ਮਨਾਲੀ ‘ਚ ਇਕ ਹੋਰ ਵਿਦੇਸ਼ੀ ਪੈਰਾਗਲਾਈਡਰ ਦੀ ਹਾਦਸੇ ‘ਚ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Friday, 01 November, 2024, 11:17 AM

ਮਨਾਲੀ ‘ਚ ਇਕ ਹੋਰ ਵਿਦੇਸ਼ੀ ਪੈਰਾਗਲਾਈਡਰ ਦੀ ਹਾਦਸੇ ‘ਚ ਮੌਤ
ਸਿ਼ਮਲਾ : ਹਿਮਾਚਲ ਪ੍ਰਦੇਸ਼ ਵਿਚ ਇਕ ਬੈਲਜੀਅਨ ਪੈਰਾਗਲਾਈਡਰ ਦੀ ਮੌਤ ਤੋਂ ਇਕ ਦਿਨ ਬਾਅਦ ਚੈੱਕ ਗਣਰਾਜ ਦੀ ਇਕ ਹੋਰ ਪੈਰਾਗਲਾਈਡਰ ਮਨਾਲੀ ਵਿਚ ਪਹਾੜੀ ਨਾਲ ਟਕਰਾਉਣ ਕਾਰਨ ਮਾਰੀ ਗਈ । ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ । ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਬੀੜ-ਬਿਲਿੰਗ ਵਿੱਚ 2 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਪੈਰਾਗਲਾਈਡਿੰਗ ਵਿਸ਼ਵ ਕੱਪ 2024 ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਦੋ ਦਿਨਾਂ ਵਿੱਚ ਦੋ ਪੈਰਾਗਲਾਈਡਰਾਂ ਦੀ ਮੌਤ ਹੋ ਗਈ ਹੈ । ਮ੍ਰਿਤਕ ਪੈਰਾਗਲਾਈਡਰ ਦੀ ਪਛਾਣ ਚੈੱਕ ਗਣਰਾਜ ਦੀ 43 ਸਾਲਾ ਦੀਟਾ ਮਿਸੁਰਕੋਵਾ ਵਜੋਂ ਹੋਈ ਹੈ, ਜੋ ਮਨਾਲੀ ਦੇ ਮੜ੍ਹੀ ਨੇੜੇ ਪਹਾੜਾਂ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਤੇਜ਼ ਹਵਾਵਾਂ ਕਾਰਨ ਉਹ ਗਲਾਈਡਰ ਤੋਂ ਕੰਟਰੋਲ ਗੁਆ ਬੈਠੀ । ਇਹ ਘਟਨਾ ਬੁੱਧਵਾਰ ਨੂੰ ਵਾਪਰੀ ।