ਜੱਜ ਅਤੇ ਵਕੀਲਾਂ ਵਿਚਾਲੇ ਝੜਪ

ਜੱਜ ਅਤੇ ਵਕੀਲਾਂ ਵਿਚਾਲੇ ਝੜਪ
ਕੁਰਸੀਆਂ ਚੱਲੀਆਂ
ਪੁਲਸ ਚੌਕੀ ‘ਚ ਭੰਨਤੋੜ
ਗਾਜੀਆਬਾਦ, 29 ਅਕਤੂਬਰ : ਗਾਜ਼ੀਆਬਾਦ ਦੇ ਜ਼ਿਲ੍ਹਾ ਜੱਜ ਦੀ ਅਦਾਲਤ ‘ਚ ਅੱਜ ਮੰਗਲਵਾਰ ਨੂੰ ਸੁਣਵਾਈ ਦੌਰਾਨ ਹੰਗਾਮਾ ਹੋ ਗਿਆ। ਜੱਜ ਅਤੇ ਵਕੀਲਾਂ ਵਿਚਾਲੇ ਝੜਪ ਹੋ ਗਈ । ਇਸ ਤੋਂ ਬਾਅਦ ਵਕੀਲਾਂ ਨੇ ਹੰਗਾਮਾ ਕਰ ਦਿੱਤਾ।ਵਕੀਲਾਂ ਨੇ ਜੱਜ ‘ਤੇ ਕੁਰਸੀਆਂ ਸੁੱਟੀਆਂ।ਜੱਜ ਨੇ ਪੁਲਿਸ ਨੂੰ ਬੁਲਾਇਆ ।
ਪੁਲੀਸ ਨੇ ਵਕੀਲਾਂ ’ਤੇ ਲਾਠੀਚਾਰਜ ਕਰਕੇ ਹੰਗਾਮਾ ਕਰਨ ਵਾਲਿਆਂ ਨੂੰ ਭਜਾ ਦਿੱਤਾ। ਇਸ ਤੋਂ ਨਾਰਾਜ਼ ਵਕੀਲਾਂ ਨੇ ਅਦਾਲਤ ਦੀ ਪੁਲੀਸ ਚੌਕੀ ਦੀ ਭੰਨਤੋੜ ਕੀਤੀ। ਵਕੀਲ ਅਦਾਲਤ ਦੇ ਬਾਹਰ ਹੜਤਾਲ ‘ਤੇ ਬੈਠੇ ਹਨ । ਜੱਜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ । ਇੱਥੇ ਦੱਸ ਦੇਈਏ ਕਿ ਇਸ ਦੁਰਵਿਵਹਾਰ ਦੇ ਖਿਲਾਫ ਜੱਜਾਂ ਨੇ ਵੀ ਆਪਣਾ ਕੰਮ ਬੰਦ ਕਰ ਦਿੱਤਾ ਹੈ। ਸਾਰਾ ਮਾਮਲਾ ਜ਼ਿਲ੍ਹਾ ਜੱਜ ਅਦਾਲਤ ਦਾ ਹੈ। ਇੱਥੇ ਇੱਕ ਵਿਅਕਤੀ ਦੀ ਜ਼ਮਾਨਤ ਸਬੰਧੀ ਸੁਣਵਾਈ ਚੱਲ ਰਹੀ ਸੀ। ਪਹਿਲਾਂ ਤਾਂ ਥੋੜ੍ਹਾ ਹੰਗਾਮਾ ਹੋਇਆ। ਫਿਰ ਮਾਮਲਾ ਜ਼ਿਆਦਾ ਵਧ ਗਿਆ । ਇਸ ਨੂੰ ਲੈ ਕੇ ਜੱਜ ਅਤੇ ਵਕੀਲਾਂ ਵਿਚਕਾਰ ਤਿੱਖੀ ਬਹਿਸ ਹੋਈ ।
