ਪਰਾਲੀ ਸਾੜਨ ਤੋਂ ਰੋਕਣ ਲਈ ਤਹਿਸੀਲਦਾਰ ਮਨਮੋਹਨ ਕੋਸ਼ਿਕ ਵੱਲੋਂ ਧੂਰੀ ਸਬ ਡਵੀਜ਼ਨ ਦੇ ਕਈ ਪਿੰਡਾਂ ਦਾ ਦੌਰਾ

ਦੁਆਰਾ: Punjab Bani ਪ੍ਰਕਾਸ਼ਿਤ :Monday, 04 November, 2024, 05:56 PM

ਪਰਾਲੀ ਸਾੜਨ ਤੋਂ ਰੋਕਣ ਲਈ ਤਹਿਸੀਲਦਾਰ ਮਨਮੋਹਨ ਕੋਸ਼ਿਕ ਵੱਲੋਂ ਧੂਰੀ ਸਬ ਡਵੀਜ਼ਨ ਦੇ ਕਈ ਪਿੰਡਾਂ ਦਾ ਦੌਰਾ
ਪਿੰਡ ਮੀਰਹੇੜੀ ਵਿੱਚ ਨਾੜ ਸਾੜਨ ਦਾ ਮਾਮਲਾ ਸਾਹਮਣੇ ਆਉਣ ‘ਤੇ ਫੌਰੀ ਬੁਝਵਾਈ ਅੱਗ
ਧੂਰੀ, 4 ਨਵੰਬਰ : ਉਪ ਮੰਡਲ ਮੈਜਿਸਟਰੇਟ ਵਿਕਾਸ ਹੀਰਾ ਦੀ ਅਗਵਾਈ ਹੇਠ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਸਬ ਡਵੀਜ਼ਨ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ । ਸ਼੍ਰੀ ਕੌਸ਼ਿਕ ਨੇ ਪਿੰਡ ਮੀਰਹੇੜੀ, ਬੁੱਗਰਾਂ, ਰਾਜੋਮਾਜਰਾ, ਧੂਰਾ, ਭਲਵਾਨ, ਪਲਾਸੋਰ ਆਦਿ ਪਿੰਡਾਂ ਵਿੱਚ ਜਾ ਕੇ ਸੱਥਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਪਰਾਲੀ ਸਾੜਨ ਨਾਲ ਪੈਦਾ ਹੁੰਦੇ ਜ਼ਹਿਰੀਲੇ ਧੂਏ ਦੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ। ਤਹਿਸੀਲਦਾਰ ਨੇ ਪਿੰਡ ਮੀਰਹੇੜੀ ਵਿੱਚ ਨਾੜ ਸਾੜਨ ਦਾ ਮਾਮਲਾ ਸਾਹਮਣੇ ਆਉਣ ‘ਤੇ ਫੌਰੀ ਅੱਗ ਬੁਝਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ । ਤਹਿਸੀਲਦਾਰ ਨੇ ਕਿਸਾਨਾਂ ਨੂੰ ਬੇਲਰ ਰਾਹੀਂ ਪਰਾਲੀ ਦੀਆਂ ਗੱਠਾਂ ਬਣਵਾ ਕੇ ਯੋਗ ਪ੍ਰਬੰਧਨ ਲਈ ਕਿਹਾ ਅਤੇ ਇਸ ਕਾਰਜ ਨੂੰ ਪਹਿਲਾਂ ਤੋਂ ਹੀ ਸਫਲਤਾ ਨਾਲ ਨੇਪਰੇ ਚੜਾ ਰਹੇ ਕਿਸਾਨਾਂ ਦੀ ਹੋਂਸਲਾ ਅਫਜਾਈ ਵੀ ਕੀਤੀ । ਮਨਮੋਹਨ ਕੋਸ਼ਿਕ ਨੇ ਕਿਹਾ ਕਿ ਸਬ ਡਵੀਜ਼ਨ ਦੇ ਪਿੰਡਾਂ ਵਿੱਚ ਫਸਲਾਂ ਦੀ ਰਹਿੰਦ ਖੂਹਦ ਨੂੰ ਮਿੱਟੀ ਵਿੱਚ ਰਲਾ ਕੇ ਉਪਜਾਊ ਸ਼ਕਤੀ ਵਿੱਚ ਵਾਧਾ ਕਰਨ ਵਾਲੇ ਕਿਸਾਨ ਵਧਾਈ ਦੇ ਪਾਤਰ ਹਨ ਜਿਨਾਂ ਨੇ ਵਾਤਾਵਰਨ ਦੀ ਸੁਰੱਖਿਆ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ ।