ਨਸ਼ਾ ਤਸਕਰਾਂ ਨੂੰ ਛੱਡਣ ਦੇ ਗੰਭੀਰ ਦੋਸ਼ਾਂ ਦੇ ਚਲਦਿਆਂ ਐਸ. ਟੀ. ਐਫ. ਦੇ ਸਬ-ਇੰਸਪੈਕਟਰ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਨਸ਼ਾ ਤਸਕਰਾਂ ਨੂੰ ਛੱਡਣ ਦੇ ਗੰਭੀਰ ਦੋਸ਼ਾਂ ਦੇ ਚਲਦਿਆਂ ਐਸ. ਟੀ. ਐਫ. ਦੇ ਸਬ-ਇੰਸਪੈਕਟਰ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਵਿੱਚ ਅੱਜ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ.) ਦੇ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ `ਤੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਗੰਭੀਰ ਦੋਸ਼ ਲੱਗਣ ਤੇ ਪੁਲਸ ਵਲੋਂ ਫਿਲਹਾਲ ਦੀ ਘੜੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਸਬ-ਇੰਸਪੈਕਟਰ ਨੇ ਨਸ਼ਾ ਤਸਕਰਾਂ ਤੋਂ ਮੋਟੀ ਰਕਮ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ ਸੀ ।ਪੁਲਸ ਵਲੋਂ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾਰੀ ਹੈ। ਇਥੇ ਹੀ ਬਸ ਨਹੀਂ ਗ੍ਰਿਫ਼ਤਾਰ ਕੀਤੇ ਗਏ ਸਬ-ਇੰਸਪੈਕਟਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਗੁਰਪ੍ਰੀਤ ਸਿੰਘ ਦਾ ਅੱਜ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ । ਸੂਤਰਾਂ ਦਾ ਕਹਿਣਾ ਹੈ ਐਸ. ਟੀ. ਐਫ. ਦੇ ਮੁਖੀ ਗੁਰਮੀਤ ਸਿੰਘ ਕੋਲੋਂ ਅਧਿਕਾਰੀ ਵਧੇਰੇ ਪੁੱਛਗਿੱਛ ਕਰ ਰਹੇ ਹਨ ।
