ਜ਼ੋਨ ਪਟਿਆਲਾ-2 ਦੇ ਅਥਲੈਟਿਕਸ ਟੂਰਨਾਮੈਂਟ ਦੌਰਾਨ ਲੈਕਚਰਾਰ ਬਣੇ ਅਧਿਆਪਕਾਂ ਦਾ ਕੀਤਾ ਗਿਆ ਸਨਮਾਣ

ਦੁਆਰਾ: Punjab Bani ਪ੍ਰਕਾਸ਼ਿਤ :Tuesday, 29 October, 2024, 03:06 PM

ਜ਼ੋਨ ਪਟਿਆਲਾ-2 ਦੇ ਅਥਲੈਟਿਕਸ ਟੂਰਨਾਮੈਂਟ ਦੌਰਾਨ ਲੈਕਚਰਾਰ ਬਣੇ ਅਧਿਆਪਕਾਂ ਦਾ ਕੀਤਾ ਗਿਆ ਸਨਮਾਣ
ਪਟਿਆਲਾ : ਪੰਜਾਬ ਸਕੂਲ ਖੇਡਾਂ 2024-2025 ਤਹਿਤ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਜ਼ੋਨ ਪਟਿਆਲਾ-2 ਦਾ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦਾ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2), ਸ੍ਰੀ ਬਲਵਿੰਦਰ ਸਿੰਘ ਜੱਸਲ (ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਅਤੇ ਸ੍ਰੀ ਬਲਕਾਰ ਸਿੰਘ (ਵਿੱਤ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਈਵੈਂਟਸ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਭਾਗ ਲੈ ਰਹੇ ਹਨ । ਇਸ ਟੂਰਨਾਮੈਂਟ ਦੌਰਾਨ ਅੰਡਰ-14 ਮੁੰਡਿਆਂ ਦੀ 600 ਮੀਟਰ ਦੌੜ ਵਿੱਚ ਜਗਤੇਸ਼ਵਰ (ਦਾ ਬ੍ਰਿਟਿਸ਼ ਕੋ ਐਡ ਹਾਈ ਸਕੂਲ) ਨੇ ਗੋਲਡ, ਸਿਮਰਨਜੀਤ ਸਿੰਘ (ਦਾ ਬ੍ਰਿਟਿਸ਼ ਕੋ ਐਡ ਹਾਈ ਸਕੂਲ) ਨੇ ਸਿਲਵਰ, ਸੁਰਜੀਤ ਸਿੰਘ (ਸ.ਮਿ.ਸ.ਮੈਣ) ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਅੰਡਰ-14 ਮੁੰਡਿਆਂ ਦੇ ਡਿਸਕਸ ਥ੍ਰੋ ਵਿੱਚ ਏਕਮਜੋਤ ਸਿੰਘ (ਆਰਮੀ ਪਬਲਿਕ ਸਕੂਲ) ਨੇ ਗੋਲਡ, ਸਾਹਿਬਜੋਤ ਸਿੰਘ (ਬੁੱਢਾ ਦਲ ਪਬਲਿਕ ਸਕੂਲ) ਨੇ ਸਿਲਵਰ, ਭੁਪਿੰਦਰ ਸਿੰਘ (ਸ. ਮਿ. ਸ. ਖੇੜੀ ਗੁੱਜਰਾਂ) ਨੇ ਬਰਾਊਂਜ਼ ਮੈਡਲ ਹਾਸਲ ਕੀਤਾ।ਅੰਡਰ-19 ਮੁੰਡਿਆਂ ਦੇ ਜੈਵਲੀਨ ਥ੍ਰੋ ਵਿੱਚ ਲੱਕਸ਼ ਮੱਟੂ (ਸਕੂਲ ਆਫ ਐਮੀਂਨੈਸ ਫੀਲਖਾਨਾ) ਨੇ ਗੋਲਡ, ਨਰਿੰਦਰਪਾਲ ਸਿੰਘ (ਬੁੱਢਾ ਦਲ ਪਬਲਿਕ ਸਕੂਲ) ਨੇ ਸਿਲਵਰ, ਮੋਂਟੂ (ਐੱਸ. ਡੀ. ਐੱਸ.ਈ. ਸਕੂਲ) ਨੇ ਬਰਾਊਂਜ਼ ਮੈਡਲ ਹਾਸਲ ਕੀਤਾ।ਇਸ ਟੂਰਨਾਮੈਂਟ ਦੌਰਾਨ ਜ਼ੋਨ ਪਟਿਆਲਾ-2 ਦੇ ਸਰੀਰਿਕ ਸਿੱਖਿਆ ਅਧਿਆਪਕ ਸ੍ਰੀ ਗਰਪ੍ਰੀਤ ਸਿੰਘ, ਸ੍ਰੀ ਅਨਿਲ ਕੁਮਾਰ, ਸ੍ਰੀ ਪੁਨਿਤ ਚੋਪੜਾ ਜੋ ਤਰੱਕੀ ਪ੍ਰਾਪਤ ਕਰ ਕੇ ਸਰੀਰਿਕ ਸਿੱਖਿਆ ਲੈਕਚਰਾਰ ਬਣ ਗਏ ਹਨ, ਉਹਨਾਂ ਦਾ ਵੀ ਸਨਮਾਣ ਕੀਤਾ ਗਿਆ।ਸ੍ਰੀ ਬਲਵਿੰਦਰ ਸਿੰਘ ਜੱਸਲ ਨੇ ਸ੍ਰੀ ਗਰਪ੍ਰੀਤ ਸਿੰਘ, ਸ੍ਰੀ ਅਨਿਲ ਕੁਮਾਰ ਅਤੇ ਸ੍ਰੀ ਪੁਨਿਤ ਚੋਪੜਾ ਨੂੰ ਸਨਮਾਣ ਚਿੰਨ ਭੇਟ ਕੀਤੇ । ਇਸ ਮੌਕੇ ਤੇ ਸ੍ਰੀਮਤੀ ਮਮਤਾ ਰਾਣੀ, ਸ੍ਰੀ ਯਸ਼ਦੀਪ ਸਿੰਘ ਵਾਲੀਆ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਸਤਵਿੰਦਰ ਸਿੰਘ, ਸ੍ਰੀਮਤੀ ਵਰਿੰਦਰ ਕੌਰ, ਸ੍ਰੀਮਤੀ ਯਾਦਵਿੰਦਰ ਕੌਰ, ਸ੍ਰੀਮਤੀ ਜ਼ਹੀਦਾ ਕੁਰੈਸ਼ੀ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀ ਬਲਕਾਰ ਸਿੰਘ, ਸ੍ਰੀਮਤੀ ਜਸਪ੍ਰੀਤ ਕੌਰ, ਸ੍ਰੀ ਦੀਪਇੰਦਰ ਸਿੰਘ, ਸ੍ਰੀਮਤੀ ਪ੍ਰਭਜੋਤ ਕੌਰ, ਸ੍ਰੀਮਤੀ ਪਰਮਿੰਦਰਜੀਤ ਕੌਰ, ਸ੍ਰੀ ਪ੍ਰਦੀਪ ਕੁਮਾਰ, ਸ੍ਰੀ ਜਸਦੇਵ ਸਿੰਘ, ਸ੍ਰੀ ਗੁਰਦੀਪ ਸਿੰਘ ਅਤੇ ਹੋਰ ਅਧਿਆਪਕ ਮੋਜੂਦ ਸਨ ।