ਪੁਲਸ ਨੇ ਕੀਤਾ ਮ੍ਰਿਤਕ ਨੌਜਵਾਨ ਦੀ ਮਹਿਲਾ ਦੋਸਤ ਦੇ ਪਰਿਵਾਰਕ ਮੈਂਬਰਾਂ ਖਿ਼ਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Monday, 04 November, 2024, 01:28 PM

ਪੁਲਸ ਨੇ ਕੀਤਾ ਮ੍ਰਿਤਕ ਨੌਜਵਾਨ ਦੀ ਮਹਿਲਾ ਦੋਸਤ ਦੇ ਪਰਿਵਾਰਕ ਮੈਂਬਰਾਂ ਖਿ਼ਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ
ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਇਕ ਨੌਜਵਾਨ ਵਲੋਂ ਇਸ ਲਈ ਖੁਦਕੁਸ਼ੀ ਕਰ ਲਈ ਗਈ ਕਿਉਂਕਿ ਨੌਜਵਾਨ ਸਾਹਿਲ ਵਾਸੀ ਗੜ੍ਹਾ
ਦੀ ਆਪਣੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਵੱਲੋਂ ਜਿਥੇ ਕੁੱਟਮਾਰ ਕੀਤੀ ਗਈ, ਉਥੇ ਉਸ ਦੇ ਉਸਦੀ ਪੇ੍ਰਮਿਕਾ ਹੱਥੋਂ ਰੱਖੜੀ ਵੀ ਬੰਨਵਾਈ ਗਈ, ਜਿਸਦੇ ਚਲਦਿਆਂ ਨੌਜਵਾਨ ਬੇਹਦ ਪ੍ਰ਼ੇਸ਼ਾਨ ਰਹਿੰਦਾ ਸੀ ਤੇ ਆਖਰਕਾਰ ਉਸ ਵਲੋਂ ਖੁਦਕੁਸ਼ੀ ਹੀ ਕਰ ਲਈ ਗਈ । ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਮਹਿਲਾ ਦੋਸਤ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ । ਫਿਲਹਾਲ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।ਇਸ ਮਾਮਲੇ ਵਿੱਚ ਪੁਲਿਸ ਨੇ ਫਗਵਾੜੀ ਮੁਹੱਲਾ ਵਾਸੀ ਸ਼ੰਟੀ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ-7 ਦੇ ਐੱਸ. ਐੱਚ. ਓ. ਅਨੂ ਪਾਲਿਆਲ ਨੇ ਕਿਹਾ- ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।