ਬੁੱਢਾ ਦਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਨੀਟ ਪ੍ਰਿਖਿਆ ‘ਚ ਮੱਲਾਂ ਮਾਰੀਆਂ

ਜਸਕੀਰਤ ਕੌਰ ਨੇ 720 ਵਿਚੋਂ 690 ਅੰਕ ਅਤੇ ਵੈਸਨਵੀ ਨੇ 619 ਅੰਕ ਪ੍ਰਾਪਤ ਕੀਤੇ
ਪਟਿਆਲਾ:- 17 ਜੂਨ – ਬੁੱਢਾ ਦਲ ਪਬਲਿਕ ਸਕੂਲ ਦੀ ਪ੍ਰਧਾਨ ਸ੍ਰੀਮਤੀ ਸੁਖਵਿੰਦਰ ਕੌਰ ਨੇ ਵਿਦਿਆਰਥੀਆਂ ਵੱਲੋਂ ਨੀਟ ਪ੍ਰਿਖਿਆ ਵਿਚ ਸ਼ਾਨਦਾਰ ਅੰਕ ਪ੍ਰਪਾਤ ਕਰਨ ਤੇ ਵਧਾਈ ਦਂੇਦਿਆ ਦਸਿਆ ਕਿ ਸਾਲ 2022-23 ਦੀ ਤੇ ਐਨ.ਈ.ਈ.ਟੀ ਦੀ ਪ੍ਰਿਖਿਆ ਵਿਚ ਜਸਕੀਰਤ ਕੌਰ ਨੇ 720 ਵਿਚੋਂ 690 ਅੰਕ ਅਤੇ ਵੈਸਨਵੀ ਨੇ 619 ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਏਸੇ ਤਰ੍ਹਾਂ ਸਿਮਰਦੀਪ ਸਿੰਘ, ਜਸਲੀਨ ਕੌਰ ਅਰੋੜਾ, ਇਰਵਿਨ ਕੌਰ ਅਤੇ ਮਹਿਕ ਸਿੰਘ ਨੇ ਵੀ ਵਧੀਆਂ ਅੰਕਾਂ ਨਾਲ ਪ੍ਰਿਖਿਆ ਪਾਸ ਕੀਤੀ ਹੈ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਨੇ ਕਿਹਾ ਕਿ ਸਖ਼ਤ ਮਿਹਨਤ, ਆਤਮ ਵਿਸ਼ਵਾਸ਼ ਅਤੇ ਦ੍ਰਿੜ ਇਰਾਦੇ ਨਾਲ ਹਰ ਸੁਪਨੇ ਨੂੰ ਪੂਰਾ ਕੀਤਾ ਜਾ ਸਕਦਾ ਹੈ, ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੇ ਐੱਨ.ਈ. ਈ. ਟੀ ਦੀ ਪ੍ਰੀਖਿਆ ਅਵਲ ਪਾਸ ਕਰਕੇ ਸਿੱਧ ਕਰ ਵਿਖਾਇਆ ਹੈ ਕਿ ਮੇਹਨਤ ਸਫਲਤਾ ਦੀ ਕੁੰਜੀ ਹੈ।
ਸਕੂਲ ਦੇ ਮੁੱਖ ਸਰਪ੍ਰਸਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ, ਸਕੂਲ ਦੇ ਸਿੱਖਿਆ ਨਿਰਦੇਸ਼ਕ ਤੇ ਸਲਾਹਕਾਰ ਐਡਵੋਕੇਟ ਕਰਨ ਰਾਜਬੀਰ ਸਿੰਘ, ਅਤੇ ਸਮੂਹ ਬੁੱਢਾ ਦਲ ਪਰਿਵਾਰ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦੇ ਆਉਣ ਵਾਲੇ ਚੰਗੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
