ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਪਹਿਲੇ ਸੈਸ਼ਨ `ਚ ਹੰਗਾਮੇ ਦੌਰਾਨ ਪੀ. ਡੀ. ਪੀ. ਨੇ 370 ਨੂੰ ਹਟਾਉਣ ਵਿਰੁੱਧ ਮਤਾ ਕੀਤਾ ਪੇਸ਼
ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਪਹਿਲੇ ਸੈਸ਼ਨ `ਚ ਹੰਗਾਮੇ ਦੌਰਾਨ ਪੀ. ਡੀ. ਪੀ. ਨੇ 370 ਨੂੰ ਹਟਾਉਣ ਵਿਰੁੱਧ ਮਤਾ ਕੀਤਾ ਪੇਸ਼
ਜੰਮੂ ਕਸ਼ਮੀਰ ਵਿੱਚ 10 ਸਾਲ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅੱਜ ਤੋਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਇਆ ਹੈ । ਸੈਸ਼ਨ ਵਿਚ ਪਹਿਲੇ ਦਿਨ ਹੀ ਸਭਾ ਦੇ ਭਾਜਪਾ-ਪੀ. ਡੀ. ਪੀ. ਅਤੇ ਨੈਨਸ਼ਨਲ ਕਾਨਫਰੰਸ ਦੇ ਵਿਧਾਇਕਾਂ ਵਿੱਚ ਹੰਗਾਮਾ ਹੋਇਆ । ਪੀ. ਡੀ. ਪੀ. ਦੇ ਵਿਧਾਇਕ ਰਹਿਮਾਨ ਪਾਰਾ ਨੇ ਸੂਬੇ ਵਿੱਚੋਂ ਧਾਰਾ 370 ਹਟਾਉਣ ਖਿ਼ਲਾਫ਼ ਮਤਾ ਪੇਸ਼ ਕੀਤਾ, ਜਿਸ ਖ਼ਿਲਾਫ਼ ਭਾਜਪਾ ਵਿਧਾਇਕਾਂ ਨੇ ਨਾਅਰੇਬਾਜ਼ੀ ਕੀਤੀ । ਹੰਗਾਮੇ ਦੌਰਾਨ ਸੀ. ਐਮ. ਉਮਰ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਇਹ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ । ਅਸਲੀਅਤ ਇਹ ਹੈ ਕਿ ਜੰਮੂ-ਕਸ਼ਮੀਰ ਦੇ ਲੋਕ 5 ਅਗਸਤ 2019 ਨੂੰ ਲਏ ਫੈਸਲੇ ਨੂੰ ਸਵੀਕਾਰ ਨਹੀਂ ਕਰਦੇ, ਜੇਕਰ ਲੋਕ ਇਸ ਫੈਸਲੇ ਨੂੰ ਮੰਨ ਲੈਂਦੇ ਤਾਂ ਅੱਜ ਨਤੀਜੇ ਕੁਝ ਹੋਰ ਹੁੰਦੇ।ਸਦਨ 370 ਉੱਤੇ ਕਿਵੇਂ ਚਰਚਾ ਕਰੇਗਾ, ਇਸ ਦਾ ਫ਼ੈਸਲਾ ਕੋਈ ਇੱਕ ਮੈਂਬਰ ਨਹੀਂ ਲਵੇਗਾ। ਅੱਜ ਲਿਆਂਦੇ ਗਏ ਪ੍ਰਸਤਾਵ ਦਾ ਕੋਈ ਮਹੱਤਵ ਨਹੀਂ ਹੈ । ਅਗਰ ਇਸ ਦੇ ਪਿੱਛੇ ਕੋਈ ਉਦੇਸ਼ ਹੁੰਦਾ, ਤਾਂ ਪੀਡੀਪੀ ਦੇ ਵਿਧਾਇਕ ਪਹਿਲਾਂ ਸਾਡੇ ਨਾਲ ਇਸ ਬਾਰੇ ਚਰਚਾ ਕਰਦੇ ।