ਕਿਸਾਨ ਖੇਤੀਬਾੜੀ ਯੂਨੀਵਰਸਿਟੀ ਵਲੋਂ ਸ਼ਿਫਾਰਸ਼ ਕੀਤੀ ਗਈ ਮਾਤਰਾ ਤੱਕ ਹੀ ਖਾਦਾਂ ਦੀ ਵਰਤੋਂ ਕਰਨ : ਸੰਧਵਾ

ਕਿਸਾਨ ਖੇਤੀਬਾੜੀ ਯੂਨੀਵਰਸਿਟੀ ਵਲੋਂ ਸ਼ਿਫਾਰਸ਼ ਕੀਤੀ ਗਈ ਮਾਤਰਾ ਤੱਕ ਹੀ ਖਾਦਾਂ ਦੀ ਵਰਤੋਂ ਕਰਨ : ਸੰਧਵਾ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਨੂੰ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਵਲੋਂ ਸ਼ਿਫਾਰਸ਼ ਕੀਤੀ ਗਈ ਮਾਤਰਾ ਤੱਕ ਹੀ ਖਾਦਾਂ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ । ਉਨ੍ਹਾਂ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਵਲੋਂ 55 ਕਿਲੋਂ ਪਾਉਣ ਦੀ ਸ਼ਿਫਾਰਸ਼ ਕੀਤੀ ਗਈ ਹੈ । ਉਨ੍ਹਾਂ ਨੇ ਕਿਹਾ ਕਿ ਮਾਹਿਰਾਂ ਵਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਲੋੜ ਨਾਲੋਂ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਪਰ ਕਈ ਸਾਥੀ ਪਰ ਬੋਰੀ ਪਰ ਡੇਢ ਏਕੜ ਪਾਉਂਦੇ ਹਨ । ਉਸ ਨਾਲ ਅੱਗੇ ਜਾ ਕੇ ਉਪਜਾਊ ਸ਼ਕਤੀ ਘਟਦੀ ਹੈ । ਇਸ ਲਈ ਕਿਸਾਨ ਭਰਾ ਦੀ ਥਾਂ ਹੋਰ ਵਿਕਲਪਾਂ ਦੀ ਵੀ ਵਰਤੋਂ ਕਰ ਸਕਦੇ ਹਨ । ਸੋ ਸ਼ਿਫਾਰਸਾਂ ਕੀਤੀਆਂ ਗਈਆਂ ਖਾਦਾਂ ਦੀ ਉਸ ਹਿਸਾਬ ਨਾਲ ਸਾਨੂੰ ਵਰਤੋਂ ਕਰਨੀ ਚਾਹੀਦੀ ਹੈ । ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਬਾਜ਼ਾਰ ਵਿਚ ਡੀ. ਏ. ਪੀ. ਦੇ ਹੋਰ ਵਿਕਲਪ ਉਪਲਬਧ ਹਨ, ਪੰਜਾਬ ਸਰਕਾਰ ਵਲੋਂ ਖੇਤੀਬਾੜੀ ਵਿਭਾਗ ਵਲੋਂ ਟੀਮਾਂ ਵੀ ਲਗਾਈਆਂ ਗਈਆਂ ਹਨ ਤਾਂ ਕਿ ਤੁਹਾਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਇਹ ਖਾਦਾਂ ਉਪਲਬਧ ਕਰਵਾਈਆਂ ਜਾਣ । ਡੀ. ਏ. ਪੀ. ਦੇ ਨਾਲ ਹੋਰ ਖਾਦਾਂ ਦੇ ਨਾਲ ਬੇਲੋੜੇ ਉਤਪਾਦ ਤੁਹਾਨੂੰ ਧੱਕੇ ਨਾਲ ਤਾਂ ਨਹੀਂ ਵੇਚੇ ਜਾ ਰਹੇ ਉਹ ਟੀਮਾਂ ਸਪੈਸ਼ਲੀ ਚੈਕ ਵੀ ਕਰ ਰਹੀਆਂ ਹਨ । ਸੋ ਸਰਕਾਰ ਹਰ ਪਾਸੇ ਤੋਂ ਤੁਹਾਡੇ ਨਾਲ ਹੈ ।
