਼ੀ ਬਣੇ ਹਰਿਆਣਾ ਦੇ ਨਵੇਂ ਮੁੱਖ ਸਕੱਤਰ
ਦੁਆਰਾ: Punjab Bani ਪ੍ਰਕਾਸ਼ਿਤ :Friday, 01 November, 2024, 02:15 PM

ਵਿਵੇਕ ਜੋਸ਼ੀ ਬਣੇ ਹਰਿਆਣਾ ਦੇ ਨਵੇਂ ਮੁੱਖ ਸਕੱਤਰ
ਚੰਡੀਗੜ੍ਹ : 1989 ਬੈਚ ਦੇ ਆਈ. ਏ. ਐਸ. ਅਧਿਕਾਰੀ ਵਿਦੇਕ ਜੋਸ਼ੀ ਹਰਿਆਣਾ ਦੇ ਨਵੇਂ ਮੁੱਖ ਸਕੱਤਰ (ਸੀ. ਐਸ.) ਹੋਣਗੇ । ਦੱਸ ਦੇਈਏ ਕਿ 26 ਅਕਤੂਬਰ ਨੂੰ ਹੀ ਉਨ੍ਹਾਂ ਨੂੰ ਕੇਂਦਰ ਤੋਂ ਉਨ੍ਹਾਂ ਦੇ ਅਸਲ ਕਾਡਰ ਵਿੱਚ ਦਾਪਸ ਭੇਜ ਦਿੱਤਾ ਗਿਆ ਸੀ । ਵਿਦੇਕ ਜੋਸ਼ੀ ਕੇਂਦਰ ਵਿੱਚ ਦਿੱਤ ਮੰਤਰਾਲੇ ਵਿੱਚ ਸਕੱਤਰ ਰਹਿ ਚੁੱਕੇ ਹਨ। ਹੁਣ ਤੱਕ ਉਹ ਪਰਸੋਨਲ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਦੀਆਂ ਜ਼ਿੰਮੇਦਾਰੀਆਂ ਸੰਭਾਲ ਰਹੇ ਸਨ । ਵਿਦੇਕ ਜੋਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਗੀ ਸੂਚੀ ਵਿੱਚ ਰਹੇ ਹਨ। ਅੱਜ ਹੀ 1988 ਬੈਚ ਦੇ ਆਈ. ਏ. ਐਸ. ਅਧਿਕਾਰੀ ਅਤੇ ਰਾਜ ਦੇ ਮੁੱਖ ਸਕੱਤਰ ਟੀਦੀਐਸਐਨ ਪ੍ਰਸਾਦ ਸੇਦਾਮੁਕਤ ਹੋ ਗਏ ਹਨ ।
