ਬੀ. ਐਸ. ਐਫ. ਨੇ ਕੀਤੀ ਪੰਜ ਡਰੋਨ, ਇੱਕ ਪਿਸਤੌਲ ਅਤੇ ਹੈਰੋਇਨ ਦੀ ਇੱਕ ਖੇਪ ਬਰਾਮਦ

ਬੀ. ਐਸ. ਐਫ. ਨੇ ਕੀਤੀ ਪੰਜ ਡਰੋਨ, ਇੱਕ ਪਿਸਤੌਲ ਅਤੇ ਹੈਰੋਇਨ ਦੀ ਇੱਕ ਖੇਪ ਬਰਾਮਦ
ਤਰਨਤਾਰਨ : ਪੰਜਾਬ `ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ `ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨੇ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਅਤੇ ਤਰਨਤਾਰਨ ਜਿ਼ਲ੍ਹਿਆਂ ਵਿੱਚ ਬੀ. ਐਸ. ਐਫ. ਦੀਆਂ ਟੀਮਾਂ ਨੇ ਸਰਹੱਦ ਪਾਰ ਤੋਂ ਹੋਣ ਵਾਲੀਆਂ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਦਿਆਂ ਪੰਜ ਡਰੋਨ, ਇੱਕ ਪਿਸਤੌਲ ਅਤੇ ਹੈਰੋਇਨ ਦੀ ਇੱਕ ਖੇਪ ਬਰਾਮਦ ਕੀਤੀ ਹੈ ।ਇੱਕ ਦਿਨ ਵਿੱਚ ਹੋਈਆਂ ਇਨ੍ਹਾਂ ਬਰਾਮਦਗੀਆਂ ਨੇ ਸਰਹੱਦੀ ਸੁਰੱਖਿਆ ਨੂੰ ਲੈ ਕੇ ਬੀ. ਐਸ. ਐਫ. ਦੀ ਸਖ਼ਤ ਚੌਕਸੀ ਅਤੇ ਸਰਗਰਮੀ ਦਾ ਸਬੂਤ ਦਿੱਤਾ ਹੈ। ਬੀ. ਐਸ. ਐਫ. ਨੂੰ ਇਸ ਅਪਰੇਸ਼ਨ ਵਿੱਚ ਉਸ ਵੇਲੇ ਸਫਲਤਾ ਮਿਲੀ ਜਦੋਂ ਉਨ੍ਹਾਂ ਨੂੰ ਖਾਸ ਸੂਚਨਾ ਮਿਲੀ ਕਿ ਸਰਹੱਦ ਪਾਰ ਤੋਂ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਸੂਚਨਾ ਮਿਲਦੇ ਹੀ ਬੀ. ਐਸ. ਐਫ. ਨੇ ਅੰਮ੍ਰਿਤਸਰ ਅਤੇ ਤਰਨਤਾਰਨ ਜਿ਼ਲ੍ਹਿਆਂ ਵਿੱਚ ਕਈ ਥਾਵਾਂ ’ਤੇ ਗਸ਼ਤ ਵਧਾ ਦਿੱਤੀ ਹੈ । ਆਧੁਨਿਕ ਤਕਨਾਲੋਜੀ ਅਤੇ ਸਿਖਲਾਈ ਦੀ ਮਦਦ ਨਾਲ, ਬੀਐਸਐਫ ਨੇ ਸ਼ੱਕੀ ਗਤੀਵਿਧੀਆਂ `ਤੇ ਤਿੱਖੀ ਨਜ਼ਰ ਰੱਖੀ ਅਤੇ ਸਮੇਂ ਸਿਰ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ।
