ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਮਨਾਇਆ ਰੀਡਿੰਗ ਦਿਵਸ

ਕਾਲਜ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਭਾਗ ਲਿਆ
ਪਟਿਆਲਾ, 17 ਜੂਨ:
ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਵਿਖੇ ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਦੀ ਯੋਗ ਅਗਵਾਈ ਹੇਠ ਅੱਜ ਨੈਸ਼ਨਲ ਰੀਡਿੰਗ ਦਿਵਸ ਮਨਾਇਆ ਗਿਆ। ਅੰਮ੍ਰਿਤਾ ਪ੍ਰੀਤਮ ਲਾਇਬ੍ਰੇਰੀ ਹਾਲ ਵਿਖੇ ਹੋਏ ਸਮਾਗਮ ਦੌਰਾਨ ਕਾਲਜ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਵਿਦਿਆਰਥੀਆਂ ਨੇ ਇਸ ਦਿਵਸ ਨਾਲ ਸਬੰਧਤ ਵੱਖ-ਵੱਖ ਸਲੋਗਨ ਅਤੇ ਪੋਸਟਰ ਤਿਆਰ ਕਰਕੇ ਪੂਰੇ ਇਸ ਦਿਨ ਦੀ ਮਹੱਤਤਾ ਨੂੰ ਵਿਲੱਖਣ ਢੰਗ ਨਾਲ ਪੇਸ਼ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਹਸਤਾਖ਼ਰ ਮੁਹਿੰਮ ਵੀ ਚਲਾਈ ਗਈ।
ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਡਾ. ਵਨੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਤੋਂ ਹੋਰ ਕੀਮਤੀ ਗਿਆਨ ਹਾਸਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਹੁਣ ਕੰਪਿਊਟਰ ਦਾ ਯੁੱਗ ਆ ਗਿਆ ਹੈ ਪਰ ਡਿਜੀਟਲ ਤਰੀਕੇ ਨਾਲ ਕਿਤਾਬ ਪੜ੍ਹਨ ਦੇ ਨਾਲ ਨਾਲ ਵਿਦਿਆਰਥੀਆਂ ਵੱਲੋਂ ਲਾਇਬਰੇਰੀਆਂ ’ਚ ਵੀ ਕਿਤਾਬਾਂ ਪੜ੍ਹਨ ਦਾ ਰੁਝਾਨ ਕਾਇਮ ਹੈ। ਉਨ੍ਹਾਂ ਕਿਹਾ ਕਿ ਆਪਣੇ ਪੜਾਈ ਦੇ ਵਿਸ਼ੇਸ਼ ਤੋਂ ਇਲਾਵਾ ਵੀ ਜੀਵਨ ਨੂੰ ਸੇਧ ਦੇਣ ਵਾਲੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਕਿ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਪਤਾ ਲੱਗ ਸਕੇ।
ਇਸ ਮੌਕੇ ਤੇ ਹੋਰ ਸਟਾਫ਼ ਮੈਂਬਰ ਮੈਡਮ ਸੁਖਬੀਰ ਕੌਰ, ਡਾ. ਜਸਪ੍ਰੀਤ ਕੌਰ, ਮੈਡਮ ਸ਼ਸ਼ੀ ਬਾਲਾ, ਪ੍ਰੋ. ਸਤਿੰਦਰ ਕੌਰ, ਡਾ.ਅਮਰਿੰਦਰ ਕੌਰ, ਪ੍ਰੋ.ਕਵਿਤਾ ਗਰਗ, ਪ੍ਰੋ.ਜੈਸਮੀਨ ਕੌਰ,ਅਤੇ ਪ੍ਰੋ.ਗਜ਼ਲ ਅਗਰਵਾਲ ਹਾਜ਼ਰ ਰਹੇ।
