ਸਿ਼ਵ ਸੈਨਾ ਹਿੰਦੂ ਸਿੱਖ ਵਿੰਗ ਦੇ ਕੌਮੀ ਪ੍ਰਧਾਨ ਦੇ ਘਰ ਪੈਟਰੋਲ ਬੰਬ ਸੁੱਟਿਆ

ਦੁਆਰਾ: Punjab Bani ਪ੍ਰਕਾਸ਼ਿਤ :Saturday, 02 November, 2024, 01:02 PM

ਸਿ਼ਵ ਸੈਨਾ ਹਿੰਦੂ ਸਿੱਖ ਵਿੰਗ ਦੇ ਕੌਮੀ ਪ੍ਰਧਾਨ ਦੇ ਘਰ ਪੈਟਰੋਲ ਬੰਬ ਸੁੱਟਿਆ
ਲੁਧਿਆਣਾ : ਸਿ਼ਵ ਸੈਨਾ ਹਿੰਦੂ ਸਿੱਖ ਵਿੰਗ ਦੇ ਕੌਮੀ ਪ੍ਰਧਾਨ ਹਰਕੀਰਤ ਸਿੰਘ ਖੁਰਾਨਾ ਦੇ ਘਰ `ਤੇ ਪੈਟਰੋਲ ਬੰਬ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ ਖੁਰਾਨਾ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਹਮਲੇ ਦੀਆਂ ਤਸਵੀਰਾਂ ਕੈਦ ਹੋ ਗਈਆਂ ਮੋਟਰਸਾਈਕਲ `ਤੇ ਆਏ ਤਿੰਨ ਨੌਜਵਾਨ ਤੜਕੇ ਸਾਢੇ 3 ਵਜੇ ਦੇ ਕਰੀਬ ਮਾਡਲ ਟਾਊਨ ਸਥਿਤ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਪੈਂਦੇ ਖੁਰਾਨਾ ਦੇ ਘਰ ਦੇ ਬਾਹਰ ਪਹੁੰਚੇ ਬਦਮਾਸ਼ਾਂ ਨੇ ਹੱਥ ਵਿੱਚ ਪੈਟਰੋਲ ਨਾਲ ਭਰੀ ਬੋਤਲ ਨੂੰ ਅੱਗ ਲਗਾਈ ਅਤੇ ਖੁਰਾਨਾ ਦੇ ਘਰ ਤੇ ਹਮਲਾ ਕਰ ਦਿੱਤਾ ਇਸ ਘਟਨਾ ਤੋਂ ਪਹਿਲੋਂ ਅਣਪਛਾਤੇ ਵਿਅਕਤੀਆਂ ਵੱਲੋਂ ਫੇਸਬੁਕ ਤੇ ਖੁਰਾਨਾ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ ਲੁਧਿਆਣਾ ਪੁਲਿਸ ਕੇਸ ਦੀ ਪੜਤਾਲ ਕਰਨ ਵਿੱਚ ਜੁੱਟ ਗਈ ਹੈ ਕਾਬਲੇ ਗੌਰ ਹੈ ਕਿ ਦੋ ਹਫ਼ਤੇ ਪਹਿਲਾਂ ਸ਼ਿਵ ਸੈਨਾ ਭਾਰਤੀ ਦੇ ਯੋਗੇਸ਼ ਬਖ਼ਸ਼ੀ ਦੇ ਘਰ ਦੇ ਬਾਹਰ ਵੀ ਡੀਜ਼ਲ ਬੰਬ ਨਾਲ ਹਮਲਾ ਕੀਤਾ ਗਿਆ ਸੀ